Punjab

ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਬਰਨਾਲਾ ਪੁਲਿਸ ਵਲੋਂ ਓਰਬਿਟ ਬੱਸ ਥਾਣੇ ਵਿਚ ਬੰਦ

ਬਰਨਾਲਾ ਪੁਲਿਸ ਨੇ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਓਰਬਿਟ ਬੱਸ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਹੈ । ਇਸ ਦੇ ਡਰਾਈਵਰ ਅਤੇ ਕੰਡਕਟਰ ਦੇ ਖਿਲਾਫ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ । ਡਰਾਈਵਰ ਤੇ ਕੰਡਕਟਰ ਨੂੰ ਮੌਕੇ ਤੇ ਹੀ ਜਮਾਨਤ ਮਿਲ ਗਈ ਹੈ  । ਜਦੋ ਕਿ  ਬੱਸ ਨੂੰ ਥਾਣੇ ਅੰਦਰ ਬੰਦ ਕਰ ਦਿੱਤਾ ਹੈ ।

ਓਰਬਿਟ ਦੀ ਬੱਸ ਨੰਬਰ ਪੀ ਬੀ 03 ਏ ਪੀ 9977 ਬਰਨਾਲਾ ਤੋਂ ਲੁਧਿਆਣਾ ਜਾ ਰਹੀ ਸੀ।  ਜਦੋ ਪੁਲਿਸ ਨੇ ਇਸ ਬੱਸ ਨੂੰ ਰੋਕਿਆ ਤਾਂ ਇਸ ਵਿਚ 50 ਫ਼ੀਸਦੀ ਤੋਂ ਜ਼ਿਆਦਾ ਸਵਾਰੀਆਂ ਬੈਠਿਆ ਸਨ,  ਜੋ ਕਿ ਕੋਰੋਨਾ ਦੇ ਨਿਯਮਾਂ ਦਾ ਉਲੰਘਣ ਹੈ । ਜਿਲਾ ਪ੍ਰਸ਼ਾਸਨ ਦੇ ਹੁਕਮ ਦੇ ਚਲਦੇ ਪੁਲਿਸ ਵਲੋਂ ਨਾਕਾ ਲੈ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੇ ਅਧਾਰ ਤੇ ਚੈਕਿੰਗ ਦੌਰਾਨ ਪਾਇਆ ਗਿਆ ਕੇ ਬੱਸ ਅੰਦਰ 50 ਤੋਂ ਜ਼ਿਆਦਾ ਸਵਾਰੀਆਂ ਬੈਠੀਆਂ ਸਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!