ਪਟਿਆਲਾ ਵਿਚ ਹੋਈ ਘਟਨਾ ਲਈ ਭਾਜਪਾ ਤੇ ਅਕਾਲੀ ਦਲ ਜ਼ਿੰਮੇਵਾਰ : CM ਭਗਵੰਤ ਮਾਨ
CM ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਵਿਚ ਹੋਈ ਘਟਨਾ ਲਈ ਭਾਜਪਾ ਤੇ ਅਕਾਲੀ ਦਲ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾਕਿ ਸ਼ਿਵਸੈਨਾ, ਭਾਜਪਾ ਤੇ ਅਕਾਲੀ ਦਲ ਦੇ ਲੋਕ ਸੀ ਤੇ ਫਿਰਕੂ ਨਹੀਂ, ਦੋ ਸਿਆਸੀ ਦਲਾਂ ਦਾ ਝਗੜਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਾਂਚ ਤੋਂ ਬਾਅਦ ਸਾਰਾ ਸੱਚ ਸਾਹਮਣੇ ਆਵੇਗਾ। ਮਾਨ ਨੇ ਕਿਹਾ ਕਿ ਇਸ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਵੀ ਸ਼ਾਮਿਲ ਸਨ ਮੁੱਖ ਮੰਤਰੀ ਨੇ ਕਿਹਾ ਕਿ ਐਫ ਆਈ ਆਰ ਹੋ ਗਈਆਂ ਹਨ ਕੁਝ ਨੂੰ ਫੜ ਲਿਆ ਗਿਆ ਹੈ ਕੁਝ ਨੂੰ ਫੜ ਲਿਆ ਜਾਵੇਗਾ ਕਾਰਵਾਈ ਹੋ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਸਕੱਤਰ ਅਤੇ ਭਾਜਪਾ ਯੂਥ ਵਿੰਗ ਦੇ ਪ੍ਰਧਾਨ ਸਨ ਅਤੇ ਨਾਲ ਸ਼ਿਵ ਸੈਨਾ ਵਾਲੇ ਸਨ ਉਧਰ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਨ ਮੁੱਖ ਮੰਤਰੀ ਨੇ ਕਿਹਾ ਦੋ ਰਾਜਨੀਤਿਕ ਪਾਰਟੀਆਂ ਦਾ ਝਗੜਾ ਸੀ । ਪੰਜਾਬ ਦੇ ਲੋਕ ਭਾਈਚਾਰੇ ਨਾਲ ਰਹਿੰਦੇ ਹੈ ਇਸ ਨੂੰ ਫਿਰਕੂ ਝਗੜਾ ਨਾ ਕਿਹਾ ਜਾਵੇ । ਬਲਕਿ ਦੋ ਰਾਜਨੀਤਿਕ ਪਾਰਟੀਆਂ ਦਾ ਝਗੜਾ ਕਿਹਾ ਜਾਵੇ ਮੁੱਖ ਮੰਤਰੀ ਨੇ ਕਿ ਕਿਥੇ ਹੈ ਵਿਰੋਧੀ ਧਿਰ , ਇਸ ਲਈ ਉਹ ਕਰ ਰਹੇ ਹਨ ਉਸੀ ਦਿਨ ਅਸ਼ਵਨੀ ਸ਼ਰਮਾ ਓਥੇ ਮੱਥਾ ਟੇਕਣ ਜਾਂਦਾ ਹੈ ਅਸੀਂ ਕਿਸੇ ਨੂੰ ਨਹੀਂ ਬਖਸ਼ਾਗੇ ।