Punjab

ਬੌਛਾਰਾਂ ਤੇ ਲਾਠੀ ਚਾਰਜ ਨਾਲ ਪੰਜਾਬ ਭਾਜਪਾ ਕਈ ਆਗੂ ਹੋਏ ਬੇਹੋਸ਼ , ਸਾਬਕਾ ਵਿਧਾਇਕ ਸੀਮਾ ਕੁਮਾਰੀ ਦੀ ਟੂਟੀ ਸੱਜੀ ਬਾਂਹ

ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਲਾਠੀਚਾਰਜ ਤੋਂ ਪਹਿਲਾ ਹੋਏ ਰਵਾਨਾ

ਭਾਰਤੀ ਜਨਤਾ ਪਾਰਟੀ ਐ.ਸੀ. ਮੋਰਚਾ ਪੰਜਾਬ ਵੱਲੋਂ ਪੰਜਾਬ ਵਿੱਚ ਦਲਿਤਾਂ ਤੇ ਹੋ ਰਹੇ ਅਤਿਆਚਾਰ ਦੇ ਰੋਸ ਵਿਚ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲ..ਦਿੱਤਾ ਅਤੇ ਚੰਡੀਗੜ੍ਹ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਭਾਜਪਾ ਆਗੂਆਂ ਤੇ ਚੰਡੀਗੜ੍ਹ ਪੁਲਿਸ ਦੇ ਲਾਠੀਚਾਰਜ ਕੀਤਾ ਗਿਆ ਅਤੇ ਵਿਚ ਭਾਜਪਾ ਆਗੂਆਂ ਤੇ ਪਾਣੀ ਦੀਆਂ ਬੋਛਾਰਾਂ ਕੀਤੀਆਂ ।  ਇਸ ਦੌਰਾਨ ਸਾਬਕਾ ਵਿਧਾਇਕ ਸੀਮਾ ਕੁਮਾਰੀ ਜਖਮੀ ਹੋ ਗਈ ਅਤੇ ਉਸ ਦੀ ਸੱਜੀ ਬਾਂਹ ਟੁੱਟ ਗਈ ਹੈ ।  ਜਿਸ ਦੇ ਸਰਕਾਰੀ ਹੱਸਪਤਾਲ ਚੰਡੀਗੜ੍ਹ ਪਲਸਤਰ ਲੱਗਿਆ ਹੈ ।  ਇਸ ਤੋਂ ਇਲਵਾ  ਸੁਸ਼ੀਲ ਸੋਂਧੀ ਦੀ ਅੱਖਾਂ ਤੇ ਬੌਛਾਰ ਪੈਣ ਕਰਕੇ ਦਿਖਣਾ ਹੋਇਆ ਬੰਦ ਹੋ ਗਿਆ ਹੈ ।  ਵਿਨੈ ਅਟਵਾਲ ਬੌਛਾਰਾਂ ਤੇ ਲਾਠੀ ਚਾਰਜ ਕਰਕੇ ਜਖਮੀ ਹੋਣ ਤੋਂ ਬਾਦ ਹੁਣ ਤਕ ਬੇਹੋਸ਼ ਹਨ । ਇਸ ਤਰ੍ਹ੍ਹਾਂ ਸੰਜੀਵ ਕੁਮਾਰ ਬੌਛਾਰਾਂ ਕਰਕੇ ਹੋਇਆ ਬੇਹੋਸ਼ ਹੋ ਗਿਆ ਹੈ ਜੋ , ਸੈਕਟਰ 16 ਸਰਕਾਰੀ ਹੱਸਪਤਾਲ ਚੰਡੀਗੜ੍ਹ ਚ ਇਲਾਜ ਅਧੀਨ ਹੈ । ਸੂਬਾ ਭਾਜਪਾ ਦੇ ਮਹਾਮੰਤਰੀ ਰਾਜੇਸ਼ ਬਾਗਾ ਨੂੰ ਮੋਢੇ ‘ਚ ਗੰਭੀਰ ਸੱਟਾਂ ਲੱਗੀਆਂ। ਇਸ ਲਾਠੀਚਾਰਜ ਵਿੱਚ ਸੈਂਕੜੇ ਵਰਕਰ ਜ਼ਖ਼ਮੀ ਹੋਏ। ਵਰਕਰਾਂ ਦੇ ਉਤਸ਼ਾਹ ਦੇ ਸਾਹਮਣੇ ਪੁਲਿਸ ਫੋਰਸ ਦੀ ਕਾਰਗੁਜ਼ਾਰੀ ਢਿੱਲੀ ਵੇਖਦੇ ਹੋਏ ਆਖਰਕਾਰ ਪੁਲਿਸ ਨੇ ਸੈਂਕੜੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਜੋ ਬਾਅਦ ਵਿਚ ਰਿਹਾ ਕਰ ਦਿੱਤੇ ਗਏI

ਇਸ ਮੌਕੇ ‘ਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਦੋਵਾਂ ਨੇ ਵਰਕਰਾਂ ਦੀ ਰੈਲੀ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਮਾਰਗ ਦਰਸ਼ਨ ਕੀਤਾ। ਇਸ ਤੋਂ ਬਾਅਦ ਉਹ ਸੰਗਠਨਾਤਮਕ ਕੰਮ ਲਈ ਰਵਾਨਾ ਹੋ ਗਏ।

 

ਅਨੁਸੂਚਿਤ ਜਾਤੀ ਸਮਾਜ ਦੇ ਮੁੱਦਿਆਂ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫੇ ਲਈ ਪੈਸੇ ਦੇ ਗਬਨ ਕਰਨ, ਦਲਿਤ ਔਰਤਾਂ ਅਤੇ ਕੁੜੀਆਂ ਨਾਲ ਬਲਾਤਕਾਰ, ਸਰੀਰਕ ਸ਼ੋਸ਼ਣ ਅਤੇ ਦਲਿਤ ਸਮਾਜ ਤੇ ਅੱਤਿਆਚਾਰ ਵਰਗੇ ਗੰਭੀਰ ਮਾਮਲਿਆਂ ਨੂੰ ਲੈ ਕੇ ਸੂਬਾ ਭਾਜਪਾ ਦੇ ਜਨਰਲ ਸੱਕਤਰ ਰਾਜੇਸ਼ ਬਾਗਾ ਅਤੇ ਸੂਬਾ ਭਾਜਪਾ ਐਸ.ਸੀ. ਮੋਰਚਾ ਇੰਚਾਰਜ ਰਾਕੇਸ਼ ਗਿੱਲ ਦੀ ਅਗਵਾਈ ਹੇਠ ਭਾਜਪਾ ਐਸ.ਸੀ. ਸੂਬਾ ਮੋਰਚਾ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਪ੍ਰਧਾਨਗੀ ਹੇਠ ਪੂਰੇ ਪੰਜਾਬ ਤੋਂ ਅਨੁਸੂਚਿਤ ਭਾਈਚਾਰੇ ਦੇ ਲੋਕਾਂ ਅਤੇ ਵਰਕਰਾਂ ਨੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ। ਇਹ ਰੋਸ ਪ੍ਰਦਰਸ਼ਨ ਸੈਕਟਰ -25 ਚੰਡੀਗੜ੍ਹ, ਰੈਲੀ ਗਰਾਉਂਡ ਤੋਂ ਸ਼ੁਰੂ ਹੋਇਆ। ਜਿਵੇਂ ਹੀ ਇਹ ਵਰਕਰ ਇਕੱਠੇ ਹੋ ਕੇ ਅੱਗੇ ਵਧੇ, ਸੂਬਾ ਸਰਕਾਰ ਨੇ ਆਪਣੀ ਤਾਕਤ ਦਿਖਾਉਂਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਅਤੇ ਬੈਰਿਗੇਟ ਲਾ ਕੇ ਉਹਨਾਂ ਨੂੰ ਰੋਕਿਆ, ਜਿਸ ‘ਤੇ ਨਾਰਾਜ਼ ਵਰਕਰਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਭਾਜਪਾ ਵਰਕਰਾਂ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕਰਦਿਆਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਅਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਲਾਠੀਚਾਰਜ ਵਿਚ ਭਾਜਪਾ ਦੀ ਸਾਬਕਾ ਵਿਧਾਇਕ ਸੀਮਾ ਦੇਵੀ ਦੀ ਬਾਂਹ ਟੁੱਟ ਗਈ ਅਤੇ

                ਰਾਜੇਸ਼ ਬਾਗਾ ਨੇ ਇਸ ਮੌਕੇ ਕਿਹਾ ਕਿ ਦਲਿਤਾਂ ਦੇ ਹੱਕਾਂ ਲਈ ਲੜਨ ਦੇ ਖੋਖਲੇ ਦਾਅਵੇ ਕਰਨ ਵਾਲੀ ਸਿਰਫ ਕਾਂਗਰਸ ਸਰਕਾਰ ਦੇ ਮੰਤਰੀ ਦਲਿਤਾਂ ਲਈ ਆਏ ਫੰਡ ਡਕਾਰ ਰਹੇ ਹਨ, ਪਰ ਪਿਛਲੇ ਸਾਢੇ ਸਾਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ ਵਿਚ ਸੌਂ ਰਿਹਾ ਹਨ। ਉਹਨਾਂ ਨੂੰ ਨਾ ਕੁਝ ਨਜਰ ਆਉਂਦਾ ਹੈ ਅਤੇ ਨਾ ਹੀ ਸੁਨਾਈ ਦਿੰਦਾ ਹੈI ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਨੇਤਾ ਸੂਬੇ ਦੇ ਗਰੀਬ, ਲੋੜਵੰਦ ਅਤੇ ਦਲਿਤ ਸਮਾਜ ਨੂੰ ਭੇਜੇ ਗਏ ਅਨਾਜ ਅਤੇ ਦਾਲਾਂ ਵੀ ਡਕਾਰ ਗਏ ਸਨ, ਪਰ ਕੈਪਟਨ ਨੇ ਉਸ ਮਾਮਲੇ ਵਿੱਚ ਵੀ ਚੁੱਪੀ ਧਾਰ ਲਈ। ਉਨ੍ਹਾਂ ਕਿਹਾ ਕਿ ਹੁਣ ਦਲਿਤ ਵਿਦਿਆਰਥੀਆਂ ਲਈ ਕਰੋੜਾਂ ਰੁਪਏ ਦੀ ਵਜ਼ੀਫ਼ਾ ਰਾਸ਼ੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਬਨ ਕਰ ਲਈ ਹੈ, ਪਰ ਕੈਪਟਨ ਅਜੇ ਵੀ ਚੁੱਪ ਹਨ ਅਤੇ ਕੈਪਟਨ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਕਿਸੇ ਵੀ ਕੀਮਤ ‘ਤੇ ਦਲਿਤ ਸਮਾਜ‘ ਤੇ ਹੋ ਰਹੇ ਅੱਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਅੱਜ ਦਲਿਤ ਸਮਾਜ ਦੀਆਂ ਮੰਗਾਂ ਲਈ ਸੂਬਾ ਸਰਕਾਰ ਖਿਲਾਫ ਸੜਕਾਂ‘ ਤੇ ਉਤਰ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੈਪਟਨ ਨੇ ਸਾਧੂ ਸਿੰਘ ਧਰਮਸੋਤ ਨੂੰ ਦਲਿਤ ਵਿਦਿਆਰਥੀਆਂ ਲਈ ਭੇਜੇ ਗਏ ਵਜ਼ੀਫੇ ਦੇ ਘੁਟਾਲੇ ਲਈ ਆਪਣੇ ਅਹੁਦੇ ਤੋਂ ਮੁਅੱਤਲ ਕਰਕੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਦਲਿਤ ਸਮਾਜ ਦੀ ਇਸ ਵਿਰੋਧੀ ਲਹਿਰ ਨੂੰ ਹੋਰ ਤੇਜ਼ ਕੀਤਾ ਜਾਵੇਗਾ।

                ਰਾਕੇਸ਼ ਗਿੱਲ ਨੇ ਇਸ ਮੌਕੇ ਕਿਹਾ ਕਿ ਭਾਜਪਾ ਸਰਕਾਰ ਵੇਲੇ ਪੰਜਾਬ ਵਿਚ ਦਲਿਤ ਵਿਦਿਆਰਥੀਆਂ ਦੀ ਗਿਣਤੀ 4 ਲੱਖ ਦੇ ਨੇੜੇ ਸੀ। ਉਨ੍ਹਾਂ ਕਿਹਾ ਕਿ ਸੂਬਾ ਦੀ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਨੁਸੂਚਿਤ ਜਾਤੀ ਸਕਾਲਰਸ਼ਿਪ ਲਈ 2400 ਕਰੋੜ ਰੁਪਏ ਦੇ ਬਜਟ ਪ੍ਰਬੰਧ ਵਿਚੋਂ ਇਕ ਰੁਪਿਆ ਵੀ ਜਾਰੀ ਨਹੀਂ ਕੀਤਾ ਹੈ।

                ਰਾਜ ਕੁਮਾਰ ਅਟਵਾਲ ਨੇ ਕਿਹਾ ਕਿ ਦਲਿਤ ਸਮਾਜ ‘ਤੇ ਹੋ ਰਹੇ ਅੱਤਿਆਚਾਰਾਂ, ਔਰਤਾਂ ਨਾਲ ਬਲਾਤਕਾਰ, ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇ ਦਲਿਤ ਸਮਾਜ ਦੇ ਲੋਕਾਂ ਖਿਲਾਫ ਝੂਠੇ ਕੇਸ ਦਰਜ ਕਰਨ ਦੇ ਮਾਮਲੇ ਵਿਚ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਸੜਕਾਂ ‘ਤੇ ਉਤਰਨ ਲਈ ਮਜਬੂਰ ਹੈI  ਇਸ ਮੌਕੇ ਸੂਬਾ ਐਸ.ਸੀ. ਮੋਰਚੇ ਦੇ ਮੀਤ ਪ੍ਰਧਾਨ ਬਲਵਿੰਦਰ ਗਿੱਲ, ਮੋਹਿਤ ਭਾਰਦਵਾਜ, ਰਾਂਝਾ ਬਖਸ਼ੀ, ਰਜਿੰਦਰ ਸਿੰਘ ਖੱਤਰੀ, ਸ਼ੋਭਾ ਰਾਣੀ, ਡਾ. ਦਿਲਬਾਗ ਰਾਏ, ਸਾਰੇ ਜ਼ਿਲ੍ਹਿਆਂ ਦੇ ਐਸ.ਸੀ. ਮੋਰਚਾ ਦੇ ਪ੍ਰਧਾਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!