August 5, 2021

ਅਸ਼ਵਨੀ ਸ਼ਰਮਾ ਨੇ ਭਾਜਪਾ ਦੇ 36 ਜ਼ਿਲ੍ਹਿਆਂ ਦੇ ਕੰਮ ਦਾ ਭਾਰ ਚਾਰ ਜ਼ੋਨਾਂ ਵਿਚ  ਵੰਡਿਆ

ਅਸ਼ਵਨੀ ਸ਼ਰਮਾ ਨੇ ਭਾਜਪਾ ਦੇ 36 ਜ਼ਿਲ੍ਹਿਆਂ ਦੇ ਕੰਮ ਦਾ ਭਾਰ ਚਾਰ ਜ਼ੋਨਾਂ ਵਿਚ  ਵੰਡਿਆ

 

 ਚੰਡੀਗੜ੍ਹ: 19 ਜੁਲਾਈ (   ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਦੇ ਸੰਗਠਨਾਤਮਕ ਢਾਂਚੇ ਨੂੰ ਵਧਾ ਕੇ ਭਾਜਪਾ ਦੇ 33 ਜਿਲਿਆਂ ਨੂੰ ਵਧਾ ਕੇ 36 ਕਰ ਦਿੱਤਾ ਸੀ, ਜਿਸ ਨੂੰ ਹੁਣ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਸ਼ਰਮਾ ਵੱਲੋਂ ਬਣਾਏ ਗਏ ਚਾਰ ਜਨਰਲ ਸੱਕਤਰਾਂ ਵਿਚ ਭਾਜਪਾ ਦੇ 36 ਜ਼ਿਲ੍ਹਿਆਂ ਨੂੰ ਬਰਾਬਰ ਵੰਡਿਆ ਗਿਆ ਹੈ। ਇਹ ਚਾਰ ਜਨਰਲ ਸਕੱਤਰ ਆਪਣੇ-ਆਪਣੇ ਜ਼ੋਨਾਂ ਦਾ ਕੰਮ ਦੇਖਣਗੇ ਅਤੇ ਸੂਬਾ ਪ੍ਰਧਾਨ ਨੂੰ ਆਪਣੀ ਰਿਪੋਰਟ ਦੇਣਗੇ।

ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਜ਼ੋਨ-1 ਦਾ ਚਾਰਜ ਦਿੱਤਾ ਹੈ। ਜ਼ੋਨ -1 ਵਿਚ ਅੰਮ੍ਰਿਤਸਰ ਸ਼ਹਿਰੀ, ਬਟਾਲਾ, ਬਠਿਡਾ ਸ਼ਹਿਰੀ, ਗੁਰਦਾਸਪੁਰ, ਪਠਾਨਕੋਟ, ਮੁਕੇਰੀਆਂ, ਜਗਰਾਉਂ, ਮੋਗਾ ਅਤੇ ਫ਼ਿਰੋਜ਼ਪੁਰ ਨੂੰ ਰੱਖਿਆ ਗਿਆ ਹੈ। ਜ਼ੋਨ -2 ਦਾ ਚਾਰਜ ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੂੰ ਦਿੱਤਾ ਗਿਆ ਹੈ। ਜ਼ੋਨ -2 ਵਿਚ ਜਲੰਧਰ ਸ਼ਹਿਰੀ, ਜਲੰਧਰ ਦਿਹਾਤੀ ਉੱਤਰੀ, ਜਲੰਧਰ ਦਿਹਾਤੀ ਦੱਖਣ, ਹੁਸ਼ਿਆਰਪੁਰ, ਕਪੂਰਥਲਾ, ਫਤਿਹਗੜ ਸਾਹਿਬ, ਖੰਨਾ, ਪਟਿਆਲਾ ਉੱਤਰੀ ਅਤੇ ਲੁਧਿਆਣਾ ਦਿਹਾਤੀ ਨੂੰ ਰੱਖਿਆ ਗਿਆ ਹੈ। ਜ਼ੋਨ -3 ਦਾ ਚਾਰਜ ਸੂਬਾ ਭਾਜਪਾ ਦੇ ਜਨਰਲ ਸਕੱਤਰ ਰਾਜੇਸ਼ ਬਾਗਾ ਨੂੰ ਦਿੱਤਾ ਗਿਆ ਹੈ। ਜ਼ੋਨ -3 ਵਿਚ ਲੁਧਿਆਣਾ ਸ਼ਹਿਰੀ, ਅੰਮ੍ਰਿਤਸਰ ਦਿਹਾਤੀ, ਮਜੀਠਾ, ਮਾਲੇਰਕੋਟਲਾ, ਬਠਿੰਡਾ ਦਿਹਾਤੀ, ਰੋਪੜ, ਮੁਹਾਲੀ, ਨਵਾਂ ਸ਼ਹਿਰ ਅਤੇ ਤਰਨ ਤਾਰਨ ਰੱਖੇ ਗਏ ਹਨ। ਜ਼ੋਨ -4 ਦਾ ਚਾਰਜ ਸੂਬਾ ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੂੰ ਦਿੱਤਾ ਗਿਆ ਹੈ। ਜ਼ੋਨ -4 ਵਿੱਚ ਪਟਿਆਲਾ ਸ਼ਹਿਰੀ, ਪਟਿਆਲਾ ਦਿਹਤੀ, ਸੰਗਰੂਰ -1, ਸੰਗਰੂਰ -2, ਬਰਨਾਲਾ, ਮਾਨਸਾ, ਮੁਕਤਸਰ, ਫਰੀਦਕੋਟ ਅਤੇ ਫਾਜ਼ਿਲਕਾ ਨੂੰ ਰੱਖਿਆ ਗਿਆ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਭਾਜਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਇਕੱਲਿਆਂ ਚੋਣ ਲੜ ਰਹੀ ਹੈ, ਜਿਸ ਕਾਰਨ ਇਸ ਦਾ ਪ੍ਰਬੰਧਕੀ ਢਾਂਚੇ ‘ਚ ਕੁਝ ਤਬਦੀਲੀਆਂ ਕਰਕੇ ਇਸ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਇਸ ਰਚਨਾ ਅਧੀਨ ਆਉਂਦੇ ਵਿਧਾਨ ਸਭਾ ਦਾ ਚਾਰਜ ਚਾਰ ਸੂਬਾਈ ਜਨਰਲ ਸਕੱਤਰਾਂ ਨੂੰ ਸੌਂਪਿਆ ਗਿਆ ਹੈI ਉਹ ਆਪਣੇ-ਆਪਣੇ ਜ਼ੋਨਾਂ ਦੇ ਕੰਮਕਾਜ ਵੇਖਣਗੇ ਅਤੇ ਸੂਬੇ ਦੀ ਟੀਮ ਦੇ ਸਾਹਮਣੇ ਆਪਣੀ ਰਿਪੋਰਟ ਰੱਖਣਗੇI ਸ਼ਰਮਾ ਨੇ ਕਿਹਾ ਕਿ ਇਹ ਸਾਰੇ ਸੰਗਠਨ ਦੇ ਕੰਮਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣਗੇ।