Punjab
*ਦੋ ਸਾਬਕਾ ਜੰਗਲਾਤ ਮੰਤਰੀਆਂ ਖਿਲਾਫ ਮਾਮਲਾ ਦਰਜ , ਦਰੱਖਤਾਂ ਦੀ ਕਟਾਈ ਵਿੱਚ ਘਪਲੇ ਦਾ ਦੋਸ਼*
ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਵਿਜੀਲੈਂਸ ਨੇ 2 ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਖਿਲਜੀਆ ਖਿਲਾਫ ਰਿਸ਼ਵਤਖੋਰੀ ਦੇ ਮਾਮਲੇ ਵਿੱਚ FIR ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਤਬਾਦਲੇ ਨੂੰ ਲੈ ਵੀ ਘਪਲਾ ਸਾਹਮਣੇ ਆਇਆ ਹੈ ਕਿਹਾ ਗਿਆ ਹੈ ਕਿ ਪੋਸਟਿੰਗ ਲਈ ਦੋਵੇ ਮੰਤਰੀਆਂ ਦੇ ਪੀ ਏ ਪੈਸੇ ਲੈਂਦੇ ਸਨ ਰਿਸ਼ਵਤ ਦਾ ਖੇਲ ਇਥੇ ਹੀ ਨਹੀਂ ਰੁਕਦਾ ਹੈ ਆਪ ਦਾ ਦੋਸ਼ ਹੈ ਕਿ 1000 ਕਰੋੜ ਰੁਪਏ ਕੇਂਦਰ ਵਲੋਂ ਦਰਖ਼ਤ ਲਗਾਉਣ ਲਈ ਵੀ ਪੈਸੇ ਦਿਤੇ ਗਏ ਸਨ ਉਸ ਪੈਸੇ ਦੇ ਦਰਖਤ ਨਹੀਂ ਲਗਾਏ ਗਏ ਹਨ ਇਸ ਦੀ ਵੀ ਕੇਂਦਰ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਇਹਨਾਂ ਤੇ ਇਹ ਵੀ ਦੋਸ਼ ਜੰਗਲਾਤ ਵਿਭਾਗ ਵਿੱਚ ਵੱਡੀਆਂ ਰਿਸ਼ਵਤਾਂ ਲਈ ਗਈਆਂ ਹਨ ਧਰਮਸੋਤ ਦੇ ਘਰ ਵਿਖੇ ਵਿਜੀਲੈਂਸ ਵਲੋਂ ਰੇਡ ਕੀਤੀ ਗਈ ਹੈ ਅਤੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਵਿਜੀਲੈਂਸ ਵਲੋਂ ਸਮਾਨ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ