*ਭਗਵੰਤ ਮਾਨ ਸਰਕਾਰ ਨੇ ਫਿਰ ਲਿਆ 1000 ਕਰੋੜ ਰੁਪਏ ਦਾ ਕਰਜ਼ਾ*
*ਸਰਕਾਰ ਬਣਨ ਤੋਂ ਹੁਣ ਤੱਕ 8000 ਕਰੋੜ ਦਾ ਲਿਆ ਕਰਜ਼ਾ*
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਬਜਟ ਵਿੱਚ ਪੰਜਾਬ ਦੀ ਜਨਤਾ ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ । ਵਿੱਤ ਮੰਤਰੀ ਨੇ ਬੀਤੇ ਦਿਨ ਸਾਫ ਕੀਤਾ ਸੀ ਕਿ ਪੁਰਾਣੇ ਟੈਕਸ ਨਾਲ ਆਮਦਨ ਵਿੱਚ ਵਾਧਾ ਕਰਾਂਗੇ ਅਤੇ ਕਰਜੇ ਦੇ ਬੋਝ ਨੂੰ ਘੱਟ ਕਰਾਂਗੇ । ਜਦੋ ਕਿ ਪੰਜਾਬ ਦੀ ਵਿੱਤੀ ਹਾਲਤ ਇਹ ਹੈ ਕਿ ਸਰਕਾਰ ਨੂੰ ਆਪਣਾ ਖਰਚ ਚਲਾਉਂਣ ਲਈ ਮਾਰਿਕਟ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ । ਪੰਜਾਬ ਸਰਕਾਰ ਨੇ ਹੁਣ ਫਿਰ 4 ਮਈ ਨੂੰ 1000 ਕਰੋੜ ਦਾ ਕਰਜਾ ਲਿਆ ਹੈ ।
ਪੰਜਾਬ ਤੇ ਕਰਜੇ ਦਾ ਬੋਝ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ । ਭਗਵੰਤ ਮਾਨ ਸਰਕਾਰ ਨੇ 10 ਮਾਰਚ 2022 ਤੋਂ ਲੈ ਕੇ 4 ਮਈ ਤੱਕ ਲਿਆ 8000 ਕਰੋੜ ਦਾ ਕਰਜ਼ਾ ਲਿਆ ਹੈ । ਪੰਜਾਬ ਸਰਕਾਰ ਵਲੋਂ 10 ਮਾਰਚ ਨੂੰ 1500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਫਿਰ 17 ਮਾਰਚ ਨੂੰ 1500 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਤੋਂ ਬਾਅਦ 24 ਮਾਰਚ ਨੂੰ 2500 ਰੁਪਏ ਕਰੋੜ ਲਿਆ ਹੈ। 27 ਅਪ੍ਰੈਲ ਨੂੰ 1500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਤੇ ਹੁਣ 4 ਮਈ ਨੂੰ 1000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ । ਇਹ ਕਰਜ਼ਾ 7 .84 ਪ੍ਰਤੀ ਸਾਲਾਨਾ ਵਿਆਜ ਦਰ ਤੇ ਲਿਆ ਗਿਆ ਹੈ ਜੋ ਕਿ ਸਾਲ 2042 ਤੱਕ ਵਾਪਸ ਕੀਤਾ ਜਾਵੇਗਾ । ਪੰਜਾਬ ਸਰਕਾਰ ਨੇ ਹੁਣ ਤੱਕ ਕੁਲ 8000 ਕਰੋੜ ਦਾ ਕਰਜ਼ਾ ਲਿਆ ਹੈ ।
ਇਸ ਵਿੱਤੀ ਸਾਲ ਦੌਰਾਨ 1 ਅਪ੍ਰੈਲ 2022 ਤੋਂ 4 ਮਈ ਤੱਕ 2500 ਕਰੋੜ ਦਾ ਕਰਜ਼ਾ ਲਿਆ ਹੈ । ਜਦੋ ਕਿ 10 ਮਾਰਚ ਤੋਂ 31 ਮਾਰਚ ਤੱਕ 5500 ਕਰੋੜ ਦਾ ਕਰਜ਼ਾ ਲਿਆ ਸੀ ।