ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਏ :ਭਾਈ ਰਣਜੀਤ ਸਿੰਘ
ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਏ :ਭਾਈ ਰਣਜੀਤ ਸਿੰਘ
ਪੰਥਕ ਅਕਾਲੀ ਲਹਿਰ ਨੇ ਜ਼ਿਲ੍ਹਾ ਪੱਧਰੀ ਤੇ ਹੋਰ ਉਹਦੇਦਾਰ ਕੀਤੇ ਗਏ ਨਿਯੁਕਤ
ਚੰਡੀਗੜ੍ਹ, (21 ਮਈ): ਨਿਰੋਲ ਧਾਰਮਿਕ ਪੰਥਕ ਮਾਮਲਿਆਂ ਤੇ ਪਹਿਰਾ ਦੇਣ ਵਾਲੀ ਪੰਥਕ ਜਥੇਬੰਦੀ ਜਿਸ ਦੇ ਸ੍ਰਪਰਸਤ ਬਾਬਾ ਸਰਬਜੋਤ ਸਿੰਘ ਬੇਦੀ ਤੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਪਿਛਲੇ ਕਰੀਬ 4 ਸਾਲਾ ਤੋਂ ਹੋਂਦ ਚ ਲਿਆਈ ਗਈ ਜਥੇਬੰਦੀ ਪੰਥਕ ਅਕਾਲੀ ਲਹਿਰ ਦੀਆਂ ਲਗਾਤਾਰ ਮੀਟਿੰਗਾਂ ਜੋ ਪੂਰੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਕੇਵਲ ਪੰਜਾਬ ਵਿੱਚੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਵੱਲੋ ਪਰਪੂਰ ਸਹਿਯੋਗ ਮਿਲ ਰਿਹਾ ਹੈ ਤੇ ਇਸ ਭਰਵੇ ਹੁੰਗਾਰੇ ਨੂੰ ਦੇਖ ਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਨੇ ਕਈ ਜਿਲ਼੍ਹਿਆ ਪ੍ਰਧਾਨ ਤੇ ਮੁੱਖ ਮੀਡਿਆ ਸਲਾਹਾਕਾਰ ਦੀ ਸੂਚੀ ਜਾਰੀ ਕੀਤੀ ਜੋ ਅੱਜ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਅਤੇ ਮੁੱਖ ਮੀਡਿਆ ਸਲਾਹਕਾਰ ਅਤੇ ਮੁੱਖ ਬੁਲਾਰਾ ਨਿਯੁਕਤ ਕੀਤੇ ਗਏ ਹਨ ਉਹਨਾਂ ਵਿੱਚ ਸਰਦਾਰ ਜੋਗਾ ਸਿੰਘ ਚੱਪੜ ਮੁੱਖ ਮੀਡਿਆ ਸਲਾਹਕਾਰ ਪੰਥਕ ਅਕਾਲੀ ਲਹਿਰ, ਸਰਦਾਰ ਰਜਿੰਦਰ ਸਿੰਘ ਮੁੱਖ ਬੁਲਾਰਾ ਪੰਥਕ ਅਕਾਲੀ ਲਹਿਰ, ਸਰਦਾਰ ਜਗਜੋਤ ਸਿੰਘ ਖਾਲਸਾ ਇੰਚਾਰਜ ਮਾਝਾ ਜੋਨ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਭਾਈ ਖੁਸ਼ਵੰਤ ਸਿੰਘ ਸੋਹਲ ਪੂਰ ਜ਼ਿਲ੍ਹਾ ਪ੍ਰਧਾਨ ਹਸ਼ਿਆਰਪੁਰ, ਸਰਦਾਰ ਸਰੂਪ ਸਿੰਘ ਸੰਧਾ ਜ਼ਿਲਾ ਪ੍ਰਧਾਨ ਪਟਿਆਲਾ, ਸਰਦਾਰ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ,ਸਰਦਾਰ ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਹਿਰੀ, ਸਰਦਾਰ ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਜਗਰਾਵਾਂ, ਸਰਦਾਰ ਹਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਸਰਦਾਰ ਜਸਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ, ਸਰਦਾਰ ਨਰੰਗ ਸਿੰਘ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਸਰਦਾਰ ਰਵੇਲ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਪਠਾਨਕੋਟ , ਸਰਦਾਰ ਸਾਗਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਸਰਦਾਰ ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸਰਦਾਰ ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਅਤੇ ਸਰਦਾਰ ਲਖਵੰਤ ਸਿੰਘ ਨੂੰ ਜ਼ਿਲਾ ਪ੍ਰਧਾਨ ਲੁਧਿਆਣਾ ਦਿਹਾਤੀ ਨਿਜੁਕਤ ਕੀਤਾ ਗਿਆ ਹੈ |
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਪ੍ਰੈਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਹੁਣ ਸਮਾਂ ਆ ਗਿਆ ਹੈ ਸਭ ਸੰਗਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰੋਲ ਧਾਰਮਿਕ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦੇਣ ਅਤੇ ਕੁਝ ਸਮੇਂ ਵਿਚ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮੌਜੂਦਾ ਨਿਜ਼ਾਮ ਨੂੰ ਬਦਲ ਸਕੀਏ | ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਤੁਰੰਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਕਿਉਂਕਿ ਇਹ ਚੋਣਾਂ ਨਾ ਹੋਣ ਕਾਰਨ ਸਿੱਖ ਸੰਗਤਾਂ ਨੂੰ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪੈ ਰਿਹਾ ਹੈ ਅਤੇ ਇਕ ਪਰਿਵਾਰ ਦੇ ਕਬਜ਼ੇ ਹੇਠੋਂ ਕਮੇਟੀ ਨੂੰ ਮੁਕਤੀ ਮਿਲੇ।
ਪ੍ਰਧਾਨ ਪੰਥਕ ਅਕਾਲੀ ਲਹਿਰ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ 12 ਸਾਲ ਹੋ ਗਏ ਹਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜਦਕਿ ਜਮਹੂਰੀਅਤ ਕਦਰਾਂ ਕੀਮਤਾਂ ਅਤੇ ਕਾਨੂੰਨ ਮੁਤਾਬਕ ਇਹ ਚੋਣਾਂ ਸਮੇਂ ‘ਤੇ ਹੋਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀਆਂ ਚੋਣਾਂ ਨਾ ਕਰਵਾਉਣ ਕਾਰਨ ਇਹ ਸਿੱਖ ਭਾਈਚਾਰੇ ਨਾਲ ਅਨਿਆਂ ਹੈ ਅਤੇ ਕੇਂਦਰ ਸਰਕਾਰ ਇਹ ਚੋਣਾਂ ਤੁਰੰਤ ਕਰਵਾਵੇ।
ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਵਿੱਚ ਉਹ ਵੀ ਆਪਣੀ ਭੂਮਿਕਾ ਨਿਭਾਵੇ, ਕਿਉਂਕਿ ਪੰਜਾਬ ਸਰਕਾਰ ਵੀ ਆਪਣੇ ਪੱਧਰ ‘ਤੇ ਕੇਂਦਰ ਸਰਕਾਰ ਤੋਂ ਐੱਸ.ਜੀ.ਪੀ.ਸੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉੱਤੇ ਇੱਕੋ ਪਰਿਵਾਰ ਦਾ ਕਬਜ਼ਾ ਹੈ ਜੋ ਐੱਸ.ਜੀ.ਪੀ.ਸੀ ਜਿਹੀ ਮਹਾਨ ਸੰਸਥਾ ਸਨ ਸਿਆਸੀ ਹਿਤਾਂ ਲਈ ਲੰਮੇ ਸਮੇਂ ਤੋਂ ਵਰਤਦੀ ਆ ਰਹੀ ਹੈ। ਇਹ ਧਿਰ ਸ਼੍ਰੋਮਣੀ ਕਮੇਟੀ ਵਿਚ ਨਿਯਮਾਂ ਨੂੰ ਛਿੱਕੇ ‘ਤੇ ਟੰਗਕੇ ਭਰਤੀਆਂ ਵੀ ਕਰਵਾਉਂਦੀ ਹੈ ਅਤੇ ਵੱਡੇ ਸਕੈਂਡਲ ਵੀ ਕੀਤੇ ਜਾਂਦੇ ਹਨ। ਜਥੇਦਾਰ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਤਖ਼ਤ ਸਾਹਿਬਾਨ ਦੇ ਜੱਥੇਦਾਰ ਸਿਰਫ ਮੁੱਖ ਦਰਸ਼ਕ ਬਣ ਨੌਕਰੀ ਕਰ ਰਹੇ ਹਨ ।
ਪੰਥਕ ਅਕਾਲੀ ਲਹਰਿ ਵਲੋਂ ਵੱਖ -ਵੱਖ ਸਮੇ ਤੇ ਪੰਥਕ ਮਾਮਲੇ ਚੁਕੇ ਗਏ ਹਨ ਜਿਸ ਵਿੱਚ ਭਾਵੇ 328 ਸ੍ਰੀ ਗੁਰੂ ਗਰੰਥ ਸਾਹਬਿ ਜੀ ਦੇ ਸਰੂਪਾਂ ਦਾ ਮਾਮਲਾ ਹੋਏ , ਸਿੱਖ ਰੈਫਰੈਂਸ ਲਾਇਬ੍ਰੇਰੀ ,ਗੁਰੂ ਘਰਾਂ ਦੀਆ ਜਮੀਨਾਂ ਦੀ ਹੋਈ ਦੁਰਵਰਤੋਂ ਦਾ ਮਾਮਲਾ ਤੇ ਹੋਰ ਕਈ ਅਨੇਕਾਂ ਮਾਮਲਆਿਂ ਤੇ ਸੰਗਤਾਂ ਨੂੰ ਜਾਗਰੂਕ ਕੀਤਾ ਗਿਆ ।
ਸਿੱਖ ਬੰਦੀਆਂ ਦੀ ਰਿਹਾਈ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਅਜਿਹਾ ਕਾਨੂੰਨ ਕਿਤੇ ਵੀ ਨਹੀਂ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਨੂੰ ਬਿਨਾਂ ਵਜ੍ਹਾ ਜੇਲ੍ਹ ਵਿਚ ਰੱਖਿਆ ਜਾ ਰਿਹਾ ਹੋਵੇ । ਬੰਦੀ ਸਿੰਘਾਂ ਦੇ ਮਾਮਲੇ ਤੇ ਐੱਸਜੀਪੀਸੀ ਵੱਲੋਂ ਬਣਾਈ ਕਮੇਟੀ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਤਾਂ ਖ਼ੁਦ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਰਿਹਾਅ ਕਰਵਾਇਆ ਸੀ । ਭਾਈ ਰਾਜੋਆਣਾ ਦੀ ਰਿਹਾਈ ਬਾਰੇ ਕਿਹਾ ਕਿ ਜਦੋਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਸੁਪਰੀਮ ਕੋਰਟ ਰਿਹਾਅ ਕਰਵਾ ਸਕਦੀ ਹੈ ਤਾਂ ਰਾਜੋਆਣਾ ਨੂੰ ਕਿਉਂ ਨਹੀਂ ਰਿਹਾਅ ਕਰਵਾਇਆ ਜਾ ਰਿਹਾ । ਉਨ੍ਹਾਂ ਕਿਹਾ ਕਿ ਜੋ ਅੱਜ ਜ਼ਿਲ੍ਹਾ ਅਹੁਦੇਦਾਰ ਐਲਾਨੇ ਗਏ ਹਨ ਇਨ੍ਹਾਂ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਬੂਥ ਪੱਧਰ ‘ਤੇ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਹੀ ਉਮੀਦਵਾਰ ਚੁਣਨ ਸਿੱਖ ਸੰਗਤਾਂ ਦੀ ਰਾਏ ਲੈਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ । ਅੱਜ ਪੰਥਕ ਅਕਾਲੀ ਲਹਿਰ ਵੱਲੋ ਕੀਤੇ ਐਲਾਨ ਨਾਲ ਇਕ ਨਵੀ ਹਲਚਲ ਪੈਦਾ ਹੋ ਗਈ ਜਿਕਰਯੋਗ ਹੈ ਪੰਥਕ ਅਕਾਲੀ ਲਹਿਰ ਦਾ ਜਿਥੇ ਕਾਫਲਾ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾ ਰਿਹਾ ਹੈ ।
ਇਸ ਸਮੇਂ ਅਹੁਦੇਦਾਰਾਂ ਦੀ ਨਿਯੁਕਤੀ ਕਰਦੇ ਹੋਏ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਦੇ ਨਾਲ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸਿੱਖ ਪ੍ਰਚਾਰਕ ਅਤੇ ਅੰਤਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਤੇ ਪ੍ਰਮੁੱਖ ਆਗੂ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਸੰਤ ਸਮਾਜ , ਗੁਰਵਿੰਦਰ ਸਿੰਘ ਡੂਮਛੇੜੀ,ਜਸਜੀਤ ਸਿੰਘ ਸਮੁੰਦਰੀ ਜਰਨਲ ਸਕੱਤਰ ਪੰਥਕ ਅਕਾਲੀ ਲਹਿਰ ,ਸਰਦਾਰ ਅਮਿ੍ਰਤ ਸਿੰਘ ਰਤਨਗੜ, ਮੁੱਖ ਦਫ਼ਤਰ ਸਕੱਤਰ ਪੰਥਕ ਅਕਾਲੀ ਲਹਿਰ, ਪਰਮਜੀਤ ਸਿੰਘ ਚੰਦਬਾਜਾ ਜਿਲਾ ਪ੍ਰਧਾਨ ਫਰੀਦਕੋਟ ,
ਬਿਕਰਮਜੀਤ ਸਿੰਘ ਜਿਲਾ ਪ੍ਰਧਾਨ ਮੁਕਤਸਰ ਸਾਹਿਬ,ਪਰਮਜੀਤ ਸਿੰਘ ਚੰਦਬਾਜਾ ਜਿਲਾ ਪ੍ਰਧਾਨ ਫਰੀਦਕੋਟ ,ਬਿਕਰਮਜੀਤ ਸਿੰਘ ਜਿਲਾ ਪ੍ਰਧਾਨ ਮੁਕਤਸਰ ਸਾਹਿਬ ਮੌਜੂਦ ਸਨ ।
ਇਸ ਮੌਕੇ ਜਿਲਾ ਪ੍ਰਧਾਨਾਂ ਨੇ ਪੂਰਨ ਵਿਸ਼ਵਾਸ਼ ਦਵਾਇਆ ਕਿ ਉਹ ਦਿਨ ਰਾਤ ਮਿਹਨਤ ਕਰਕੇ ਸਿੱਖ ਸੰਗਤਾਂ ਨੂੰ ਪੰਥਕ ਅਕਾਲੀ ਲਹਿਰ ਬਾਰੇ ਜਾਗਰੂਕ ਕਰਨਗੇ ਆਉਂਦੀਆਂ ਚੋਣਾਂ ਵਿਚ ਪੰਥਕ ਅਕਾਲੀ ਲਹਿਰ ਦੀ ਹਮਾਇਤ ਕਰਨਗੇ ।