September 20, 2021

ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ , ਹਾਈਕੋਰਟ ਵਲੋਂ 2022 ਵਿਧਾਨ ਸਭਾ ਚੋਣਾਂ ਤੱਕ ਗਿਰਫਤਾਰੀ ਤੇ ਰੋਕ

ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ , ਹਾਈਕੋਰਟ ਵਲੋਂ 2022 ਵਿਧਾਨ ਸਭਾ ਚੋਣਾਂ ਤੱਕ ਗਿਰਫਤਾਰੀ ਤੇ ਰੋਕ
ਸਾਰੀਆਂ ਐਫ ਆਈ ਆਰ ਤੇ ਲਈ ਰੋਕ
ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਦਿੰਦੇ ਹੋਏ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਉਨ੍ਹਾਂ ਦੀ ਗਿਰਫਤਾਰੀ ਤੇ ਰੋਕ ਲਗਾ ਦਿੱਤੀ ਹੈ । ਇਹ ਜਾਣਕਾਰੀ ਐਡਵੋਕੇਟ ਐਚ ਐਸ ਦਿਓਲ ਨੇ ਦਿੱਤੀ ਹੈ । ਹਾਲਾਂਕਿ ਹਾਈਕੋਰਟ ਨੇ ਆਪਣਾ ਫੈਸਲਾ ਜਾਰੀ ਨਹੀਂ ਕੀਤਾ ਹੈ । ਸੁਮੇਧ ਸਿੰਘ ਸੈਣੀ ਦੀ ਬਲੇਕਿਟ ਬੇਲ ਤੇ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਹ ਆਦੇਸ਼ ਦਿੱਤੀ ਹੈ । ਇਸ ਤਰ੍ਹਾਂ ਸੈਣੀ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ । ਸੈਣੀ ਆਪਣੀ ਪਟੀਸ਼ਨ ਵਿਚ ਕਹਿ ਚੁਕੇ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਖਿਲਾਫ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਕੰਮ ਕਰ ਰਹੀ ਹੈ । ਇਸ ਲਈ ਉਹਨਾਂ ਨੂੰ ਗਿਰਫ਼ਤਾਰ ਕਰਨ ਤੋਂ ਪਹਿਲਾ 7 ਦਿਨ ਦਾ ਨੋਟਿਸ ਦਿੱਤਾ ਜਾਵੇ । ਅੱਜ ਹਾਈ ਕੋਰਟ ਨੇ 2022 ਦੇ ਵਿਧਾਨ ਸਭਾ ਚੋਣ ਤੱਕ ਸੈਣੀ ਦੀ ਗਿਰਫਤਾਰੀ ਤੇ ਰੋਕ ਲਗਾ ਦਿੱਤੀ ਹੈ ।