
ਸੀ.ਬੀ.ਆਈ. ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਰੋਪੜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਗਿਰਫ਼ਤਾਰ ਕਰ ਲਿਆ।
ਚੰਡੀਗੜ੍ਹ:ਸੀ.ਬੀ.ਆਈ. ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਰੋਪੜ ਦੇ DIG ਹਰਚਰਨ ਸਿੰਘ ਭੁੱਲਰ ਨੂੰ ਗਿਰਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਸੀ.ਬੀ.ਆਈ. ਨੇ ਐਫ਼ ਆਈ.ਆਰ. ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ.ਬੀ.ਆਈ. ਵਲੋਂ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ, ਸੂਤਰਾਂ ਦਾ ਕਹਿਣਾ ਹੈ ਕਿ ਸੀ ਬੀ ਆਈ ਵਲੋਂ DIG ਹਰਚਰਨ ਬੈਂਸ ਦੇ ਘਰ ਜਾਂਚ ਕੀਤੀ ਗਈ ਹੈ ਜਿਥੋਂ ਕਰੋੜਾਂ ਰੁਪਏ ਬਰਾਮਦ ਕੀਤੇ ਗਏ ਹਨ ਇਸ ਇਲਾਵਾ ਭਾਰੀ ਮਾਤਰਾ ਵਿਚ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ । ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਡੀ.ਆਈ.ਜੀ. ਭੁੱਲਰ ਨੂੰ ਕਿੱਥੇ ਲੈ ਜਾਇਆ ਗਿਆ। ਉਨ੍ਹਾਂ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਨਹੀਂ ਲਿਜਾਇਆ ਗਿਆ ।

ਸੂਤਰਾਂ ਦੇ ਅਨੁਸਾਰ, ਮੰਡੀ ਗੋਬਿੰਦਗੜ੍ਹ ਦੇ ਇੱਕ ਸਕਰੈਪ ਵਪਾਰੀ ਨੇ ਸੀ.ਬੀ.ਆਈ. ਨੂੰ ਸ਼ਿਕਾਇਤ ਕੀਤੀ ਸੀ ਕਿ DIG ਰੋਪੜ ਰੇਂਜ ਵੱਲੋਂ ਆਪਣੇ ਮਿਡਲਮੈਨ ਦੇ ਰਾਹੀਂ 8 ਲੱਖ ਦੀ ਰਿਸ਼ਵਤ ਮੰਗੀ ਜਾ ਰਹੀ ਸੀ। DIG ਭੁੱਲਰ ਨੇ ਇਸ ਰਿਸ਼ਵਤ ਦੇ ਵਾਅਦੇ ਦੇ ਬਦਲੇ ਸਕਰੈਪ ਕਾਰੋਬਾਰ ‘ਤੇ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ।
ਇਸ ਮਾਮਲੇ ਵਿੱਚ, ਮੰਡੀ ਗੋਬਿੰਦਗੜ੍ਹ ਦੇ ਇੱਕ ਸਕਰੈਪ ਵਪਾਰੀ ਨੇ ਸੀ.ਬੀ.ਆਈ. ਨੂੰ ਸ਼ਿਕਾਇਤ ਕੀਤੀ ਸੀ ਕਿ ਡੀ.ਆਈ.ਜੀ. ਰੋਪੜ ਰੇਂਜ ਵੱਲੋਂ ਆਪਣੇ ਵਿਚੋਲੇ ਰਾਹੀਂ ₹8 ਲੱਖ ਦੀ ਰਿਸ਼ਵਤ ਮੰਗੀ ਗਈ ਸੀ। ਇਸ ਰਿਸ਼ਵਤ ਦੇ ਵਾਅਦੇ ਦੇ ਬਦਲੇ ਵਿੱਚ ਉਸਦੇ ਸਕਰੈਪ ਕਾਰੋਬਾਰ ‘ਤੇ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਗਿਆ।

ਸੱਚਾਈ ਦੀ ਪੁਸ਼ਟੀ ਦੌਰਾਨ, 1 ਅਕਤੂਬਰ 2025 ਨੂੰ ਸੈਕਟਰ 9ਡੀ ਮਾਰਕੀਟ, ਚੰਡੀਗੜ੍ਹ ਵਿੱਚ, ਵਿਚੋਲੇ ਕ੍ਰਿਸ਼ਨਾਨੂ ਵੱਲੋਂ ਡੀ.ਆਈ.ਜੀ. ਭੁੱਲਰ ਨੂੰ ਕੀਤੀ ਇੱਕ ਵਟਸਐਪ ਕਾਲ ਦੀ ਰਿਕਾਰਡਿੰਗ ਪ੍ਰਾਪਤ ਹੋਈ। ਕਾਲ ਵਿੱਚ ਡੀ.ਆਈ.ਜੀ. ਨੇ ਆਪਣੇ ਵਿਚੋਲੇ ਨੂੰ ਸ਼ਿਕਾਇਤਕਰਤਾ ਤੋਂ ਫਿਰੌਤੀ ਵਸੂਲਣ ਲਈ ਸਪੱਸ਼ਟ ਹੁਕਮ ਦਿੱਤੇ। ਬਾਅਦ ਵਿੱਚ, ਵਿਚੋਲੇ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਅਗਸਤ ਅਤੇ ਸਤੰਬਰ ਦੇ ਭੁਗਤਾਨ ਪ੍ਰਾਪਤ ਨਹੀਂ ਹੋਏ, ਜਿਸ ਨਾਲ ਮਹੀਨਾਵਾਰ ਰਿਸ਼ਵਤ ਦੀ ਮੰਗ ਸਪੱਸ਼ਟ ਹੋ ਗਈ।
ਕਾਲ ਵਿੱਚ ਵਰਤਿਆ ਗਿਆ ਮੋਬਾਈਲ ਨੰਬਰ ਡੀ.ਆਈ.ਜੀ. ਭੁੱਲਰ ਦੇ ਨਾਮ ‘ਤੇ ਰਜਿਸਟਰਡ ਮਿਲਿਆ। ਇਸ ਤਸਦੀਕ ਨੇ ਗੈਰ-ਕਾਨੂੰਨੀ ਲਾਭ ਲਈ ਇੱਕ ਸਪੱਸ਼ਟ ਮੰਗ ਅਤੇ ਸਮਝੌਤੇ ਦਾ ਠੋਸ ਸਬੂਤ ਪ੍ਰਦਾਨ ਕੀਤਾ।
ਸੀ.ਬੀ.ਆਈ. ਨੇ ਮਾਮਲੇ ਵਿੱਚ ਐਫ਼ ਆਈ.ਆਰ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।