ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਭਾਜਪਾ ਯੂਵਾ ਮੋਰਚਾ ਨੇਤਾ ਅਤੇ ਵਰਕਰਾਂ ਗ੍ਰਿਫਤਾਰ
ਚੰਡੀਗੜ੍ਹ: 5 ਜੁਲਾਈ ( ), ਡਰੱਗ ਮਾਫੀਆ ਨੂੰ ਪਨਾਹ ਦੇਣ ਵਾਲੀ ਕਾਂਗਰਸ ਸਰਕਾਰ ਫੈਸਲਾਕੁੰਨ ਲੜਾਈ ਦਾ ਬਿਗੁਲ ਵਜਾਉਂਦੇ ਹੋਏ ਸੂਬਾ ਭਾਜਾਯੁਮੋੰ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੀ ਪ੍ਰਧਾਨਗੀ ਹੇਠ ਹਜ਼ਾਰਾਂ ਵਰਕਰਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਜਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਜਦੋਂ ਬੀ.ਜੇ.ਵਾਈ.ਐਮ ਦੇ ਵਰਕਰ ਜਦ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਬੈਰਿਗੇਟ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਬਰਿਗੇਟ ਤੋੜਨ ‘ਤੇ ਪੁਲਿਸ ਨੇ ਜਲ-ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ, ਪਰ ਬੀਜੇਵਾਈਐਮ ਵਰਕਰਾਂ ਦੇ ਉਤਸ਼ਾਹ ਸਾਹਮਣੇ ਇਹ ਸਬ ਅਸਫਲ ਸਾਬਤ ਹੋਏ। ਪੁਲਿਸ ਵਲੋਂ ਮਾਮਲਾ ਸ਼ਾਂਤ ਨਾ ਹੁੰਦੇ ਵੇਖ ਆਖਰਕਾਰ ਬੀਜੇਵਾਈਐਮ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ।
ਭਾਨੂ ਪ੍ਰਤਾਪ ਨੇ ਕਿਹਾ ਕਿ ਸੂਬੇ ਵਿੱਚ ਪੁਲਿਸ ਦੀ ਨੱਕ ਹੇਠ ਨਸ਼ਿਆਂ ਦਾ ਕਾਰੋਬਾਰ ਪ੍ਰਫੁੱਲਤ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ।
ਰਾਜੇਸ਼ ਹਨੀ ਨੇ ਕਿਹਾ ਕਿ ਭਾਜਪਾ ਵਰਕਰ ਚੋਣ ਮੈਦਾਨ ਵਿਚ ਆ ਗਿਆ ਹੈ ਅਤੇ ਹੁਣ ਉਹ ਚੁੱਪ ਨਹੀਂ ਬੈਠੇਗਾ। ਭਾਜਪਾ ਵਰਕਰ ਕੈਪਟਨ ਸਰਕਾਰ ਨੂੰ ਜਨਤਾ ਦੇ ਸਹਿਯੋਗ ਨਾਲ ਸੂਬੇ ਦੇ ਲੋਕਾਂ ਨਾਲ ਹੋ ਰਹੀ ਹਰ ਬੇਇਨਸਾਫੀ ਦਾ ਹਿਸਾਬ ਮੰਗੇਗਾ।
ਇਸ ਮੌਕੇ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਦੀਪਾਂਸ਼ੂ ਘਈ, ਸੂਬਾਈ ਮੀਤ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਲਿਲ ਕਪੂਰ, ਅਭਿਸ਼ੇਕ ਧਵਨ, ਸ਼ੀਨੂੰ ਗੋਇਲ, ਸੈਕਟਰੀ ਆਸ਼ੂਤੋਸ਼ ਤਿਵਾੜੀ, ਦਿਲੇਸ਼ ਸ਼ਰਮਾ, ਸਮੂਹ ਰਾਜ ਟੀਮ ਅਤੇ ਜ਼ਿਲ੍ਹਾ ਪ੍ਰਧਾਨ ਸਮੇਤ ਯੁਵਾ ਵਰਕਰ ਮੌਜੂਦ ਸਨ।