Punjab

ਜਿਸ ਦਿਨ ਭਗਵੰਤ ਮਾਨ ਚੁੱਕ ਰਹੇ ਸੀ ਮੁੱਖ ਮੰਤਰੀ ਦੀ ਸਹੁੰ, ਉਸੇ ਦਿਨ ਪੰਜਾਬ  ਨੇ ਲਿਆ ਕਰੋੜਾਂ ਦਾ ਕਰਜ਼ਾ

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਵੱਡੇ ਵੱਡੇ  ਵਾਅਦੇ ਕੀਤੇ ਹਨ । ਦੂਜੇ ਪਾਸੇ ਸਰਕਾਰ ਦੀ ਵਿੱਤੀ ਹਾਲਤ ਇਸ ਕਦਰ  ਕਦਰ ਲੜਖੜਾ ਚੁਕੀ ਹੈ ਕਿ ਪੰਜਾਬ ਸਰਕਾਰ ਕੋਲ ਕਰਜ਼ਾ ਤੇ ਕਰਜ਼ਾ ਲੈਣਾ ਪੈ  ਰਿਹਾ ਹੈ । ਸਰਕਾਰ ਨੂੰ ਆਪਣਾ ਖਰਚ ਚਲਾਉਂਣ ਲਈ ਕਰਜ਼ਾ ਲੈਣਾ ਪਾ ਰਿਹਾ ਹੈ । ਜਦੋ ਕੋਈ ਪਾਰਟੀ ਵਿਰੋਧੀ ਧਿਰ ਵਿਚ ਹੁੰਦੀ ਹੈ ,ਓਦੋ ਸਰਕਾਰ ਤੇ ਸਵਾਲ ਚੁੱਕੇ ਜਾਂਦੇ ਹਨ  । ਹੁਣ ਜਦੋ ਆਪ ਦੀ ਸਰਕਾਰ ਬਣ ਗਈ ਤਾਂ ਇਹਨਾਂ ਨੂੰ ਵੀ ਕਰਜ਼ਾ ਲੈ ਕੇ ਸਰਕਾਰ ਚਲਾਉਣੀ ਪਾ ਰਹੀ ਹੈ। ਜਿਸ ਦਿਨ ਭਗਵੰਤ ਮਾਨ ਚੁੱਕ ਰਹੇ ਸੀ ਮੁੱਖ ਮੰਤਰੀ ਦੀ ਸਹੁੰ, ਉਸੇ ਦਿਨ ਸਰਕਾਰ ਨੇ ਲਿਆ ਕਰੋੜਾਂ ਦਾ ਕਰਜ਼ਾ ਲਿਆ ਹੈ  ।
  ਸਰਕਾਰ ਕੋਲ ਇਸ ਸਮੇ ਮਾਰਕੀਟ ਤੋਂ ਭਾਰੀ ਵਿਆਜ ਤੇ ਕਰਜ਼ਾ ਲੈਣ ਤੋਂ ਬਿਨ੍ਹਾ ਹੋਰ ਕੋਈ ਚਾਰਾ ਨਹੀਂ ਹੈ । ਆਮ ਆਦਮੀ ਪਾਰਟੀ ਨੇ 300 ਯੂਨਿਟ ਮੁਫ਼ਤ ਬਿਜਲੀ , ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਰੱਖਿਆ ਹੈ ।  ਆਪ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਕੀਤੇ ਵਾਅਦੇ ਪੂਰੇ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ । ਭਗਵੰਤ ਮਾਨ ਨੇ ਜਿਸ ਦਿਨ ਮੁੱਖ ਮੰਤਰੀ ਵਜੋਂ ਸਹੁੰ ਜਾ ਰਹੀ ਸੀ ਉਸ ਦਿਨ ਸਰਕਾਰ ਨੇ ਕਰੋੜਾਂ ਦਾ ਕਰਜ਼ਾ ਲਿਆ ਹੈ ।  
ਪੰਜਾਬ ਸਰਕਾਰ ਨੇ 16 ਮਾਰਚ ਨੂੰ 1500 ਕਰੋੜ ਦਾ ਮਾਰਿਕਟ ਤੋਂ ਕਰਜ਼ਾ ਲਿਆ ਹੈ । ਇਹ ਕਰਜ਼ਾ ਸਰਕਾਰ ਵਲੋਂ 2042 ਤਕ ਵਾਪਸ ਕੀਤਾ ਜਾਵੇਗਾ । ਸਰਕਾਰ ਵਲੋਂ ਕਿਹਾ ਗਿਆ ਹੈ ਕਿ ਕਰਜ਼ੇ ਦੀ ਵਰਤੋਂ ਰਾਜ ਦੀਆਂ ਵਿਕਾਸ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਲਈ ਕੀਤੀ ਜਾਵੇਗੀ । ਪੰਜਾਬ ਸਰਕਾਰ ਨੇ ਜਨਵਰੀ 2022 ਤੋਂ ਮਾਰਚ 22 ਤੱਕ ਮਾਰਿਕਟ ਤੋਂ 6000 ਕਰੋੜ ਦਾ ਕਰਜ਼ਾ ਲਿਆ ਹੈ । ਕਰਜ਼ਾ ਲੈਣ ਕਾਰਨ ਪੰਜਾਬ ਤੇ ਕਰਜੇ ਦਾ ਬੋਝ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। 


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਵਿੱਤੀ ਹਾਲਤ ਦਾ ਪੂਰਾ ਚਾਨਣ ਹੋ ਗਿਆ ਹੈ । ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ 1 ਲੱਖ ਕਰੋੜ ਦਾ ਪੰਜਾਬ ਲਈ ਪੈਕੇਜ ਮੰਗਿਆ ਹੈ ।ਸਰਕਾਰ ਨੂੰ ਪਤਾ ਹੈ ਕਿ ਜੇ ਕੇਂਦਰ ਨੇ ਸਹਾਇਤਾ ਨਾ ਕੀਤੀ ਤਾਂ ਲੋਕਾਂ ਨਾਲ ਕੀਤੀ ਵਾਅਦੇ ਪੂਰੇ ਕਰਨ ਵਿਚ ਮੁਸ਼ਕਲ ਪੇਸ਼ ਆਏਗੀ । ਪੰਜਾਬ ਸਰਕਾਰ ਹੁਣ ਤੱਕ 15000 ਕਰੋੜ ਵਿਆਜ ਚੁਕਾਉਣ ਵਿਚ ਦੇ ਚੁੱਕੀ ਹੈ, ਜਿਸ ਤਰੀਕੇ ਨਾਲ ਸਰਕਾਰ ਕਰਜ਼ਾ ਲੈ ਰਹੀ ਹੈ । ਸਾਫ ਹੈ ਕਿ ਵਿਆਜ  ਦਾ ਬੋਝ  ਪੰਜਾਬ ਤੇ ਹੋਰ ਵਧੇਗਾ ।  ਪੰਜਾਬ ਤੇ 2 ,70000 ਹਜਾਰ ਕਰੋੜ ਦਾ ਕਰਜ਼ਾ ਹੋ ਚੁਕਾ ਹੈ ।  ਹੁਣ 1500 ਕਰੋੜ ਹੋਰ ਇਸ ਵਿਚ ਜੁੜ ਗਏ ਹਨ ਤੇ ਇਹ ਕਰਜ਼ਾ 2 85000 ਕਰੋੜ ਤੇ ਪਹੁੱਚ ਗਿਆ ਹੈ । 
ਪੰਜਾਬ ਨੇ ਮਾਰਿਕਟ  ਦਾ 174895 ਕਰੋੜ ਦਾ ਕਰਜ਼ਾ ਹੈ ਜਿਸ ਤੇ ਸਭ ਤੋਂ ਜ਼ਿਆਦਾ ਵਿਆਜ ਜਾਂਦਾ ਹੈ । ਇਸ ਤੋਂ ਇਲਾਵਾ ਪੰਜਾਬ ਨੇ ਹੁਣ ਤੱਕ ਭਾਰਤ ਸਰਕਾਰ ਤੋਂ 4488 ਕਰੋੜ ਦਾ ਕਰਜ਼ਾ ਲੈ ਰੱਖਿਆ ਹੈ । ਪੰਜਾਬ ਸਰਕਾਰ ਕੇਂਦਰ ਤੋਂ 4488 ਕਰੋੜ ਹੀ ਮੁਆਫ ਕਰਵਾ ਲਏ ਇਸ ਨਾਲ ਹੀ ਪੰਜਾਬ ਤੇ ਕਰਜੇ ਦਾ ਕਾਫੀ ਬੋਝ ਘਟ ਜਾਵੇਗਾ । 

Related Articles

Leave a Reply

Your email address will not be published. Required fields are marked *

Back to top button
error: Sorry Content is protected !!