ਵਿਧਾਨ ਸਭਾ ਵਿੱਚ ਤੂੰ ਤੂੰ – ਮੈ ਮੈ ਤੋਂ ਬਾਅਦ ਮਜੀਠੀਆ ਨੇ ਫਿਰ ਕੱਢੀ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ ਭੜਾਸ
ਮੁੱਖ ਮੰਤਰੀ ਬਹੁਤ ਨਾਦਾਨ ਹਨ ਜਾਂ ਬਹੁਤ ਸ਼ਾਤਰ ਹਨ ? : ਬਿਕਰਮ ਮਜੀਠੀਆ
ਚੰਨੀ ਨੂੰ ਮੇਕਅਪ ਮੈਨ ਦੀ ਜਗ੍ਹਾ ਅਰਥਸ਼ਾਸਤਰੀਆਂ ਤੋਂ ਸਲਾਹ ਲੈਨੀ ਚਾਹੀਦੀ
ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਸਾਧੇ ਗਏ ਨਿਸ਼ਾਨੇ ਤੋਂ ਬਾਅਦ ਮਜੀਠੀਆ ਦੇ ਮੁੱਖ ਮੁੱਖ ਮੰਤਰੀ ਨੂੰ ਲੈ ਕੇ ਤੇਵਰ ਕਾਫੀ ਤਿੱਖੇ ਹੋ ਗਈ ਹਨ ਵਿਧਾਨ ਸਭਾ ਵਿੱਚ ਗੱਲ ਤੂੰ ਤੂੰ ਮੈ ਮੈ ਤੇ ਆ ਗਈ ਸੀ ਉਸ ਦਿਨ ਤੋਂ ਬਾਅਦ ਮਜੀਠੀਆ ਦੇ ਨਿਸ਼ਾਨੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਗਏ ਹਨ ਅਤੇ ਮਜੀਠੀਆ ਮੁੱਖ ਮੰਤਰੀ ਖਿਲਾਫ ਭੜਾਸ ਕੱਢ ਰਹੇ ਹਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਬਾਰੇ ਲੋਕਾਂ ਨੂੰ ਝੂਠ ਬੋਲਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੇ ਉਲਟ ਹਾਲੇ ਤੱਕ ਕੋਈ ਬਿਜਲੀ ਖਰੀਦ ਸਮਝੌਤਾ ਰੱਦ ਨਹੀਂ ਕੀਤਾ ਗਿਆ ਜਦਕਿ ਕਾਂਗਰਸ ਨੇ ਆਪਣਾ ਕੋਰਾ ਝੂਠ ਵੇਚਣ ਲਈ ਵੱਡੇ ਵੱਡੇ ਪੋਸਟਰ ਵੀ ਲਗਵਾ ਦਿੱਤੇ ਹਨ।
ਸੀਨੀਅਰ ਅਕਾਲੀ ਆਗੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਇੰਨੇ ਨਾਦਾਨ ਹਨ ਜਾਂ ਫਿਰ ਇੰਨੇ ਸ਼ਾਤਰ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੇ ਕਾਂਗਰਸ ਹਾਈ ਕਮਾਂਡ ਸਿਰਫ ਬਿਜਲੀ ਪਲਾਂਟ ਮਾਲਕਾਂ ਨੁੰ ਬਲੈਕ ਮੇਲ ਕਰ ਕੇ ਉਹਨਾਂ ਤੋਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਕਰਵਾ ਕੇ ਰਿਸ਼ਵਤ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਕਾਂਗਰਸ ਦੇ ਆਗੂ ਬਿਜਲੀ ਖਰੀਦ ਸਮਝੌਤੇ ਰੱਦ ਨਾ ਹੋਣ ਦੇਣ ਦੇ ਇਵਜ਼ ਵਿਚ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰ ਕੇ ਰਾਤੋ ਰਾਤ ਅਮੀਰ ਬਣਨ ਦੀ ਫਿਰਾਕ ਵਿਚ ਹਨ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ ਵਿਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਸਾਰੀ ਪ੍ਰਕਿਰਿਆ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਵੱਡਾ ਧੋਖਾ ਹੈ ਕਿਉਂਕਿ ਇਹ ਵਿਧਾਨ ਸਭਾ ਨਹੀਂ ਬਲਕਿ ਰਾਜ ਸਰਕਾਰ ਹੈ ਜਿਸਨੇ ਬਿਜਲੀ ਸਮਝੌਤੇ ਰੱਦ ਕਰਨ ਲਈ ਕਾਰਜਕਾਰੀ ਫੈਸਲਾ ਲੈਣਾ ਹੈ। ਉਹਨਾਂ ਕਿਹਾ ਕਿ ਜਾਂ ਤਾਂ ਅਜਿਹਾ ਕਰਦਿਆਂ ਉਹਨਾਂ ਦੀਆਂ ਲੱਤਾਂ ਕੰਬ ਗਈਆਂ ਹੋਣਗੀਆਂ ਕਿਉਂਕਿ ਉਹ ਜਾਣਦੇ ਹਨ ਕਿ ਅਜਿਹਾ ਕਰਨਾ ਗਲਤ ਹੋਵੇਗਾ ਤੇ ਅਸਥਿਰ ਹੋਵੇਗਾ ਕਿਉਂਕਿ ਬਿਜਲੀ ਸਾਂਝੀ ਸੂਚੀ ਦਾ ਵਿਸ਼ਾ ਹੈ ਜਾਂ ਫਿਰ ਉਹਨਾਂ ਨੇ ਸੋਚਿਆ ਹੋਵੇਗਾ ਕਿ ਉਹ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ ਕਾਰਜਕਾਰੀ ਹੁਕਮ ਜਾਰੀ ਕਰਨ ਦੀ ਥਾਂ ਖੋਖਲੇ ਮਤੇ ਪਾਸ ਕਰ ਕੇ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ।
ਚਰਨਜੀਤ ਸਿੰਘ ਚੰਨੀ, ਜੋ ਆਪਣੇ ਆਪ ਨੁੰ ਅਰਥਸ਼ਾਸਤਰ ਵਿਚ ਪੋਸਟ ਗਰੈਜੂਏਟ ਦੱਸਦੇ ਹਨ, ਨੂੰ ਲੀਪਾ ਪੋਥੀ ਕਰਨ ਵਾਲਿਆਂ ਤੇ ਸਿਨਮੈਟਗ੍ਰਾਫਰਾਂ ਦੀ ਥਾਂ ਆਰਥਿਕ ਮਾਹਿਰਾਂ ਨਾਲ ਰਾਇ ਮਸ਼ਵਰਾ ਕਰਨ ਦੀ ਸਲਾਹ ਦਿੰਦਿਆਂ ਮਜੀਠੀਆ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਪਣਾ ਨਕਲੀ ਗਰੀਬ ਤੇ ਆਦਮੀ ਵਜੋਂ ਪੇਸ਼ ਕਰਨ ਵਿਚ ਹਰ ਹਫਤੇ ਕਿੰਨੇ ਸੌ ਕਰੋੜ ਰੁਪਏ ਗਰੀਬ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹੋ ? ਉਹਨਾਂ ਕਿਹਾ ਕਿ ਕੋਈ ਵੀ ਗਰੀਬ ਆਦਮੀ ਆਪਣਾ ਨਕਲੀ ਅਕਸ ਬਣਾਉਣ ਵਾਸਤੇ ਕਿਸੇ ਹੋਰ ਗਰੀਬ ਦਾ ਪੈਸਾ ਫੂਕ ਨਹੀਂ ਸਕਦਾ।
ਮਜੀਠੀਆ ਨੇ ਮੁੱਖ ਮੰਤਰੀ ਨੁੰ ਚੁਣੌਤੀ ਦਿੱਤੀ ਕਿ ਉਹ ਸਾਬਤ ਕਰਨ ਕਿ ਅਕਾਲੀ ਸਰਕਾਰ ਨੇ ਸੂਬੇ ਵਾਸਤੇ ਸੋਲਰ ਬਿਜਲੀ 17 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਖਰੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਚੁਣੌਤੀ ਕਬੂਲ ਕਰਨ ਕਿ ਜੇਕਰ ਸਾਡੇ ਦੋਹਾਂ ਵਿਚੋਂ ਕੋਈ ਵੀ 17 ਰੁਪਏ ਦੀ ਦਰ ਨਾਲ ਸੋਲਰ ਬਿਜਲੀ ਖਰੀਦਣ ਬਾਰੇ ਝੂਠਾ ਸਾਬਤ ਹੋਇਆ ਤਾਂ ਉਹ ਅਸਤੀਫਾ ਦੇਵੇਗਾ ਤੇ ਕਦੇ ਵੀ ਚੋਣਾਂ ਨਹੀਂ ਲੜੇਗਾ।