ਮਨਪ੍ਰੀਤ ਬਾਦਲ ਦੇ ਮਿਜ਼ਾਜ ਪਏ ਠੰਡੇ , ਕੈਬਿਨਟ ਸਬ ਕਮੇਟੀ ਮੀਟਿੰਗ ਤੇ ਪਹਿਲਾ ਮਨਪ੍ਰੀਤ ਬਾਦਲ ਦੇ ਬਦਲੇ ਸੁਰ, ਕਾਂਗਰਸ ਪਾਰਟੀ ਮਸਲਾ ਹੱਲ ਕਰਾਉਣ ਲਈ ਆਈ ਅੱਗੇ
ਪੰਜਾਬ ਅੰਦਰ ਕਰਮਚਾਰੀਆ ਦੇ ਰੋਹ ਨੂੰ ਦੇਖਦੇ ਹੋ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਮਿਜਾਜ ਠੰਡੇ ਪਾ ਗਏ ਹਨ । ਕੈਬਿਨਟ ਸਬ ਕਮੇਟੀ ਦੀ ਬੈਠਕ ਤੋਂ ਪਹਿਲਾ ਮਨਪ੍ਰੀਤ ਬਾਦਲ ਦੇ ਸੁਰ ਕਾਫੀ ਬਦਲੇ ਨਜ਼ਰ ਆ ਰਹੇ ਸਨ । ਅੱਜ ਦੀ ਮੀਟਿੰਗ ਵਿਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਰਮਚਾਰੀਆ ਦੇ ਮਸਲੇ ਦੇ ਹੱਲ ਲਈ ਹੁਣ ਮੀਟਿੰਗ ਵਿਚ ਕਾਰਜ਼ਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਸਰਗਰਮ ਕਰ ਦਿੱਤਾ ਹੈ ਤੇ ਨਾਗਰਾ ਅੱਜ ਦੀ ਬੈਠਕ ਵਿਚ ਪਾਰਟੀ ਵਲੋਂ ਪੇਸ਼ ਹੋਏ ਹਨ । ਇਸ ਲਈ ਅੱਜ ਕਰਮਚਾਰੀਆ ਦੀ ਮਸਲੇ ਦਾ ਹੱਲ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ । ਨਾਗਰਾ ਪਹਿਲੀ ਵਾਰ ਇਸ ਮੀਟਿੰਗ ਵਿਚ ਹਿੱਸਾ ਲੈ ਰਹੇ ਹਨ। ਹੁਣ ਇਸ ਮਸਲੇ ਵਿਚ ਕਾਂਗਰਸ ਪਾਰਟੀ ਵੀ ਕੁੱਦ ਗਈ ਹੈ ।
ਪੰਜਾਬ ਅੰਦਰ ਕਰਮਚਾਰੀ ਹੜਤਾਲ ਤੇ ਚੱਲ ਰਹੇ ਹਨ । ਕੈਬਨਿਟ ਸਬ ਕਮੇਟੀ ਦੀ ਬੀਤੇ ਦਿਨ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨਾਲ ਮੀਟਿੰਗ ਹੋਈ। ਜਿਸ ‘ਚ ਮੁਲਾਜ਼ਮਾਂ ਤੇ ਮੰਤਰੀਆਂ ਦੀ ਬਹਿਸ ਮਗਰੋਂ ਪੰਜਾਬ ਸਰਕਾਰ ਅਤੇ ਫਰੰਟ ਦੀ ਗੱਲ ਟੁੱਟ ਗਈ ਹੈ। ਜਿਸ ਦੌਰਾਨ ਮੁਲਾਜ਼ਮ ਆਗੂਆਂ ਨੇ ਪੰਜਾਬ ਭਵਨ ਵਿਚ ਹੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ । ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅੜੀ ਕਾਰਨ ਇਕ ਵਾਰ ਫਿਰ ਇਹ ਗੱਲਬਾਤ ਟੁੱਟੀ ਗਈ ਸੀ । ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਮੰਗਾਂ ਬਾਰੇ ਫਰੰਟ ਕੁਝ ਥੱਲੇ ਆਵੇ ਅਤੇ ਸਰਕਾਰ ਕੁਝ ਉਪਰ ਆਉਂਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਰੈਵਨਿਊ ਨਹੀਂ ਆ ਰਿਹਾ ਤੇ ਉਹਨਾਂ ਨੇ ਅੰਕ 2.72 ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ।
ਦੂਜੇ ਪਾਸੇ ਪੰਜਾਬ ਸਕੱਤਰੇਤ ਵਿਚ ਕੈਬਿਨਟ ਸਬ ਕਮੇਟੀ ਤੇ ਅਫਸਰ ਕਮੇਟੀ ਦੀ ਮੀਟਿੰਗ ਤੋਂ ਪਹਿਲਾ ਮਨਪ੍ਰੀਤ ਬਾਦਲ ਦੇ ਸੁਰ ਕਾਫੀ ਬਦਲੇ ਨਜ਼ਰ ਆ ਰਹੇ ਸਨ । ਮੁੱਖ ਮੰਤਰੀ ਦਫਤਰ ਦੇ ਗਲਿਆਰਿਆਂ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਪਣੇ ਦੂਜੇ ਮੰਤਰੀ ਸਾਥੀਆਂ ਨੂੰ ਕਿਹਾ ਰਹੇ ਸਨ ਕਿ ਕਰਮਚਾਰੀਆ ਦੀਆਂ ਮੰਗਾ ਨੂੰ ਲੈ ਕੇ ਮਿਲ ਕੇ ਸਹਿਮਤੀ ਬਣਾਓ, ਸਭ ਕੁਝ ਮੇਰੇ ਤੇ ਨਾ ਸੁਟੋ । ਜਿਸ ਤੋਂ ਸਾਫ ਲੱਗ ਰਿਹਾ ਸੀ ਮਨਪ੍ਰੀਤ ਬਾਦਲ ਆਪਣੇ ਉਤੇ ਕੁਝ ਨਹੀਂ ਲੈਣਾ ਚਾਹ ਰਹੇ ਸਨ । ਸੂਤਰਾਂ ਦੇ ਕਹਿਣਾ ਹੈ ਕਿ ਸਰਕਾਰ ਇਸ ਸਮੇ ਵਿੱਤ ਮੰਤਰੀ ਦੇ ਕਾਰਨ ਕਸੂਤੀ ਸਥਿਤੀ ਵਿਚ ਫਸ ਗਈ ਹੈ । ਸਰਕਾਰ ਪਿਛਲੇ ਸਾਲ ਕਰਮਚਾਰੀ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਚਾਹੁੰਦੀ ਸੀ । ਪਰ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਵਿੱਤੀ ਹਾਲਤ ਠੀਕ ਨਹੀਂ ਹੈ । ਇਸ ਲਈ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇਗਾ । ਪਰ ਇਹ ਫੈਸਲਾ ਸਰਕਾਰ ਤੇ ਭਾਰੂ ਪੈ ਰਿਹਾ ਹੈ ਅਗਰ ਇਕ ਸਾਲ ਪਹਿਲਾ ਫੈਸਲਾ ਲਾਗੂ ਕੀਤਾ ਹੁੰਦਾ ਤਾਂ ਹੁਣ ਤਕ ਕਰਮਚਾਰੀਆ ਦੇ ਮਸਲੇ ਖ਼ਤਮ ਹੋ ਜਾਣੇ ਸੀ ।