Punjab

ਪੰਜਾਬ ਸਰਕਾਰ ਦੇ ਟੀਕੇ ਘੁਟਾਲੇ ਦੀ ਜਾਂਚ ਨੂੰ ਲੈ ਕੇ ਪੰਜਾਬ ਭਾਜਪਾ ਪਹੁੰਚੀ ਪੀ ਐਮ ਓ ਦਫਤਰ, ਦਿੱਤਾ ਮੰਗ ਪੱਤਰ

ਚੰਡੀਗੜ੍ਹ: 17 ਜੂਨ ( ), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਭੇਜੀ ਵੈਕਸੀਨ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਨਿੱਜੀ ਲਾਭ ਲਈ ਅਤੇ ਸੂਬ ਦੇ ਖਜ਼ਾਨੇ ਨੂੰ ਭਰਨ ਲਈ ਟੀਕਿਆਂ ਨੂੰ ਨਿੱਜੀ ਤੌਰ ‘ਤੇ ਵੇਚਣ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਐਮ ਓ ਐਸ ਡਾ. ਜਤਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਪ੍ਰਦੇਸ਼ ਭਾਜਪਾ ਉਪ ਪ੍ਰਧਾਨ ਰਾਜੇਸ਼ ਬਾਗਾ ਸ਼ਾਮਲ ਸਨ। ਵਫ਼ਦ ਨੇ ਡਾ: ਜਤਿੰਦਰ ਸਿੰਘ ਨੂੰ ਸੂਬੇ ਦੀ ਵਿਗੜੀ ਸਥਿਤੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਆਪਣਾ ਮੰਗ ਪੱਤਰ ਉਨ੍ਹਾਂ ਨੂੰ ਸੌਂਪਿਆ।

ਜੀਵਨ ਗੁਪਤਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦੀ ਭ੍ਰਸ਼ਟ ਕਾਂਗਰਸ ਸਰਕਾਰ ਘੁਟਾਲਿਆਂ ‘ਤੇ ਘੁਟਾਲੇ ਕਰੀ ਜਾ ਰਹੀ ਹੈ ਅਤੇ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵੈਕਸੀਨ ਨੂੰ ਆਪਣੀ ਜੇਬਾਂ ਭਰਨ ਦੇ ਮੌਕੇ ਵਜੋਂ ਵਰਤਿਆ ਅਤੇ ਟੀਕਾ ਨਿੱਜੀ ਹਸਪਤਾਲਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਨਿੱਜੀ ਹਸਪਤਾਲਾਂ ਨੂੰ 400 ਰੁਪਏ ਵਿੱਚ ਖਰੀਦੀ ਗਈ ਵੈਕਸੀਨ ਦੀਆਂ 80 ਹਜ਼ਾਰ ਖੁਰਾਕਾਂ ਨੂੰ 1060 ਰੁਪਏ ਥੋਕ ਵਿੱਚ ਵੇਚੀਆਂ। ਦੂਜੇ ਪਾਸੇ, ਉਕਤ ਕੋਰੋਨਾ ਟੀਕਾ 1560 ਰੁਪਏ ਵਿਚ ਵੇਚ ਕੇ, ਪ੍ਰਾਈਵੇਟ ਹਸਪਤਾਲ ਨੇ ਸਰਕਾਰ ਦੇ ਨੱਕ ਹੇਠਾਂ ਜਨਤਕ ਤੌਰ ਤੇ ਦੋਵਾਂ ਹੱਥਾਂ ਨਾਲ ਲੁੱਟ ਕੀਤੀ ਅਤੇ ਲੋਕਾਂ ਦਾ ਜਮ ਕੇ ਆਰਥਿਕ ਸ਼ੋਸ਼ਣ ਕੀਤਾ। ਇਸ ਸਭ ਦੇ ਕਾਰਨ ਸੂਬੇ ਦੇ ਲੱਖਾਂ ਲੋਕਾਂ ਦੀ ਮੌਤ ਹੋ ਗਈI ਗੁਪਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੀ ਮੌਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।

ਜੀਵਨ ਗੁਪਤਾ ਨੇ ਕਿਹਾ ਕਿ ਇੰਨਾ ਹੀ ਨਹੀਂ, ਪੰਜਾਬ ਸਰਕਾਰ ਨੇ ਪੀ.ਪੀ.ਈ. ਕਿੱਟ ਅਤੇ ਫਤਿਹ ਕਿੱਟ ਦੀ ਖਰੀਦ ਵਿੱਚ ਵੀ ਘੁਟਾਲਾ ਕੀਤਾI ਪੰਜਾਬ ਸਰਕਾਰ ਨੇ 837 ਰੁਪਏ ਦੀ ਫਤਹਿ ਕਿੱਟ ਨੂੰ 1338 ਰੁਪਏ ਦੇ ਮਹਿੰਗੇ ਭਾਅ ਤੇ ਖਰੀਦ ਕੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਲੁੱਟ ਲਈਆਂ ਹਨ। ਕੈਪਟਨ ਸਰਕਾਰ ਨੇ ਜਾਅਲੀ ਅਤੇ ਹੱਕਦਾਰ ਕੰਪਨੀਆਂ ਦੇ ਨਾਮ ‘ਤੇ ਸੂਬੇ ਦੀ ਕੋਰੋਨਾ ਨਾਲ ਲੜ ਰਹੇ ਲੋਕਾਂ ਦੇ ਲਹੂ ਅਤੇ ਪਸੀਨੇ ਦੀ ਕਮਾਈ ਨੂੰ ਲੁੱਟਿਆ ਹੈI ਇਸ ਘੁਟਾਲੇ ਵਿਚ ਕਈ ਵਾਰ ਰੇਟ ਦੇ ਸੰਬੰਧ ਵਿਚ ਟੈਂਡਰ ਬਦਲਿਆ ਗਿਆI ਟੈਂਡਰ ਦੀਆਂ ਦਰਾਂ 50 ਦਿਨਾਂ ਵਿਚ 5 ਵਾਰ ਬਦਲੀਆਂ ਗਈਆਂI 750 ਰੁਪਏ ਦੀ ਕਿੱਟ ਦਾ ਟੈਂਡਰ 1500 ਰੁਪਏ ਵਿਚ ਦਿੱਤਾ ਗਿਆI ਉਨ੍ਹਾਂ ਕਿਹਾ ਕਿ ਕੋਵਿਡ ਫਤਹਿ ਕਿੱਟਾਂ ਦੀਆਂ ਕੀਮਤਾਂ ਹਰ 15 ਦਿਨਾਂ ਵਿੱਚ ਵਧਾ ਦਿੱਤੀਆਂ ਗਾਈਆਂ। ਨਵੀਂ ਕੰਪਨੀਆਂ ਨੂੰ ਕਈ ਵਾਰ ਟੈਂਡਰ ਦਿੱਤੇ ਗਏI ਇਨ੍ਹਾਂ ਟੈਂਡਰਾਂ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ।

ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਬਾ ਸਰਕਾਰ ਦੇ ਇਨ੍ਹਾਂ ਸਾਰੇ ਘੁਟਾਲਿਆਂ ਵਿੱਚ ਗੰਭੀਰਤਾ ਨਾਲ ਦਿਲਚਸਪੀ ਲੈ ਕੇ ਜਾਂਚ ਕਰਵਾਉਣ ਅਤੇ ਇਸ ‘ਤੇ ਸਖਤ ਨੋਟਿਸ ਲੈਣ ਦੀ ਮੰਗ ਕੀਤੀ ਹੈ, ਤਾਂ ਜੋ ਕੋਈ ਵੀ ਅਜਿਹੀਆਂ ਗੰਭੀਰ ਸਥਿਤੀਆਂ ਵਿੱਚ ਲੋਕਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਨਾ ਕਰ ਸਕੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!