Punjab
ਮੁਲਾਜ਼ਮਾਂ ਦਾ ਭੀਸ਼ਮ ਪਿਤਾਮਾ ਅੱਜ ਏਸ ਦੁਨੀਆ ਨੂੰ ਅਲਵਿਦਾ ਕਹਿ ਗਿਆ
ਸਾਥੀ ਸੱਜਣ ਸਿੰਘ ਜ੍ਹਿਨਾਂ ਨੇ 50 ਸਾਲਾਂ ਤੋਂ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਲੜੀ ਤੇ ਹਮੇਸ਼ਾ ਸਰਕਾਰਾਂ ਨੂੰ ਝੁਕਾ ਕੇ ਰੱਖਿਆ, ਤੇ ਹਰ ਇੱਕ ਮੁਲਾਜ਼ਮ ਲਈ ਦਿਨ ਰਾਤ ਹਾਜਰ ਹੁੰਦੇ ਸੀ, ਅਪਣੇ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਮੁਲਾਜ਼ਮ ਵਰਗ ਲਈ ਹਮੇਸ਼ਾ ਤਿਆਰ ਰਹੇ। ਕਰਮਚਾਰੀ ਆਗੂ ਅਸ਼ੀਸ਼ ਜੁਲਾਹਾ ਨੇ ਸੱਜਣ ਸਿੰਘ ਦੇ ਮੌਤ ਤੇ ਦੁੱਖ ਜਾਹਰ ਕਰਦੇ ਕਿਹਾ ਹੈ ਕਿ
ਕੱਚੇ ਮੁਲਾਜ਼ਮਾਂ ਲਈ ਤਾਂ ਤੁਸੀ ਰੱਬ ਤੋਂ ਘੱਟ ਨਹੀਂ ਸੀ, ਹਮੇਸ਼ਾ ਏਹੀ ਕਹਿੰਦੇ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣਾ ਮੇਰਾ ਆਖ਼ਰੀ ਮਕਸਦ ਹੈ, ਖਾਸਕਰ ਗਰੁੱਪ ਡੀ ਤੇ ਕੱਚੇ ਮੁਲਾਜ਼ਮਾਂ ਲਈ ਤੁਹਾਡੇ ਵੱਲੋਂ ਕੀਤੇ ਯਤਨਾਂ ਲਈ ਅਸੀਂ ਹਮੇਸ਼ਾ ਰਿਣੀ ਰਹਾਂਗੇ। ਪ੍ਰਮਾਤਮਾ ਤੁਹਾਨੂੰ ਅਪਣੇ ਚਰਨਾਂ ਵਿੱਚ ਸਥਾਨ ਬਖਸ਼ੇ ਤੇ ਸਾਰੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਅੱਜ ਤੁਹਾਡੇ ਜਾਣ ਨਾਲ ਮੈਂਨੂੰ ਜੋ ਮਹਿਸੂਸ ਹੋ ਰਿਹਾ ਉਹ ਸ਼ਬਦਾਂ ਵਿੱਚ ਬਿਆਨ ਨਹੀ ਕਰ ਸਕਦਾ, ਤੁਹਾਡੇ ਕੋਲੋ ਜੋ ਸਿੱਖਿਆ ਉਹਨਾਂ ਰਾਹਾਂ ਤੇ ਚੱਲਣ ਦੀ ਕੋਸ਼ਿਸ ਕਰਾਂਗਾ ਤੇ ਤੁਹਾਡਾ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਸੁਪਨਾ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।