ਭਾਜਪਾ ਦੇ ਸੀਨੀਅਰ ਆਗੂਆਂ ਦੇ ਪਾਰਟੀ ਛੱਡਣ ਤੇ ਭਾਜਪਾ ਹਾਈ ਕਮਾਂਡ ਖ਼ਫ਼ਾ , ਅਸ਼ਵਨੀ ਸ਼ਰਮਾ ਦਿੱਲੀ ਤਲਬ
ਸੰਗਠਨ ਵਿਚ ਤਬਦੀਲੀ ਦੇ ਆਸਾਰ
ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵਲੋਂ ਚੋਣ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ । ਦੂਜੇ ਪਾਸੇ ਪੰਜਾਬ ਭਾਜਪਾ ਦੇ ਕਈ ਵੱਡੇ ਆਗੂ ਭਾਜਪਾ ਛੱਡ ਕੇ ਜਾ ਰਹੇ ਹਨ । ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਉਨ੍ਹਾਂ ਨੂੰ ਰੋਕਣ ਕੋਸ਼ਿਸ਼ ਤਕ ਨਹੀਂ ਕਰ ਰਹੇ ਹਨ ਅਤੇ ਆਪਣੇ ਪਾਰਟੀ ਵਿਰੋਧੀਆਂ ਦੇ ਜਾਣ ਤੇ ਖ਼ੁਸ਼ੀ ਮਨਾ ਰਹੇ ਹੈ । ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਪਹਿਲਾ ਹੀ ਕਿਹਾ ਚੁਕੇ ਹੈ ਕਿ ਕੁਝ ਲੋਕ ਉਨ੍ਹਾਂ ਨੂੰ ਪਾਰਟੀ ਵਿੱਚੋ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ । ਦੂਜੇ ਪਾਸੇ ਅਨਿਲ ਜੋਸ਼ੀ ਵੀ ਕਿਹਾ ਚੁਕੇ ਹਨ ਕਿ ਜਾਣ ਬੁਝ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਉਹ ਲੋਕ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਰਹੇ ਹਨ ਜੋ ਇਕ ਬੂਥ ਤੇ ਵੋਟ ਤਕ ਨਹੀਂ ਪਵਾ ਸਕਦੇ ਹਨ । ਉਹ ਲੋਕ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਰਹੇ ਹਨ ਜੋ ਇਕ ਬੂਥ ਤੇ ਵੋਟ ਤਕ ਨਹੀਂ ਪਵਾ ਸਕਦੇ ਹਨ । ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਸਮੇ ਪ੍ਰਧਾਨ ਅਸ਼ਵਨੀ ਸ਼ਰਮਾ , ਸੁਭਾਸ਼ ਸ਼ਰਮਾ ਤੇ ਜੀਵਨ ਗੁਪਤਾ ਚਲਾ ਰਹੇ ਹਨ । ਜਦੋ ਕੇ ਹੋਰ ਸੀਨੀਅਰ ਆਗੂਆਂ ਨੂੰ ਪੂਰਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਰ ਭਾਜਪਾ ਹਾਈ ਕਮਾਂਡ ਕੋ ਇਹ ਮਾਮਲਾ ਚਲਾ ਗਿਆ ਹੈ ਤੇ ਭਾਜਪਾ ਆਗੂਆਂ ਵੱਲੋਂ ਪੰਜਾਬ ਵਿੱਚ ਭਾਜਪਾ ਛੱਡਣ ਦਾ ਗੰਭੀਰ ਨੋਟਿਸ ਲੈਂਦਿਆਂ ਭਾਜਪਾ ਹਾਈ ਕਮਾਂਡ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਦਿੱਲੀ ਬੁਲਾਇਆ ਹੈ। ਅਸ਼ਵਨੀ ਸ਼ਰਮਾ ਦੇ ਨਾਲ ਸੰਗਠਨ ਮੰਤਰੀ ਅਤੇ 4 ਜਨਰਲ ਮੰਤਰੀਆਂ ਨੂੰ ਤਲਬ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸੀਨੀਅਰ ਭਾਜਪਾ ਆਗੂ ਪਾਰਟੀ ਛੱਡ ਰਹੇ ਹਨ ਅਤੇ ਪੰਜਾਬ ਭਾਜਪਾ ਦੇ ਮੁਖੀ ਉਨ੍ਹਾਂ ਨੂੰ ਰੋਕਣ ਵਿੱਚ ਅਸਫਲ ਰਹੇ ਹਨ ਅਤੇ ਉਨ੍ਹਾਂ ਨੇ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਜਿਸ ਨਾਲ ਭਾਜਪਾ ਹਾਈਕਮਾਂਡ ਬਹੁਤ ਨਾਰਾਜ਼ ਸੀ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਹਾਈ ਕਮਾਂਡ ਕਿਸੇ ਵੇਲੇ ਵੀ ਪੰਜਾਬ ਭਾਜਪਾ ਦੇ ਸੰਗਠਨ ਵਿੱਚ ਵੱਡੀਆਂ ਤਬਦੀਲੀਆਂ ਕਰ ਸਕਦੀ ਹੈ। ਇਸੇ ਲਈ ਹੁਣ ਪ੍ਰਧਾਨ ਅਤੇ ਹੋਰ ਆਗੂਆਂ ‘ਤੇ ਤਲਵਾਰ ਲਟਕ ਰਹੀ ਹੈ?
ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਛੇਤੀ ਹੀ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਨੇਤਾ ਅਸ਼ਵਨੀ ਸ਼ਰਮਾ ‘ਤੇ ਸਵਾਲ ਉਠਾ ਰਹੇ ਹਨ ਕਿ ਪਾਰਟੀ’ ਚ ਉਨ੍ਹਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਹੈ । ਇਸ ਵੇਲੇ ਸਿਰਫ ਅਸ਼ਵਨੀ ਸ਼ਰਮਾ ਅਤੇ 2 ਮਹਾਂ ਮੰਤਰੀ ਹੀ ਪੂਰੀ ਪਾਰਟੀ ਨੂੰ ਚਲਾ ਰਹੇ ਹਨ। ਇਸਦੇ ਲਈ ਵੀ ਪਾਰਟੀ ਵਿੱਚ ਬਹੁਤ ਜ਼ਿਆਦਾ ਨਾਰਾਜ਼ਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਨ ਇਸ ਨੂੰ ਲੈ ਕੇ ਪਰੇਸ਼ਾਨ ਹੈ। ਪੰਜਾਬ ਦੀ ਜਥੇਬੰਦੀ ਆਪਣੇ ਪਾਰਟੀ ਵਰਕਰਾਂ ਨੂੰ ਦੂਜੀਆਂ ਪਾਰਟੀਆਂ ਵਿੱਚ ਜਾਣ ਤੋਂ ਰੋਕਣ ਵਿੱਚ ਅਸਫਲ ਰਹੀ ਹੈ, ਜਿਸ ਨਾਲ ਪਾਰਟੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।
ਪੰਜਾਬ ਭਾਜਪਾ ਵਿੱਚ ਕਈ ਅੰਦਰੂਨੀ ਬਗਾਵਤਾਂ ਸ਼ੁਰੂ ਹੋ ਗਈਆਂ ਹਨ, ਭਾਜਪਾ ਹਾਈਕਮਾਨ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਸਿਰਫ ਇੱਕ ਜਾਂ ਦੋ ਲੋਕ ਹੀ ਪਾਰਟੀ ਨੂੰ ਚਲਾ ਰਹੇ ਹਨ। ਸੂਤਰ ਦੱਸਦੇ ਹਨ ਕਿ ਇਸ ਸਮੇਂ ਸੁਭਾਸ਼ ਸ਼ਰਮਾ ਅਤੇ ਜੀਵਨ ਕੁਮਾਰ ਗੁਪਤਾ ਪੂਰੀ ਤਰ੍ਹਾਂ ਪਾਰਟੀ ਦੇ ਕੰਟਰੋਲ ਵਿੱਚ ਹਨ ਅਤੇ ਸਾਰੇ ਵੱਡੇ ਨੇਤਾਵਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ।