Punjab

ਬਸਪਾ 21 ਜੂਨ ਨੂੰ ਸਮੁੱਚੇ ਪੰਜਾਬ ਵਿੱਚ ਕਰਾਏਗੀ ਰਵਨੀਤ ਬਿੱਟੂ, ਹਰਦੀਪ ਪੂਰੀ ਤੇ  ਸੁਖਦੇਵ ਢੀਂਡਸਾ ਖਿਲਾਫ ਪੁਲਿਸ ਸਿਕਾਇਤ ਦਰਜ  

ਹਰਦੀਪ ਪੁਰੀ ਤੇ ਢੀਂਡਸਾ ਦੇ ਸਿੱਖੀ ਸਰੂਪ ਵਿੱਚੋ ਗੰਗੂਵਾਦੀ ਸੋਚ ਉਜਾਗਰ ਹੋਈ
ਕਾਂਗਰਸ ਤੇ ਭਾਜਪਾ ਦੀ ਦਲਿਤਾਂ ਪ੍ਰਤੀ ਜਾਤੀਵਾਦੀ ਸੋਚ ਬੇਨਾਕਬ ਹੋਈ-
ਚੰਡੀਗੜ੍ਹ 19 ਜੂਨ
ਪੰਜਾਬ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਨੂੰ ਲੈਕੇ ਕਾਂਗਰਸ ਦੇ ਰਵਨੀਤ ਬਿੱਟੂ ਦੇ ਪਵਿੱਤਰ ਅਪਵਿੱਤਰ ਬਿਆਨ ਨੂੰ ਲੈਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਭਾਰਤੀ ਜਨਤਾ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਵੀ ਸ਼ਾਮਿਲ ਹੋ ਚੁੱਕਾ ਹੈ। ਜਿਸ ਤਹਿਤ ਭਾਜਪਾ ਦੇ  ਹਰਦੀਪ ਪੁਰੀ ਕਾਂਗਰਸ ਦਾ ਸਾਥ ਦਿੰਦੇ ਪੰਥਕ ਤੇ ਗੈਰ ਪੰਥਕ ਦੇ ਮੁਦੇ ਵਿੱਚ ਸ਼ਾਮਿਲ ਹੁੰਦਿਆ ਕਿਹਾ ਕਿ ਪੰਥਕ ਸੀਟਾਂ ਮਾਇਆਵਤੀ ਨੂੰ ਦਿੱਤੀਆਂ ਹਨ ਜਦੋਂ ਕਿ ਗੁਰੂਆ ਦੀ ਸੋਚ ਸੀ ਕਿ ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਨੁ ਅਤੇ ਅਫਸੋਸ ਹੈ ਕਿ  ਪੁਰੀ ਨੇ ਸਿੱਖੀ ਮਾਣ ਨਾਲ ਇਹ ਵਿਚਾਰ ਪ੍ਰਗਟਾਇਆ ਹੈ।
ਗੜ੍ਹੀ ਨੇ ਕਿਹਾ ਬਹੁਜਨ ਸਮਾਜ ਪਾਰਟੀ ਇਸਦੀ ਨਿੰਦਾ ਕਰਦੀ ਹੈ ਅਤੇ ਸਿੱਖ ਧਰਮ ਦੇ ਸਿਧਾਂਤਾ ਦੇ ਖਿਲਾਫ਼ ਬਿਆਨਬਾਜੀ ਕਰਕੇ ਅਤੇ ਜਾਤੀਵਾਦੀ ਸੋਚ ਤਹਿਤ ਦਲਿਤਾਂ ਨੂੰ ਪਵਿੱਤਰ -ਅਪਵਿੱਤਰ ਤੇ ਗੈਰ ਪੰਥਕ ਦੱਸ ਕੇ ਜਾਣਬੁੱਝ ਅਪਮਾਨ ਕੀਤਾ ਹੈ ਜਿਸਦੇ ਖਿਲਾਫ਼ 21 ਜੂਨ ਨੂੰ ਬਸਪਾ ਪੰਜਾਬ ਸਮੁੱਚੇ ਪੰਜਾਬ ਵਿੱਚ ਡੀ.ਐਸ.ਪੀ ਪੱਧਰ ਤੇ ਰਵਨੀਤ ਬਿੱਟੂ, ਹਰਦੀਪ ਪੂਰੀ ਤੇ  ਸੁਖਦੇਵ ਸਿੰਘ ਢੀਂਡਸਾ ਖਿਲਾਫ ਪੁਲਿਸ ਸਿਕਾਇਤ ਦਰਜ ਕਰਾਏਗੀ।
ਗੜ੍ਹੀ ਨੇ ਭਾਜਪਾ ਦੀ ਦਲਿਤ ਵਿਰੋਧੀ ਸੋਚ ਦੀ ਨਿੰਦਾ ਕਰਦਿਆਂ ਕਿਹਾ ਹੈ  ਕਿ  ਪੁਰੀ ਦੇ ਮਾਣ ਭਰੇ ਸਿੱਖੀ ਚੇਹਰੇ ਵਿੱਚੋ ਗੰਗੂਵਾਦੀ ਸੋਚ ਨਜ਼ਰ ਆਈ ਹੈ ਜੋਕਿ ਦਲਿਤ ਵਿਰੋਧੀ  ਹੋਣ ਦੇ ਨਾਲ ਨਾਲ ਸਿੱਖੀ ਵਿਚਾਰਧਾਰਾ ਵਿਰੋਧੀ ਵੀ ਹੈ।  ਪੁਰੀ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਸਿੱਖ ਸ਼ਰਧਾਲੂ ਵੱਧ ਆਉਂਦੇ ਹਨ।
 ਗੜ੍ਹੀ ਨੇ ਪੁੱਛਿਆ ਕਿ ਪੁਰੀ ਜੀ ਦੱਸਣ ਕਿ ਇਹਨਾਂ ਸੀਟਾਂ ਉਪਰ ਦਸ਼ਮੇਸ਼ ਪਿਤਾ ਨੇ ਦਲਿਤਾਂ ਨੂੰ ਰੰਘਰੇਟੇ ਗੁਰੂ ਕੇ ਬੇਟੇ ਅਤੇ ਦਲਿਤਾਂ ਦੇ ਸਿਰਾਂ ਤੇ ਕਲਗੀਆਂ ਸਜਾਈਆ ਸਨ, ਕੀ ਦਲਿਤ ਵਰਗ ਇਹਨਾਂ ਸੀਟਾਂ ਨੂੰ ਨਹੀਂ ਆਪਣੇ ਹਿੱਸੇ ਵਿੱਚ ਲੈ ਸਕਦਾ।  ਪੁਰੀ ਦੀ ਭਾਜਪਾ ਤੇ ਕਾਂਗਰਸ ਨੇ ਜਾਤੀਵਾਦੀ ਸੋਚ ਤਹਿਤ ਸਿੱਖ ਧਰਮ ਦੀਆਂ ਭਾਵਨਾਵਾਂ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਦੇ ਉਲਟ ਬਿਆਨਬਾਜ਼ੀ ਲਾਕੇ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਹੈ। ਇਸ ਦੇ ਨਾਲ ਨਾਲ ਕਾਂਗਰਸ ਤੇ ਭਾਜਪਾ ਦੀ ਸਾਜ਼ਿਸ਼ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਿਲ ਹੈ। ਜਿਹੜੇ  ਢੀਂਡਸਾ ਜੀ ਇੰਨਾ ਲੰਬਾ ਸਮਾਂ ਮਨੂੰਵਾਦ ਸੋਚ ਦਾ ਚੇਹਰਾ ਲੈਕੇ ਸ਼ਿਰੋਮਣੀ ਅਕਾਲੀ ਦਲ ਵਿੱਚ ਰਹੇ ਤੇ ਅੱਜ ਦਲਿਤਾਂ ਨੂੰ ਗੈਰ ਪੰਥਕ ਤੇ ਪੰਥਕ ਸੀਟਾਂ ਦੱਸ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!