Punjab
ਵੈਟਨਰੀ ਇੰਸਪੈਕਟਰਾਂ ਦੀਆਂ 866 ਪੋਸਟਾਂ ਦਾ ਇਸਤਿਆਰ ਕੱਢ ਕੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਆਪਣਾ ਵਾਅਦਾ ਨਿਭਾਇਆ
ਰਮਨ ਬਹਿਲ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਨੇ ਅਮਲੀ ਜਾਮਾਂ ਪਹਿਨਾਇਆ — ਸੱਚਰ,ਮਹਾਜ਼ਨ
ਅੱਜ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਘਰ ਘਰ ਰੁਜਗਾਰ ਦੇਣ ਦੀ ਨੀਤੀ ਤਹਿਤ ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤਾਂ ਪਸੂ ਪਾਲਣ ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਬੇਰੁਜਗਾਰ ਡਿਪਲੋਮਾ ਹੋਲਡਰ ਨੌਜਵਾਨਾਂ ਲਈ ( ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ)ਵੈਟਨਰੀ ਇੰਸਪੈਕਟਰਾਂ ਦੀਆਂ 866 ਪੋਸਟਾਂ ਪਸੂ ਪਾਲਣ ਵਿਭਾਗ ਵਿਚ ਕੱਢ ਕੇ ਹਜਾਰਾਂ ਬੇਰੁਜਗਾਰ ਅਤੇ ਵਿਭਾਗ ਵਿਚ ਕੰਮ ਕਰ ਰਹੇ ਵੈਟਨਰੀ ਇੰਸਪੈਕਟਰਾਂ ਦਾ ਦਿਲ ਜਿੱਤ ਲਿਆ ਹੈ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਜਨਰਲ ਸਕੱਤਰ ਜਸਵਿੰਦਰ ਬੜੀ ਵਿਤ ਸਕੱਤਰ ਰਾਜੀਵ ਮਲਹੋਤਰਾ ਮੁੱਖ ਸਲਾਹਕਾਰ ਗੁਰਦੀਪ ਬਾਸੀ ਦਲਜੀਤ ਸਿੰਘ ਰਾਜਾਤਾਲ ਜਗਸੀਰ ਸਿੰਘ ਚਹਿਲ ਖਿਆਲਾ ਹਰਪਰੀਤ ਸਿੰਘ ਸਿੱਧੂ ਮਨਦੀਪ ਸਿੰਘ ਗਿਲ ਸਤਨਾਮ ਸਿੰਘ ਢੀਂਡਸਾ ਹਰਪਰੀਤ ਸਿੰਘ ਚਤਰਾ ਗੁਰਮੀਤ ਸਿੰਘ ਮਹਿਤਾ ਜਸਵਿੰਦਰ ਸਿੰਘ ਢਿਲੋਂ ਬਲਦੇਵ ਸਿੰਘ ਸਿੱਧੂ ਆਦਿ ਆਗੂਆਂ ਨੇ ਜਿਥੇ ਇਸ ਕੰਮ ਲਈ ਮਾਨਯੋਗ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਦਾ ਤੇ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਸ੍ਰੀ ਰਮਨ ਬਹਿਲ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੋਰ ਤੇ ਵਿਭਾਗ ਦੇ ਸੀਨੀਅਰ ਮੋਸਟ ਜਾਇੰਟ ਡਾਇਰੈਕਟਰ ਡਾਕਟਰ ਐਚ ਐਸ ਕਾਹਲੋਂ ਦਾ ਕੋਟੀਨ ਕੋਟ ਧੰਨਵਾਦ ਕੀਤਾ ਹੈ ਜਿਹਨਾ ਸਭ ਨੇ ਸੇਵਾ ਨਿਯਮਾਂ ਤੋਂ ਪੋਸਟਾਂ ਦੀ ਐਡ ਆਉਣ ਤੱਕ ਵਿਲੱਖਣ ਕਾਰਗੁਜਾਰੀ ਦਿਖਾਈ ਹੈ ਸੱਚਰ ਅਤੇ ਮਹਾਜ਼ਨ ਨੇ ਕਿਹਾ ਕਿ ਵੈਟਨਰੀ ਇੰਸਪੈਕਟਰਾਂ ਦੀਆਂ 866 ਪੋਸਟਾਂ ਭਰਨ ਨਾਲ ਜਿਥੇ ਵਿਭਾਗ ਦੇ ਕੰਮਕਾਜ ਵਿਚ ਤੇਜੀ ਆਵੇਗੀ ਉਥੇ ਪਸੂ ਪਾਲਕਾਂ ਨੂੰ ਵਧੀਆ ਤੇ ਮਿਆਰੀ ਸੇਵਾਵਾਂ ਉਹਨਾਂ ਦੇ ਘਰਾਂ ਤੱਕ ਮਿਲਣ ਕਰਕੇ ਪਸੂ ਪਾਲਕਾਂ ਦੀ ਆਮਦਨੀ ਦੇ ਸਾਧਨ ਹੋਰ ਵੱਧਣਗੇ ਮੀਡੀਆ ਨਾਲ ਇਹ ਜਾਣਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਨੇ ਸਾਂਝੀ ਕੀਤੀ