Punjab

BHAGWANT MANN EXTENDS INVITE TO PEOPLE TO REACH KHATKAR KALAN ON MARCH 16

 

 

 

 

 

 

 

BHAGWANT MANN EXTENDS INVITE TO PEOPLE TO REACH KHATKAR KALAN ON MARCH 16

 

 

SAYS AAP BREAKS TRADITION OF HOLDING SWEARING IN CEREMONIES IN RAJ BHAWAN

 

 

 

MOVE AIMED TO PAY TRIBUTES TO LEGENDARY MARTYRS

 

 

 

KEJRIWAL PROMISES CLEAN & TRANSPARENT GOVERNMENT WITH INSTALLATION OF BHAGWANT MANN AS CM

 

 

 

SEA OF HUMANITY AT AAP’s ROAD SHOW LED BY KEJRIWAL & MANN IN AMRITSAR

 

 

 

AMRITSAR, MARCH 13:

 

Punjab Designated Chief Minister Bhagwant Mann on Sunday gave a clarion call to the people to join swearing in ceremony to be held at Khatkar Kalan, ancestral place of Shaheed-e-Azam Bhagat Singh, on March 16, 2022.

 

In his address during roadshow, Bhagwant Mann said that the newly elected Government would start functioning from the very first day to cherish the aspirations of people, who have reposed full faith and trust in the policies and programs of Aam Aadmi Party. Mann exhorted the people to reach Khatkar Kalan to take pledge on this historic day for the holistic development of the state and betterment of its people. He said it was AAP, which had broke the convention of organising swearing in ceremony at Khatkar Kalan as earlier such functions were held at Raj Bhawan. He said that this move was primarily aimed at paying glowing tributes to our great martyrs.

 

Pointing out further, Bhagwant Mann also said he had already announced that there would be no photo of Chief Minister in Government Offices as per past practice and now only Shaheed-e-Azam S. Bhagat Singh and Dr. B. R. Ambedkar’s pictures would be installed in these offices.

 

Expressing gratitude to the people, Mann said that all the political parties were hand in glove to make new government by underestimating AAP but the unity of the people vanished their nefarious designs with a huge mandate of 92 seats in AAP’s favour.

 

Referring to withdrawal of security from 122 political persons, Mann said that as many as 403 security persons had been redeployed in police stations with bringing back 27 police vehicles. He said that these police personnel would work professionally in the police stations to discharge duties related to law & order only. He also ridiculed the previous Governments for befooling the people by asking them to hold Thikri Pehras (night vigil) in villages/mohallas at their own while they were keeping their security intact, who had been staying at the tents pitched outside their residence.

 

Aam Aadmi Party’s National Convener and Delhi Chief Minister Arvind Kejriwal during roadshow categorically said that after a long time Punjab had got a thorough honest Chief Minister, who would ensure clean and transparent government.

 

Arvind Kejriwal said that if any Minister and MLA of his party indulging in malpractices, he would not be spared and sent to jail. Kejriwal further said that it was an established fact that Punjabis are known for ushering in revolution and they had really done so by bringing a great revolution.

 

Congratulating the Punjabis, Kejriwal said, “Tusin Kamaal Kar Ditta hai (you have done wonders), I love you Punjab’’ as the stalwarts from Akali Dal & Congress including the sitting CM Charanjit Singh Channi have been drubbed in the recently concluded assembly elections. He said that none except Punjbis could have done it like in wiping out both Akalis & Congress.

 

Kejriwal reiterated that we would soon make a vibrant Punjab (rangla punjab) free from the menace of corruption etc. He said Punjabis would get rid of dishonest and tainted politicians, who had been looting the state with both hands. Kejriwal exhorted the people to reach the Khatkar Kalan on swearing ceremony of Bhagwant Mann as the chief minister. He further said that not only Bhagwant Mann, his younger brother as Chief Minister, rather all Punjabis would also be taking pledge as Chief Ministers.

 

From now onwards every single penny from the state exchequer would be spent on peoples’ welfare, he added besides all the guarantees/promises would be fulfilled in the right earnest. He,however, said some guarantees would be implemented immediately after formation of the Government while others could take time.

 

Senior AAP leader and Deputy Chief Minister of Delhi Manish Sisodia, MLA and Punjab affairs in-charge Jarnail Singh, MLA and Punjab affairs co-in-charge Raghav Chadha, many of the newly elected MLAs, senior leaders and volunteers were present on the occasion.

 

 

 

SEA OF HUMANIT AT ROAD SHOW:

 

Virtually a sea of humanity engulfed the roads of holy city of Amritsar during a road show led by the Punjab Designated Chief Minister Bhagwant Mann and National Convener of AAP & Delhi Chief Minister Arvind Kejriwal after landslide victory in recently concluded assembly polls-2022.

 

People standing on both sides of the roads were showering petals and zealously raising slogans ‘inqlaab zindabad, Bharat Mata Ki Jai & Bole So Nihaal…’ by holding placards, flags and tricolor gave a rousing welcome to Bhagwant Mann and Arvind Kejriwal. Both leaders greeted the people, by waiving their hands, for their enormous support in scripting a new chapter in state’s polity by giving such a massive mandate to AAP.

 

A road show in the form of cavalcade with flower decked vehicle fitted with a sound system playing patriotic song ‘rang de basanti chola’ filled the masses besides AAP’s rank & file with enthusiasm. Bhagwant Mann and Arvind Kejriwal were riding the open vehicle during the road show started from local Court Chowk, which concluded at 4-S Chowk.

 

 

ਭਗਵੰਤ ਮਾਨ ਵੱਲੋਂ ਲੋਕਾਂ ਨੂੰ 16 ਮਾਰਚ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ

‘ਆਪ’ ਨੇ ਰਾਜ ਭਵਨ ‘ਚ ਸਮਾਗਮ ਕਰਵਾ ਕੇ ਸਹੁੰ ਚੁੱਕਣ ਦੀ ਰਵਾਇਤ ਨੂੰ ਤੋੜਿਆ-ਮਾਨ

ਇਸ ਦਾ ਉਦੇਸ਼ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ

ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਨਾਲ ਸਾਫ-ਸੁਥਰੀ ਅਤੇ ਪਾਰਦਰਸ਼ੀ ਸਰਕਾਰ ਦਾ ਵਾਅਦਾ ਕੀਤਾ

ਅੰਮ੍ਰਿਤਸਰ ‘ਚ ਕੇਜਰੀਵਾਲ ਤੇ ਮਾਨ ਦੀ ਅਗਵਾਈ ‘ਚ ‘ਆਪ’ ਦੇ ਰੋਡ ਸ਼ੋਅ ਮੌਕੇ ਜਨ ਸੈਲਾਬ ਉਮੜਿਆ

ਅੰਮ੍ਰਿਤਸਰ, 13 ਮਾਰਚ:

ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ 16 ਮਾਰਚ, 2022 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਰੋਡ ਸ਼ੋਅ ਦੌਰਾਨ ਆਪਣੇ ਸੰਬੋਧਨ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਨਵੀਂ ਚੁਣੀ ਸਰਕਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਪੂਰਨ ਵਿਸ਼ਵਾਸ ਅਤੇ ਭਰੋਸਾ ਰੱਖਣ ਵਾਲੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਮਾਨ ਨੇ ਲੋਕਾਂ ਨੂੰ ਇਸ ਇਤਿਹਾਸਕ ਦਿਨ ਮੌਕੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਪ੍ਰਣ ਲੈਣ ਲਈ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ‘ਆਪ’ ਹੀ ਹੈ, ਜਿਸ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕਰਵਾ ਕੇ ਰੀਤ ਨੂੰ ਤੋੜਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਰਾਜ ਭਵਨ ਵਿਖੇ ਅਜਿਹੇ ਸਮਾਗਮ ਕਰਵਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਸਾਡੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ।

ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸਰਕਾਰੀ ਦਫਤਰਾਂ ਵਿੱਚ ਪਿਛਲੀ ਪ੍ਰਥਾ ਦੇ ਅਨੁਸਾਰ ਹੁਣ ਮੁੱਖ ਮੰਤਰੀ ਦੀ ਫੋਟੋ ਨਹੀਂ ਲਗਾਈ ਜਾਵੇਗੀ ਅਤੇ ਹੁਣ ਸਿਰਫ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਹੀ ਲਗਾਈਆਂ ਜਾਣਗੀਆਂ।

ਲੋਕਾਂ ਦਾ ਧੰਨਵਾਦ ਕਰਦਿਆਂ ਮਾਨ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ‘ਆਪ’ ਦੀ ਅਹਿਮੀਅਤ ਨੂੰ ਘਟਾ ਕੇ ਨਵੀਂ ਸਰਕਾਰ ਬਣਾਉਣ ਲਈ ਕਮਰ ਕੱਸ ਰਹੀਆਂ ਸਨ ਪਰ ਲੋਕਾਂ ਦੀ ਏਕਤਾ ਨੇ ‘ਆਪ’ ਦੇ ਹੱਕ ‘ਚ 92 ਸੀਟਾਂ ਦੇ ਵੱਡੇ ਫਤਵੇ ਨਾਲ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।

122 ਸਿਆਸੀ ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲੈਣ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ 27 ਪੁਲਿਸ ਵਾਹਨਾਂ ਨੂੰ ਵਾਪਸ ਲੈਣ ਸਮੇਤ 403 ਸੁਰੱਖਿਆ ਕਰਮਚਾਰੀ ਨੂੰ ਥਾਣਿਆਂ ਵਿੱਚ ਮੁੜ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪੁਲਿਸ ਮੁਲਾਜ਼ਮ ਥਾਣਿਆਂ ਵਿੱਚ ਅਮਨ-ਕਾਨੂੰਨ ਨਾਲ ਸਬੰਧਤ ਡਿਊਟੀਆਂ ਨਿਭਾਉਣ ਲਈ ਪੇਸ਼ੇਵਰ ਢੰਗ ਨਾਲ ਕੰਮ ਕਰਨਗੇ। ਉਨ੍ਹਾਂ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਪਿੰਡਾਂ/ਮੁਹੱਲਿਆਂ ਵਿੱਚ ਆਪਣੇ ਤੌਰ ‘ਤੇ ਠੀਕਰੀ ਪਹਿਰੇ (ਰਾਤ ਦੀ ਚੌਕਸੀ) ਲਾਉਣ ਲਈ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਦੋਂ ਕਿ ਇਹ ਪੁਲਿਸ ਕਰਮੀ ਉਹਨਾਂ ਦੀ ਰਿਹਾਇਸ਼ ਦੇ ਬਾਹਰ ਲੱਗੇ ਟੈਂਟਾਂ ਵਿੱਚ ਠਹਿਰੇ ਹੋਏ ਸਨ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਦੌਰਾਨ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਨੂੰ ਲੰਮੇ ਸਮੇਂ ਬਾਅਦ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜੋ ਸਾਫ਼-ਸੁਥਰੀ ਅਤੇ ਪਾਰਦਰਸ਼ੀ ਸਰਕਾਰ ਨੂੰ ਯਕੀਨੀ ਬਣਾਏਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਮੰਤਰੀ ਅਤੇ ਵਿਧਾਇਕ ਦੁਰਵਿਵਹਾਰ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਲ੍ਹ ਭੇਜਿਆ ਜਾਵੇਗਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਇੱਕ ਸਥਾਪਿਤ ਤੱਥ ਹੈ ਕਿ ਪੰਜਾਬੀਆਂ ਨੂੰ ਕ੍ਰਾਂਤੀ ਲਿਆਉਣ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਸੱਚਮੁੱਚ ਇੱਕ ਮਹਾਨ ਕ੍ਰਾਂਤੀ ਲਿਆ ਕੇ ਅਜਿਹਾ ਕੀਤਾ ਹੈ।

ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕੇਜਰੀਵਾਲ ਨੇ ਕਿਹਾ, ”ਤੁਸੀ ਕਮਾਲ ਕਰ ਦਿੱਤਾ ਹੈ, ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ” ਕਿਉਂਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਅਕਾਲੀ ਦਲ ਅਤੇ ਕਾਂਗਰਸ ਦੇ ਦਿੱਗਜ ਆਗੂ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸ ਦੋਵਾਂ ਦਾ ਸਫਾਇਆ ਕਰਨ ਵਰਗਾ ਕੰਮ ਪੰਜਾਬੀਆਂ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ।

ਕੇਜਰੀਵਾਲ ਨੇ ਦੁਹਰਾਇਆ ਕਿ ਅਸੀਂ ਜਲਦੀ ਹੀ ਭ੍ਰਿਸ਼ਟਾਚਾਰ ਦੀ ਅਲਾਮਤ ਤੋਂ ਮੁਕਤ ਪੰਜਾਬ (ਰੰਗਲਾ ਪੰਜਾਬ) ਬਣਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਬੇਈਮਾਨ ਅਤੇ ਦਾਗੀ ਸਿਆਸਤਦਾਨਾਂ ਤੋਂ ਛੁਟਕਾਰਾ ਮਿਲੇਗਾ, ਜੋ ਸੂਬੇ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ। ਕੇਜਰੀਵਾਲ ਨੇ ਲੋਕਾਂ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਮੌਕੇ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਛੋਟੇ ਭਰਾ ਭਗਵੰਤ ਮਾਨ ਹੀ ਨਹੀਂ, ਸਗੋਂ ਸਾਰੇ ਪੰਜਾਬ ਵਾਸੀ ਵੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਉਨ੍ਹਾਂ ਕਿਹਾ ਕਿ ਹੁਣ ਤੋਂ ਸਰਕਾਰੀ ਖਜ਼ਾਨੇ ਵਿੱਚੋਂ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇਗਾ, ਇਸ ਤੋਂ ਇਲਾਵਾ ਸਾਰੀਆਂ ਗਾਰੰਟੀਆਂ/ਵਾਅਦਿਆਂ ਨੂੰ ਸਹੀ ਮਾਅਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਕੁਝ ਗਰੰਟੀਆਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਲਾਗੂ ਹੋ ਜਾਣਗੀਆਂ ਜਦਕਿ ਬਾਕੀਆਂ ਨੂੰ ਸਮਾਂ ਲੱਗ ਸਕਦਾ ਹੈ।

ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ, ਨਵੇਂ ਚੁਣੇ ਗਏ ਵਿਧਾਇਕ, ਸੀਨੀਅਰ ਆਗੂ ਅਤੇ ਵਲੰਟੀਅਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

ਰੋਡ ਸ਼ੋਅ ਦੌਰਾਨ ਉਮੜਿਆ ਜਨ ਸੈਲਾਬ: ਵਿਧਾਨ ਸਭਾ ਚੋਣਾਂ-2022 ਦੌਰਾਨ ਹਾਲ ਹੀ ਵਿੱਚ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੱਢੇ ਗਏ ਰੋਡ ਸ਼ੋਅ ਦੌਰਾਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਜਨ ਸੈਲਾਬ ਉਮੜਿਆ।

ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸਨ ਅਤੇ ਜੋਸ਼ ਨਾਲ ‘ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਬੋਲੇ ਸੋ ਨਿਹਾਲ…’ ਦੇ ਨਾਅਰੇ ਲਗਾਉਂਦੇ ਹੋਏ ਤਖ਼ਤੀਆਂ, ਝੰਡੇ ਅਤੇ ਤਿਰੰਗੇ ਫੜ ਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਦੋਵਾਂ ਆਗੂਆਂ ਨੇ ‘ਆਪ’ ਨੂੰ ਇੰਨਾ ਵੱਡਾ ਫਤਵਾ ਦੇ ਕੇ ਸੂਬੇ ਦੀ ਰਾਜਨੀਤੀ ਵਿਚ ਇਕ ਨਵਾਂ ਅਧਿਆਏ ਲਿਖਣ ਵਿਚ ਉਨ੍ਹਾਂ ਦੇ ਭਰਵੇਂ ਸਹਿਯੋਗ ਲਈ ਹੱਥ ਹਿਲਾ ਕੇ ਲੋਕਾਂ ਦਾ ਧੰਨਵਾਦ ਕੀਤਾ।

ਦੇਸ਼ ਭਗਤੀ ਦਾ ਗੀਤ ‘ਰੰਗ ਦੇ ਬਸੰਤੀ ਚੋਲਾ’ ਵਜਾਉਂਦੇ ਸਾਊਂਡ ਸਿਸਟਮ ਨਾਲ ਲਗਾਏ ਹੋਏ ਫੁੱਲਾਂ ਨਾਲ ਸਜੇ ਵਾਹਨਾਂ ਦੇ ਕਾਫਲੇ ਦੇ ਰੂਪ ਵਿਚ ਕੱਢੇ ਗਏ ਰੋਡ ਸ਼ੋਅ ਨੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਲੋਕਾਂ ਵਿਚ ਭਾਰੀ ਉਤਸ਼ਾਹ ਭਰਿਆ। ਸਥਾਨਕ ਕਚਹਿਰੀ ਚੌਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖੁੱਲ੍ਹੇ ਵਾਹਨ ਵਿੱਚ ਸਵਾਰ ਹੋਏ ਅਤੇ ਇਹ ਰੋਡ ਸ਼ੋਅ 4-ਐੱਸ ਚੌਕ ਵਿਖੇ ਸਮਾਪਤ ਹੋਇਆ।

———-

 

 

 

 

 

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!