ਕੈਪਟਨ ਅਮਰਿੰਦਰ ਸਿੰਘ ਦੀ ਲੰਚ ਡਿਪਲੋਮੇਸੀ : ਹਿੰਦੂ ਮੰਤਰੀਆਂ ਤੇ ਵਿਧਾਇਕਾਂ ਨਾਲ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੰਚ ਡਿਪਲੋਮੇਸੀ ਦੇ ਜਰੀਏ ਨਰਾਜ਼ ਕਾਂਗਰਸ ਦੇ ਲੀਡਰਾਂ ਨੂੰ ਮਨਾਉਂਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ । ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰੀ ਰਿਹਾਇਸ ਤੇ ਹਿੰਦੂ ਵਿਧਾਇਕਾਂ ਤੇ ਹੋਰ ਲੀਡਰਾਂ ਨਾਲ ਬੈਠਕ ਕਰ ਰਹੇ ਹਨ । ਕੈਪਟਨ ਦੀ ਰਿਹਾਇਸ਼ ਤੇ ਮੰਤਰੀ ਬ੍ਰਹਮ ਮੋਹਿੰਦਰਾ , ਸੁੰਦਰ ਸ਼ਾਮ ਅਰੋੜਾ , ਵਿਜੇ ਇੰਦਰ ਸਿੰਗਲਾ , ਸੁਨੀਲ ਜਾਖੜ , ਸੰਸਦ ਮੁਨੀਸ਼ ਤਿਵਾੜੀ , ਲਾਲ ਸਿੰਘ , ਫਤਹਿ ਜੰਗ ਬਾਜਵਾ , ਰਾਣਾ ਸੋਢੀ , ਸੰਸਦ ਪ੍ਰਨੀਤ ਕੌਰ , ਅਸ਼ਵਨੀ ਸੇਖੜੀ ਪਹੁੰਚੇ ਹੋਏ ਹਨ ।
ਕੈਪਟਨ ਅਮਰਿੰਦਰ ਸਿੰਘ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਾਇਜਾ ਲਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਆਗੂਆਂ ਦੀ ਗਿਲੇ ਸ਼ਿਕਵੇ ਦੂਰ ਕੀਤੇ ਜਾ ਰਹੇ ਹਨ । ਅਸ਼ਵਨੀ ਸੇਖੜੀ ਜੋ ਕੇ ਪਿਛਲੇ ਦਿਨੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੇ ਸੀ ਪਰ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ । ਅਸ਼ਵਨੀ ਸੇਖੜੀ ਨੇ ਪਿਛਲੇ ਦਿਨੀ ਸੋਮਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਸੀ ਪਰ ਉਹ ਉਸ ਦਿਨ ਹਸਪਤਾਲ ਵਿੱਚ ਭਰਤੀ ਹੋ ਗਏ ਸਨ । ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਦਿਨੀ ਪ੍ਰਿਯੰਕਾ ਗਾਂਧੀ , ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਮਿਲੇ ਸਨ ਉਧਰ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨਾਲ ਬੈਠਕ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ ।