Punjab

ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਵਰਕਸ਼ਾਪ ਦਾ ਆਯੋਜਨ

 
ਚੰਡੀਗੜ, 8 ਅਕਤੂਬਰ:
ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ।
ਇਸ ਦੌਰਾਨ ਪ੍ਰਮੁੱਖ ਵੈਬ ਨਿਊਜ ਚੈਨਲਾਂ ਅਤੇ ਵੈਬ ਪੋਰਟਲਾਂ ਨੇ ਇੰਟਰਐਕਟਿਵ ਸੈਸਨ ਵਿੱਚ ਹਿੱਸਾ ਲਿਆ।
ਵੋਟਰ ਆਊਟਰੀਚ ਪਹਿਲਕਦਮੀਆਂ ਤੱਕ ਪਹੁੰਚ ਬਾਰੇ ਬੋਲਦਿਆਂ, ਡਾ. ਐਸ ਕਰੁਣਾ ਰਾਜੂ, ਮੁੱਖ ਚੋਣ ਅਧਿਕਾਰੀ ਪੰਜਾਬ ਨੇ ਕਿਹਾ ਕਿ ਰਵਾਇਤੀ ਮੀਡੀਆ ਤੋਂ ਇਲਾਵਾ, ਡਿਜੀਟਲ ਮਾਧਿਅਮ ‘ਤੇ ਵੀ ਧਿਆਨ ਕੇਂਦਰਤ ਕੀਤਾ ਜਾਵੇਗਾ ਅਤੇ ਨਿਊਜ ਪੋਰਟਲ, ਸੋਸਲ ਮੀਡੀਆ ਅਤੇ ਬਲੌਗਰਸ/ਵਲੌਗਰਸ ਵਰਗੇ ਪਲੇਟਫਾਰਮ ਅਹਿਮ ਭੂਮਿਕਾ ਨਿਭਾਉਣਗੇ। ਇਸ ਸੰਦਰਭ ਵਿੱਚ, ਉਹਨਾਂ ਨੇ ਡਿਜੀਟਲ ਮਾਧਿਅਮ ਦੀ ਵਰਤੋਂ ਕਰਕੇ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਅਤੇ ਡਿਜੀਟਲ ਨਿਊਜ ਪਲੇਟਫਾਰਮਾਂ ਦੀਆਂ ਇਸਤਿਹਾਰਬਾਜੀ ਸਬੰਧੀ ਨੀਤੀਆਂ ਬਾਰੇ ਵੀ ਚਰਚਾ ਕੀਤੀ।
ਡਾ. ਰਾਜੂ ਨੇ ਭਾਰਤ ਦੇ ਚੋਣ ਕਮਿਸਨ (ਈਸੀਆਈ) ਵੱਲੋਂ ਤਕਨਾਲੋਜੀ ‘ਤੇ ਵਿਸੇਸ ਧਿਆਨ ਦੇਣ, ਈਵੀਐਮ (ਇਲੈਕਟ੍ਰੌਨਿਕ ਵੋਟਿੰਗ ਮਸੀਨਾਂ) ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਵੱਖ -ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਉਨਾਂ ਅੱਗੇ ਕਿਹਾ ਕਿ ਡਿਜੀਟਲ ਪਲੇਟਫਾਰਮ ਵੋਟਰਾਂ ਨੂੰ ਚੋਣ ਮਸੀਨਰੀ ਨਾਲ ਜੋੜਨ ਦਾ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ ਤਾਂ ਜੋ ਨਿਰੰਤਰ ਚੋਣਾਂ ਸਬੰਧੀ ਅਤੇ ਲੋਕਤੰਤਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
ਭਾਗੀਦਾਰਾਂ ਨੇ ਵੋਟਰ ਜਾਗਰੂਕਤਾ ਸਬੰਧੀ ਸੀਈਓ ਦਫ਼ਤਰ, ਪੰਜਾਬ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ।

CEO Punjab holds workshop with representatives of Web News Channels and News Portals

Chandigarh, October 8,

To familiarize the digital media fraternity with the election process for wide and accurate dissemination of information in the ensuing Assembly Elections in the early 2022, the office of Chief Electoral Officer, Punjab organised a workshop for representatives of Web News Channels and News Portals, heretoday.

The representatives of leading web news channels and web portals participated in the interactive session.

Speaking about the approach in Voter Outreach initiatives, Dr. S Karuna Raju, Chief Electoral Officer Punjab said that apart from the traditional media, focus would also be on digital medium and platforms like news portal, social media and bloggers/vloggers who are expected to play an important role. In this context, he discussed ways in reaching out to the voters utilising digital medium and also discussed the advertising policies of digital news platforms.

Dr. Raju provided information to the participants about various voter education initiatives taken by the Election Commission of India (ECI) with special focus on technology, raising awareness about Electronic Voting Machines(EVMs)and other initiatives taken ahead of ensuing Assembly Election in Punjab.

He further said that digital platforms are one of the most important mediums to connect the voters with election machinery in order to create continuous electoral and democratic education.

The participants gave their assurance to take forward their association with the office CEO Punjab on voter awareness in an organic manner.

Related Articles

Leave a Reply

Your email address will not be published. Required fields are marked *

Back to top button
error: Sorry Content is protected !!