Punjab

ਅਕਾਲੀ ਦਲ ਨਾਲ ਮੀਟਿੰਗਾਂ ਦਾ ਦੌਰ ਜਾਰੀ: ਬਸਪਾ

ਅਕਾਲੀ ਦਲ ਨਾਲ ਮੀਟਿੰਗਾਂ ਦਾ ਦੌਰ ਜਾਰੀ: ਬਸਪ

ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ, ਰਾਜਸਭਾ ਮੈਂਬਰ, ਐਡਵੋਕੇਟ ਸਤੀਸ਼ ਚੰਦਰ ਮਿਸ਼ਰਾ ਨਾਲ ਮੁਲਾਕਾਤ ਤੇ ਰਾਜਨੀਤਿਕ ਹਾਲਾਤਾਂ ਉਪਰ ਵਿਸਥਾਰ ਸਾਹਿਤ ਚਾਨਣਾ ਪਾਉਂਦੇ ਹੋਏ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਬਸਪਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਅਤੇ ਪੰਜਾਬ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ । ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਉਪਰ ਡੂੰਘਾ ਚਿੰਤਨ ਮੰਥਨ ਕੀਤਾ ਗਿਆ। ਬੈਣੀਵਾਲ ਨੇ ਕਿਹਾ ਕਿ ਸਤੀਸ਼ ਚੰਦਰ ਮਿਸ਼ਰਾ ਚੰਡੀਗੜ੍ਹ ਪੁੱਜ ਚੁੱਕੇ ਹਨ ਅਤੇ ਅੱਜ ਰਾਤ ਤੇ ਸਵੇਰੇ ਅਕਾਲੀ ਦਲ ਨਾਲ ਲਗਾਤਾਰ ਮੀਟਿੰਗਾਂ ਜਾਰੀ ਹਨ ਅਤੇ ਅੰਤਿਮ ਫੈਂਸਲਾ ਭੈਣ ਕੁਮਾਰੀ ਮਾਇਆਵਤੀ ਦਾ ਜੋ ਵੀ ਹੋਵੇਗਾ, ਮੰਨਿਆ ਜਾਵੇਗਾ। ਜਦੋਂਕਿ ਕਿ ਸੂਬਾ ਪ੍ਰਧਾਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਕੁਝ ਵੀ ਦੱਸਣ ਅਤੇ ਬੋਲਣ ਤੋਂ ਇੰਨਕਾਰ ਕਰ ਦਿੱਤਾ ਹੈ।  ਗੜ੍ਹੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫੈਂਸਲਾ ਲਵੇਗੀ, ਪੰਜਾਬ ਵਿੱਚ ਲਾਗੂ ਕਰਾਉਣਾ ਸਾਡੀ ਪਹਿਲੀ ਡਿਊਟੀ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!