Punjab
*ਭੱਟੀਆਂ ਸੈਂਟਰ ਬਲਾਕ ਭੁਨਰਹੇੜੀ 2 ਦੀ ਦਾਖ਼ਲਾ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ*
ਸਨੌਰ 13 ਅਪ੍ਰੈਲ ( ) ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਦੂਰ-ਅੰਦੇਸ਼ੀ ਸੋਚ ‘ਤੇ ਕੰਮ ਕਰਦਿਆਂ, ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਨੀਰੂ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੁਨਰਹੇੜੀ-2 ਦੀ ਅਗਵਾਈ ਵਿੱਚ ਸੀ.ਐਚ.ਟੀ ਨਿਸ਼ਾ ਗਰੋਵਰ ਦੁਆਰਾ ਦਾਖਲਾ ਮੁਹਿੰਮ ਤਹਿਤ ਸੈਂਟਰ ਦੇ ਵੱਖ ਵੱਖ ਸਕੂਲਾਂ ਵਿੱਚ ਜਾਗਰੂਕ ਰੈਲੀਆਂ ਕੱਢੀਆਂ ਗਈਆਂ। ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਟੀਚਰ ਅਮਨਿੰਦਰ ਕੌਰ, ਅਧਿਆਪਕ ਕੁਲਦੀਪ ਕੌਰ ਅਤੇ ਅਧਿਆਪਕ ਨਰਿੰਦਰ ਸਿੰਘ ਵਲੋਂ ਸਫੇੜਾ ਅਤੇ ਨੈਣਾਂ ਖੁਰਦ ਦੇ ਪਿੰਡ ਵਾਸੀਆਂ ਨੂੰ ਸੈਸ਼ਨ 2021-22 ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵਲੋਂ ਸਮੂਹ ਮਿਹਨਤੀ ਸਟਾਫ ਦੀ ਸ਼ਲਾਘਾ ਕਰਦੇ ਹੋਏ ਆਪਣੇ ਪਿੰਡਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਭਰੋਸਾ ਦਿੱਤਾ। ਸਰਕਾਰੀ ਐਲੀਮੈਂਟਰੀ ਸਕੂਲ ਬਾਜ਼ੀਗਰ ਬਸਤੀ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬਿਲਾਸਪੁਰ ਵਿਖੇ ਵੀ ਦਾਖ਼ਲਾ ਮੁਹਿੰਮ ਤਹਿਤ ਰੈਲੀਆਂ ਕੱਢੀਆਂ ਗਈਆਂ ਅਧਿਆਪਕਾਂ ਵਲੋਂ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ, ਮੁਫ਼ਤ ਸਿੱਖਿਆ, ਪੌਸ਼ਟਿਕ ਭੋਜਨ, ਖੇਡਾਂ ਦੀ ਸਹੂਲਤ, ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਖੇਡ ਵਿੱਦਿਆ ਰਾਹੀ ਸਿੱਖਿਆ,ਈ-ਕੰਟੈਂਟ ਰਾਹੀ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਗਈ। ਸੈਂਟਰ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਦਾਖ਼ਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹਨਾਂ ਰੈਲੀਆਂ ਵਿੱਚ ਜਸਪ੍ਰੀਤ ਸਿੰਘ,ਰਾਜਵੰਤ ਕੌਰ, ਗੁਰਜੰਟ ਸਿੰੰਘ, ਦਵਿੰਦਰਪਾਲ ਸਿੰਘ ਅਧਿਆਪਕਾਂ, ਸਕੂਲਾਂ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਭਾਗ ਲਿਆ ਗਿਆ।