Punjab

ਬਠਿੰਡਾ ਵਿੱਚ 15 ਸਰਕਾਰੀ ਸਕੂਲਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਕੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ :ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਉਦਘਾਟਨ

ਬਠਿੰਡਾ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦਾ ਕੀਤਾ ਵਿਸਥਾਰ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਉਦਘਾਟਨ

ਧੋਬੀਆਣਾ ਬਸਤੀ ਸਕੂਲ ਚ’ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ

ਬਠਿੰਡਾ, 30 ਨਵੰਬਰ: ਬਠਿੰਡਾ ਵਿੱਚ 15 ਸਰਕਾਰੀ ਸਕੂਲਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਕੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ।

        ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਸ਼ਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਅਤੇ ਘਨੱਈਆ ਨਗਰ ਦੇ ਹਾਈ ਸਕੂਲ ਵਿੱਚ ਦੋ ਨਵੇਂ ਵਿੰਗਾ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਨਵੀਆਂ ਇਮਾਰਤਾਂ ਦੇ ਨਿਰਮਾਣ ਨਾਲ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 100 ਫ਼ੀਸਦੀ ਵਾਧਾ ਹੋਇਆ ਹੈ।

        ਇੱਕ ਸਾਲ ਵਿੱਚ ਪਰਸਰਾਮ ਨਗਰ ਦੇ ਸਕੂਲ ਵਿੱਚ ਦਾਖ਼ਲਿਆਂ ਦੀ ਦੁੱਗਣੀ ਹੋਈ ਹੈ ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ 1,300 ਤੋਂ ਵੱਧ ਕੇ 2,660 ਹੋ ਗਈ ਹੈ। ਕਲਾਸਾਂ ਦੋ ਸ਼ਿਫਟਾਂ ਵਿੱਚ ਲਗਾਈਆਂ ਜਾਂਦੀਆਂ ਹਨ ਅਤੇ ਇਸ ਸਕੂਲ ਵਿੱਚ ਸਾਰੇ ਅਕਾਦਮਿਕ ਵਿਸ਼ੇ ਉਪਲਬਧ ਹਨ। ਮੌਜੂਦਾ ਇਮਾਰਤ ਦੀ ਥਾਂ ‘ਤੇ ਪੰਜ ਮੰਜ਼ਿਲਾ ਇਮਾਰਤ ਬਣਾਈ ਗਈ ਹੈ, ਜਿਸ ਵਿਚ ਹਰ ਮੰਜ਼ਿਲ ‘ਤੇ ਤਿੰਨ ਕਲਾਸਰੂਮਜ਼ ਅਤੇ ਦੋ ਲੈਬਾਰਟਰੀਆਂ ਆਦਿ ਬਣਾਈਆਂ ਗਈਆਂ ਹਨ। ਪਰਸਰਾਮ ਨਗਰ ਸੀਨੀਅਰ ਸੈਕੰਡਰੀ ਸਕੂਲ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੇ ਮਾਮਲੇ ਵਿੱਚ ਬਠਿੰਡਾ ਦਾ ਚੋਟੀ ਦਾ ਸਕੂਲ ਬਣ ਕੇ ਉਭਰਿਆ ਹੈ।

        ਇਸੇ ਤਰ੍ਹਾਂ ਘਨੱਈਆ ਨਗਰ ਦਾ ਹਾਈ ਸਕੂਲ ਇੱਕ ਵੱਡੀ ਤਿੰਨ ਮੰਜ਼ਿਲਾ ਇਮਾਰਤ ਹੈ ਜਿਸ ਦੀ ਹਰ ਮੰਜ਼ਿਲ ਵਿੱਚ ਤਿੰਨ ਕਲਾਸਰੂਮਜ਼ ਅਤੇ ਇੱਕ ਲੈਬਾਰਟਰੀ ਹੈ। ਸਕੂਲ ਵਿੱਚ ਲਗਭਗ 300 ਵਿਦਿਆਰਥੀਆਂ ਹਨ।

        ਪਰਸ ਰਾਮ ਨਗਰ ਸਰਕਾਰੀ ਸਕੂਲ ‘ਤੇ ਕੁੱਲ 2.68 ਕਰੋੜ ਰੁਪਏ ਅਤੇ ਸਰਕਾਰੀ ਸਕੂਲ ਘਨੱਈਆ ਨਗਰ ‘ਤੇ 1.68 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਕੂਲਾਂ ਵਿੱਚ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਸਹੂਲਤਾਂ ਹੋਣਗੀਆਂ।

        ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮਾਲ ਰੋਡ ਸਥਿਤ ਸਰਕਾਰੀ ਸਕੂਲ (ਲੜਕੀਆਂ) ਵਿਚ 150 ਕਲਾਸਰੂਮਜ਼ ਹੋਣਗੇ ਅਤੇ ਇਸ ‘ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਸੀਨੀਅਰ ਸੈਕੰਡਰੀ ਸਕੂਲ ਹੋਣ ਦੇ ਨਾਲ-ਨਾਲ ਧੋਬੀਆਣਾ ਬਸਤੀ ਦੇ ਨਵੇਂ ਸਕੂਲ ਵਿੱਚ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ ਵੀ ਸ਼ਾਮਲ ਹੋਵੇਗਾ।

        ਇਸ ਮੌਕੇ ਜੈਜੀਤ ਸਿੰਘ ਜੌਹਲ, ਵੀਨੂੰ ਬਾਦਲ, ਰਮਨ ਗੌਇਲ, ਅਸ਼ੋਕ ਕੁਮਾਰ,ਕੇ ਕੇ ਅਗਰਵਾਲ, ਰਾਜਨ ਗਰਗ, ਮਾਸਟਰ ਹਰਮੰਦਰ ਸਿੱਧੂ, ਰਾਜਨ ਗਰਗ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਹਰਵਿੰਦਰ ਸਿੰਘ ਲੱਡੂ, ਰੁਪਿੰਦਰ ਬਿੰਦਰਾ, ਰਤਨ ਰਾਹੀ, ਸਾਧੂ ਸਿੰਘ, ਜਗਪਾਲ ਸਿੰਘ ਗੋਰਾ, ਇੰਦਰਜੀਤ ਸਿੰਘ, ਸੁਖਰਾਜ ਔਲਖ, ਵਿਪਨ ਮੀਤੂ ਅਤੇ ਸਮੂਹ ਕੌਂਸਲਰ ਮੌਜੂਦ ਸਨ।

Bathinda Government Schools Get Infrastructure Boost, including International-level Swimming Pool

BATHINDA, NOV 30:

Bathinda has witnessed a boost in school infrastructure, as 15 governmental schools received brand-new facilities and infrastructure, including an international-level swimming pool.

Finance Minister Manpreet Singh Badal inaugurated two newly built wings one Shaheed Sandeep Singh Senior Secondary School at Parasram Nagar and another Government High School at Ghanaiya Nagar. He announced that the new buildings have resulted in a 100 percent increase in student enrollment at one school.

In a year, the school of Parasram Nagar doubled its number of students from 1,300 to 2,660, which is a doubling of enrolment. Classes are held in two shifts and all academic streams are offered at this school. In place of the existing one-storied building, a five-storey building has been built with three classrooms and two laboratories on each floor. Shaheed Sandeep Singh Senior Secondary School Paras Ram Nagar has now emerged as the top school in Bathinda in terms of enrollment in government schools.

Similarly, Ghanaiya Nagar School gets a spacious three-storey building with each floor having three classrooms and one laboratory each. The school serves nearly 300 students.

Total of Rs 2.68 crore was spent on Paras Ram Nagar Government School and 1.68 crore was spent on Government School,Ghaniya Nagar. The schools will have the facilities including cctv camera’s.

Manpreet Singh Badal revealed that Rs 10 crore is being spent on the Government Girls School at Mall Road which will have 150 classrooms. In addition to being a Senior Secondary school, the new school at Dhobiana Basti will include an international-level swimming pool.

Related Articles

Leave a Reply

Your email address will not be published. Required fields are marked *

Back to top button
error: Sorry Content is protected !!