Big Breaking : ਬੀ ਐਸ ਆਫ ਦਾ ਅਧਿਕਾਰ ਖੇਤਰ ਵਧਾਉਣ ਦਾ ਮਾਮਲਾ :ਅਸਲੀ ਸੱਚ ਆਇਆ ਸਾਹਮਣੇ ,ਮੁੱਖ ਮੰਤਰੀ ਤੇ ਸਵਾਲ ਚੁੱਕਣ ਵਾਲੇ ਖੁਦ ਹੀ ਸਵਾਲਾਂ ਵਿਚ ਘਿਰੇ
ਪੰਜਾਬ ਨੇ ਬਾਰਡਰ ਏਰੀਆ ਪ੍ਰੋਗਰਾਮ ਤਹਿਤ ਘੇਰਾ 50 ਕਿਲੋਮੀਟਰ ਤੱਕ ਵਧਵਾਇਆ, ਹੁਣ ਕੇਂਦਰ ਨੇ ਬੀ ਐਸ ਐਸ ਦਾ ਦਾਇਰਾ ਵਧਾਇਆ
Updatepunjab Desk
ਕੇਂਦਰ ਸਰਕਾਰ ਵਲੋਂ ਬੀ ਐਸ ਐਫ ਦਾ ਏਰੀਆ ਵਧਾਉਣ ਨੂੰ ਲੈ ਕੇ ਪੰਜਾਬ ਅੰਦਰ ਸਿਆਸਤ ਗਰਮਾ ਗਈ ਹੈ । ਪੰਜਾਬ ਸਰਕਾਰ ਸਮੇਤ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਜਾ ਰਿਹਾ ਹੈ ਕੇ ਇਹ ਰਾਜ ਦੇ ਅਧਿਕਾਰਾਂ ਤੇ ਹਮਲਾ ਹੈ । ਦੂਜੇ ਪਾਸੇ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਅਪੀਲ ਕਰਕੇ ਕਈ ਵਾਰ ਬਾਰਡਰ ਏਰੀਆ ਵਿਕਾਸ ਪ੍ਰੋਗਰਾਮ ਤਹਿਤ ਏਰੀਆ ਵਧਾਇਆ ਗਿਆ ਹੈ । ਬਾਰਡਰ ਏਰੀਆ ਨੂੰ ਲੈ ਕੇ 2015 ਵਿਚ ਜਦੋ ਅਕਾਲੀ ਸਰਕਾਰ ਸੀ ਤਾਂ ਕੇਂਦਰ ਸਰਕਾਰ ਨੇ ਆਪਣੀਆਂ ਗਾਇਡ ਲਾਇਨ ਵਿਚ ਤਬਦੀਲੀ ਕੀਤੀ ਤੇ ਸਕੀਮ ਦਾ ਘੇਰਾ ਵਧਾ ਦਿੱਤਾ । ਉਸ ਤੋਂ ਬਾਅਦ ਇਹ ਘੇਰਾ ਵਧਦਾ ਹੀ ਆ ਰਿਹਾ ਹੈ । ਮਜੂਦਾ ਸਰਕਾਰ ਵੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਰਹੀ ਕੇ ਸਕੀਮ ਦਾ ਘੇਰਾ ਹੋਰ ਵਧਾਇਆ ਜਾਵੇ ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਰੋਧੀ ਸਵਾਲ ਖੜ੍ਹੇ ਕਰ ਰਹੇ ਹਨ । ਪੰਜਾਬ ਕੇਂਦਰੀ ਸਕੀਮ ਦਾ ਦਾਇਰਾ ਵਧਾਉਣ ਦਾ ਸਿਲਸਲਾ 2015 ਵਿਚ ਸ਼ੁਰੂ ਹੋ ਗਿਆ ਸੀ ਤੇ ਮੁੱਖ ਮੰਤਰੀ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਹਨ । ਅਪਡੇਟ ਪੰਜਾਬ ਵਲੋਂ ਜਦੋ ਇਸ ਮਾਮਲੇ ਵਿਚ ਤੱਥਾਂ ਨੂੰ ਫਰੋਲਿਆ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਤੇ ਚੰਨੀ ਤੇ ਸਵਾਲ ਉਠਾਉਣ ਵਾਲੇ ਖੁਦ ਹੀ ਇਸ ਘੇਰੇ ਵਿਚ ਘਿਰਦੇ ਨਜ਼ਰ ਆ ਰਹੇ ਹਨ । ਪੰਜਾਬ ਸਰਕਾਰ ਵਲੋਂ ਬੋਰਡਰ ਏਰੀਆ ਵਿਕਾਸ ਸਕੀਮ ਦੇ ਤਹਿਤ ਕੇਂਦਰ ਤੋਂ ਜ਼ਿਆਦਾ ਫੰਡ ਲੈਣ ਲਈ ਸਕੀਮ ਦਾ ਘੇਰਾ ਵਧਵਾਉਂਣਾ ਸ਼ੁਰੂ ਕਰ ਦਿੱਤਾ ਤੇ ਕੇਂਦਰ ਵੀ ਮੰਨ ਗਿਆ ਹੈ । ਜਿਸ ਦਾ ਇਹ ਨਤੀਜਾ ਹੈ । ਚਰਨਜੀਤ ਸਿੰਘ ਚੰਨੀ ਤੋਂ ਮਹੀਨਾ ਪਹਿਲਾ ਮੁੱਖ ਮੰਤਰੀ ਬਣੇ ਹਨ ਉਨ੍ਹਾਂ ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ ।
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪਹਿਲਾ ਇੰਟਰਨੈਸ਼ਨਲ ਬਾਰਡਰ ਤੋਂ 1 ਕਿਲੀਮੀਟਰ ਦੇ ਘੇਰੇ ਅਧੀਨ ਪਿੰਡਾਂ ਵਿਚ ਇਹ ਪ੍ਰੋਗਰਾਮ ਲਾਗੂ ਕੀਤਾ ਗਿਆ ਸੀ । ਫਿਰ ਪੰਜਾਬ ਸਰਕਾਰ ਦੀ ਅਪੀਲ ਤੇ ਇਸ ਸਕੀਮ ਦਾ ਘੇਰਾ 20 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ । ਇਸ ਤਰ੍ਹਾਂ ਘੇਰਾ ਵਧਦਾ ਵਧਦਾ 50 ਕਿਲੀਮੇਟਰ ਤੱਕ ਹੋ ਗਿਆ । ਇਸ ਲਈ ਕੇਂਦਰ ਸਰਕਾਰ ਨੇ ਪੈਸੇ ਜਾਰੀ ਕਰ ਦਿੱਤੇ ਸਨ । ਜਿਸ ਦੇ ਤਹਿਤ ਮਈ 2019 ਵਿਚ ਕੇਂਦਰ ਸਰਕਾਰ ਨੇ 27 .77 ਰੁਪਏ ਜਾਰੀ ਕਰ ਦਿੱਤੇ ਸਨ । ਫਿਰ ਕੇਂਦਰ ਸਰਕਾਰ ਨੇ 2020 ਵਿਚ ਬਾਰਡਰ ਏਰੀਆ ਵਿਕਾਸ ਪ੍ਰੈਗਰਾਮ ਨੂੰ ਲੈ ਕੇ ਗਾਇਡ ਲਾਇਨ ਵਿਚ ਤਬਦੀਲੀ ਕੀਤੀ ਅਤੇ ਕਿਹਾ ਹੈ ਕਿ ਇੱਕ ਵਾਰ 0-10 ਕਿਲੋਮੀਟਰ ਖੇਤਰ ਪੂਰਾ ਹੋ ਜਾਣ ਤੇ ਪ੍ਰੋਗਰਾਮ 10-20/30/40/50 ਕਿਲੋਮੀਟਰ ਖੇਤਰ ਨੂੰ ਕਵਰ ਕਰ ਸਕਦਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਨਾਲ ਸਬੰਧਿਤ ਇਕ ਨੇਤਾ ਨੇ ਉਸ ਸਮੇ ਮੰਗ ਰੱਖੀ ਕਿ ਇਸ ਸਕੀਮ ਦਾ ਘੇਰਾ ਵਾਧਾ ਕੇ ਪੂਰੇ ਜਿਲ੍ਹੇ ਵਿਚ ਲਾਗੂ ਕਰ ਕੀਤਾ ਜਾਵੇ । ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਇਸ ਫਾਇਦਾ ਉਠਾਉਂਦੇ ਹੋਏ ਬੀ ਐਸ ਐਫ ਦਾ ਦਾਇਰਾ 25 ਕਿਲੋਮੀਟਰ ਵਧਾ ਦਿੱਤਾ ਹੈ । ਸੂਤਰਾਂ ਦਾ ਕਿਹਾ ਹੈ ਕੇ ਜਦੋ ਸਰਕਾਰ ਨੇ ਬਾਰਡਰ ਸਕੀਮ ਦੇ ਤਹਿਤ ਘੇਰਾ 1 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰਵਾ ਲਿਆ ਹੈ ਤਾਂ ਇਸ ਦੀ ਆੜ ਵਿਚ ਕੇਂਦਰ ਸਰਕਾਰ ਨੂੰ ਮੌਕਾ ਮਿਲ ਗਿਆ ਹੈ । ਉਸ ਵਲੋਂ ਆਪਣਾ ਦਾਇਰਾ ਵਧਾਇਆ ਜਾ ਰਿਹਾ ਹੈ ।