
ਫੋਟੋ ਕੈਪਸਨ: ਪੰਜਾਬ ਸਕੱਤਰੇਤ ਦੇ ਅਧਿਕਾਰੀ /ਕਰਮਚਾਰੀ ਸ੍ਰੀ ਭੁਪਿੰਦਰ ਸਿੰਘ ਝੱਜ ਨੂੰ ਸਨਮਾਨਿਤ ਕਰਦੇ ਹੋਏ।
ਚੰਡੀਗੜ੍ਹ : 27 ਅਗਸਤ ( ) ; ਪੰਜਾਬ ਸਿਵਲ ਸਕੱਤਰੇਤ ਦੇ ਵੱਖ ਵੱਖ ਮੁਲਾਜਮ ਆਗੂਆਂ ਵਲੋਂ ਊਘੇ ਖੂਨਦਾਨੀ ਅਤੇ ਭੰਗੜਾ ਕਲਾਕਾਰ ਭੁਪਿੰਦਰ ਝੱਜ ਨੂੰ ਸਨਮਾਨਿਤ ਕੀਤਾ ਗਿਆ ਹੈ। ਭੁਪਿੰਦਰ ਸਿੰਘ ਝੱਜ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਸਿਵਲ ਸਕੱਤਰੇਤ ਕਲਚਰਲ ਸੁਸਾਇਟੀ, ਮਾਲਵਾ ਆਰਟ ਅਤੇ ਵੈਲਫੇਅਰ ਕਲਚਰਲ ਸੁਸਾਇਟੀ ਅਤੇ ਹੋਰ ਵੱਖ ਵੱਖ ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜੋ ਕਿ ਹੁਣ ਤੱਕ ਤਕਰੀਬਨ 21 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਹਮੇਸ਼ਾ ਹੀ ਲੋੜਬੰਦਾਂ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ।
15 ਅਗਸਤ ਨੂੰ ਅਜਾਦੀ ਦਿਵਸ ਮੋਕੇ ਉਹਨਾਂ ਵਲੋਂ ਕੀਤੇ ਪ੍ਰਮੁੱਖ ਕਾਰਜਾਂ ਨੂੰ ਦੇਖਦੇ ਹੋਏ ਐਸ.ਏ.ਐਸ ਨਗਰ ਮੁਹਾਲੀ ਵਿਖੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਗੁਰਮੀਤ ਸਿੰਘ ਖੁੱਡੀਆ, ਖੇਤੀ ਬਾੜੀ ਅਤੇ ਪਸੂ ਪਾਲਣ ਮੰਤਰੀ ਪੰਜਾਬ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਜੋ ਕਿ ਸਕੱਤਰੇਤ ਦੇ ਮੁਲਾਜਮਾਂ ਲਈ ਮਾਣ ਵਾਲੀ ਗੱਲ ਹੈ।
ਹਾਜਰ ਸਕੱਤਰੇਤ ਪੀ.ਐਸ.ਐਸ ਕਾਡਰ ਦੇ ਸਰਪਰੱਸਤ
ਇਸ ਦੌਰਾਨ ਹਾਜਰ ਪੀ.ਐਸ.ਐਸ ਕਾਡਰ ਦੇ ਸਰਪਰੱਸਤ ਪਰਮਦੀਪ ਸਿੰਘ ਭਬਾਤ (ਤਿੰਨ ਸਟੇਟ ਅਵਾਰਡੀ) ਗੁਰਜੀਤ ਸਿੰਘ, ਪਰਮਜੀਤ ਸਿੰਘ ਮੁੱਧੋ ਦੋਵੇ ਅਧੀਨ ਸਕੱਤਰ, ਸਕੱਤਰੇਤ ਸਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਜਸਪ੍ਰੀਤ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਸੰਘਾਲਾ, ਸੁਖਦੇਵ ਸਿੰਘ ਨਵਾਂਗਰਾਓ, ਰਵੀ ਕਟੋਚ, ਸਿਮਰਨਦੀਪ ਸਿੰਘ, ਜਗਦੀਸ਼ ਕੋਹਲੀ, ਪਵਨ ਕੁਮਾਰ, ਜਗਦੀਪ ਸਿੰਘ ਕੁੰਬੜਾ, ਗੁਰਿੰਦਰ ਬੈਦਵਾਨ ਵਲੋਂ ਝੱਜ ਵਲੋਂ ਕੀਤੇ ਗਏ ਕੰਮਾਂ ਦੀ ਸਲਾਘਾ ਕੀਤੀ ਹੈ।