Punjab
8 ਮਾਰਚ ਨੂੰ ‘ਕੌਮਾਂਤਰੀ ਔਰਤ ਦਿਵਸ’ ਮੌਕੇ ਪੰਜਾਬ ਅਤੇ ਦਿੱਲੀ ‘ਚ ਚਲਦੇ ਕਿਸਾਨ-ਮੋਰਚਿਆਂ ‘ਚ ਔਰਤਾਂ ਦੀ ਵੱਡੀ ਸ਼ਮੂਲੀਅਤ ਕਰਵਾਉਣ ਦਾ ਸੱਦਾ
ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਪਹੁੰਚਕੇ 6, 8 ਅਤੇ 15 ਮਾਰਚ ਦੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਚੰਡੀਗੜ੍ਹ : ਦਿੱਲੀ ਮੋਰਚੇ ਤੋਂ ਪੰਜਾਬ ਪਰਤਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਭਰ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ ਕਰੀਬ 68 ਥਾਵਾਂ ਟੋਲ-ਪਲਾਜ਼ਿਆਂ, ਕਾਰਪੋਰੇਟ-ਮਾਲਜ਼, ਰਿਲਾਇੰਸ ਪੰਪਾਂ ਅਤੇ ਰੇਲਵੇ-ਪਾਰਕਾਂ ‘ਤੇ ਚਲਦੇ ਕਿਸਾਨ-ਮੋਰਚਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ ਕਿ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਕਿਸਾਨ-ਮੋਰਚੇ ਵੀ ਮਜ਼ਬੂਤੀ ਨਾਲ ਕਾਇਮ ਹਨ। ਉਹਨਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਕਿਸਾਨ-ਮੋਰਚਿਆਂ ‘ਤੇ ਬੈਠੇ ਕਿਸਾਨ ਆਗੂਆਂ ਨਾਲ ਤਾਲਮੇਲ ਕਰਦਿਆਂ 6, 8 ਅਤੇ 15 ਮਾਰਚ ਨੂੰ ਦਿੱਲੀ ਵੱਡੀ ਗਿਣਤੀ ‘ਚ ਪਹੁੰਚਣ ਦਾ ਸੱਦਾ ਦਿੱਤਾ।
6 ਮਾਰਚ ਨੂੰ ਕਿਸਾਨ-ਅੰਦੋਲਨ ਦੇ 100ਵੇਂ ਦਿਨ ਕੇਐਮਪੀ ਐਕਸਪ੍ਰੈਸ ਰੋਡ 11 ਤੋਂ 4 ਵਜੇ ਤੱਕ 5 ਘੰਟਿਆਂ ਲਈ ਜਾਮ ਕੀਤਾ ਜਾਵੇਗਾ।
ਇਸੇ ਤਰ੍ਹਾਂ ਦੇਸ਼ ਭਰ ਦੀਆਂ ਟਰੇਡ-ਯੂਨੀਅਨਾਂ ਅਤੇ ਕਿਸਾਨ-ਜਥੇਬੰਦੀਆਂ ਵੱਲੋਂ 15 ਮਾਰਚ ਨੂੰ ‘ਕਾਰਪੋਰੇਟ-ਵਿਰੋਧੀ’ ਦਿਵਸ ਮਨਾਇਆ ਜਾਵੇਗਾ।
8 ਮਾਰਚ ਨੂੰ ‘ਕੌਮਾਂਤਰੀ ਔਰਤ ਦਿਵਸ’ ਮੌਕੇ ਦਿੱਲੀ ਅਤੇ ਪੰਜਾਬ ‘ਚ ਚਲਦੇ ਕਿਸਾਨ-ਮੋਰਚਿਆਂ ‘ਚ ਔਰਤਾਂ ਦੀ ਵੱਡੀ ਸ਼ਮੂਲੀਅਤ ਕਰਵਾਈ ਜਾਵੇਗੀ।