ਭਗਵੰਤ ਮਾਨ ਇਕ ਰਬੜ ਦੀ ਮੋਹਰ ਹੈ ਇਹ ਤਾ ਪਹਿਲਾ ਹੀ ਪਤਾ ਸੀ , ਕੇਜਰੀਵਾਲ ਨੇ ਇਹ ਸਾਬਤ ਕਰ ਦਿੱਤਾ ਹੈ : ਕੈਪਟਨ ਅਮਰਿੰਦਰ
ਜਿਸ ਦਾ ਡਰ ਸੀ ਉਹ ਹੀ ਹੋਇਆ , ਉਮੀਦ ਤੋਂ ਪਹਿਲਾ ਕੇਜਰੀਵਾਲ ਨੇ ਪੰਜਾਬ ਤੇ ਕੀਤਾ ਕਬਜਾ : ਕੈਪਟਨ ਅਮਰਿੰਦਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜਰੀ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਗਿਆ ਹੈ ਜਿਸ ਦਾ ਡਰ ਉਹਨਾਂ ਨੂੰ ਡਰ ਸੀ ਉਹ ਹੋਇਆ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਮੀਦ ਤੋਂ ਪਹਿਲਾ ਹੀ ਕੇਜਰੀਵਾਲ ਨੇ ਪੰਜਾਬ ਉਤੇ ਕਬਜਾ ਕਰ ਲਿਆ ਹੈ । ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਕਿਹਾ ਹੈ ਕਿ ਭਗਵੰਤ ਮਾਨ ਇਕ ਰਬੜ ਦੀ ਮੋਹਰ ਹੈ ਇਹ ਤਾ ਪਹਿਲਾ ਹੀ ਪਤਾ ਸੀ , ਪਰ ਦਿੱਲੀ ਵਿੱਚ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਕੇਜਰੀਵਾਲ ਨੇ ਮੀਟਿੰਗ ਕਰਕੇ ਇਹ ਸਾਬਤ ਕਰ ਦਿੱਤਾ ਹੈ।
Worst was feared, worst happened. Arvind Kejriwal has taken over Punjab much before it was expected to happen. That Bhagwant Mann is a rubber stamp was a foregone conclusion already, now Kejriwal has proved it right by chairing Punjab officers’ meeting in Delhi.: