Punjab

ਬਾਜਵਾ ਸਾਹਿਬ ,  ਰਾਜ ਧਰਮ ਦਾ ਪਾਲਣ ਕਰਦੇ ਹੋਏ  ਫਾਰਮੇਸੀ ਅਫਸਰਾਂ ( ਸਿਹਤ ਵਿਭਾਗ)  ਦੇ ਬਰਾਬਰ ਪੇਅ ਪੈਰਟੀ ਦਿਵਾਉ :  ਸੱਚਰ,ਬੜੀ,ਮਹਾਜ਼ਨ

ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ  ਭੁਪਿੰਦਰ ਸਿੰਘ ਸੱਚਰ ,ਰਾਜੀਵ ਮਲਹੋਤਰਾ, ਜਸਵਿੰਦਰ ਸਿੰਘ ਬੜੀ,ਕਿਸ਼ਨ ਚੰਦਰ ਮਹਾਜ਼ਨ, ਗੁਰਦੀਪ ਸਿੰੱ ਬਾਸੀ,ਮਨਦੀਪ ਸਿੰਘ ਗਿੱਲ,ਜਗਰਾਜ  ਸਿੰਘ ਟੱਲੇਵਾਲ ,ਜਗਸੀਰ ਸਿੰਘ  ਖਿਆਲਾ,ਦਲਜੀਤ ਸਿੰਘ ਰਾਜਾਤਾਲ,ਹਰਪਰੀਤ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ, ਜਸਵਿੰਦਰਸਿੰਘ  ਢਿਲੋਂ,ਰਾਜਿੰਦਰ ਸਿੰਘ ਸਹੀਦ ਭਗਤ ਸਿੰਘ ਨਗਰ,ਜਸਬੀਰ ਸਿੰਘ ਰਾਣਾ,ਸਤਨਾਮ ਸਿੰਘ ਢੀਂਡਸਾ,ਹਰਪਰੀਤ ਸਿੰਘ ਚਤਰਾ,ਗੁਰਮੀਤ ਮਹਿਤਾ  ਆਦਿ ਆਗੂਆਂ ਨੇ  ਕੈਬਨਿਟ ਮੰਤਰੀ  ਪਸੂ ਪਾਲਣ ਵਿਭਾਗ ਪੰਜਾਬ   ਤ੍ਰਿਪਤ ਰਾਜਿੰਦਰ  ਬਾਜਵਾ   ਤੋਂ  ਪੂਰਜੋਰ ਮੰਗ ਕੀਤੀ ਹੈ ਕਿ ਪਸੂ ਪਾਲਣ ਵਿਭਾਗ ਦੀ ਰੀੜ ਦੀ ਹੱਡੀ  ਅਤੇ ਵਿਭਾਗ ਦਾ 80 % ਕੰਮ ਕਰਨ ਵਾਲੇ ਵੈਟਨਰੀ ਇੰਸਪੈਕਟਰ  ਵਰਗ ਨੂੰ ਸਿਹਤ ਵਿਭਾਗ ਦੇ ਫਾਰਮੇਸੀ਼ ਅਫਸ਼ਰਾਂ ਦੇ ਬਰਾਬਰ ਪੇਅ ਪੈਰਟੀ ਦਿਵਾ ਕੇ ਰਾਜ ਧਰਮ ਦਾ ਪਾਲਣ ਕੀਤਾ ਜਾਵੇ ਜੀ  ਕਿਉਂਕਿ  ਪਸੂ ਪਾਲਣ  ਵਿਭਾਗ ਦੇ ਵੈਟਨਰੀ ਆਫੀਸਰ ਅਫਸਰਾਂ ਨੂੰ ਸਿਹਤ ਵਿਭਾਗ ਦੇ ਮੈਡੀਕਲ ਆਫੀਸਰ ਦੇ ਬਰਾਬਰ ਤਨਖਾਹ ਅਤੇ ਨਾਨ ਪਰੈਕਟਿਸ ਅਲਾਉਂਸ ਸਰਕਾਰ ਦੇ ਕੇ ਦੋਵਾਂ ਵਰਗਾਂ ਦੀ ਪੇਅ ਪੈਰਟੀ ਪਿਛਲੇ  ਲੰਬੇ ਸਮੇਂ ਤੋਂ  ਬਹਾਲ ਕਰ ਚੁੱਕੀ ਹੈ ਪਰ ਵੈਟਨਰੀ ਇੰਸਪੈਕਟਰਾਂ ਅਤੇ ਫਾਰਮੇਸੀ਼ ਅਫਸਰਾਂ  ਦੀ ਵਿਦਿਅਕ ਅਤੇ ਤਕਨੀਕੀ ਯੋਗਤਾਵਾਂ ਵੀ ਬਰਾਬਰ ਹੋਣ ਕਾਰਨ ਵੈਟਨਰੀ ਇੰਸਪੈਕਟਰਾਂ ਨਾਲ ਧੱਕਾ ਕਿਉਂ ਸੱਚਰ ਅਤੇ ਮਹਾਜ਼ਨ ਨੇ  ਦੱਸਿਆ ਕਿ ਪਸੂ ਪਾਲਣ ਵਿਭਾਗ ਦੇ ਵੈਟਨਰੀ ਇੰਸਪੈਕਟਰਾਂ ਨੂੰ ਪਸੂ ਡਿਸਪੈਂਨਸਰੀਆਂ ਅਤੇ ਜਿਹਨਾਂ ਹਸਪਤਾਲਾਂ ਵਿਚ ਵੈਟਨਰੀ ਅਫਸਰਾਂ ਦੀ ਪੋਸਟ ਖਾਲੀ ਹੈ ਉਥੇ ਇੰਚਾਰਜ ਹੋਣ ਦੇ ਨਾਤੇ ਪਸੂਆਂ ਦਾ ਟਰੀਟਮੈਂਟ ,ਬਨਾਉਟੀ ਗਰਭਧਾਰਨ ਦੇ ਟੀਕੇ ਹਰੇਕ ਤਰਾਂ ਦੀ ਵੈਕਸੀਨੇਸ਼ਨ ਪਸੂਆਂ ਵਿਚ  ਚਾਹੇ ਮੂੰਹਖੁਰ ਜਾਂ ਗਲਘੋਟੂ ਹੋਵੇ ਸਾਲ ਵਿਚ ਦੋ ਵਾਰ ਲਗਾਉਣੀ ਪੈਂਦੀ ਹੈ ਇਸ ਤੋਂ ਇਲਾਵਾ ਪਸੂ ਪਾਲਕਾਂ ਦੀ  ਭਲਾਈ ਲ‌ਈ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਸਕੀਮਾਂ ਨੂੰ  ਪਸੂ ਪਾਲਕਾਂ ਦੇ ਬੂਹੇ ਤੱਕ ਪਹੁਚਾ  ਕੇ ਉਹਨਾਂ ਨੂੰ ਹਰੇਕ  ਸਕੀਮ ਦਾ ਲਾਭ ਦਿਵਾਉਣ ਲ‌ਈ ਵੈਟਨਰੀ ਇੰਸਪੈਕਟਰਜ ਨੇ ਦਿਨ ਰਾਤ ਇਕ ਕਰਕੇ ਸਰਕਾਰ ਵੱਲੋਂ ਜਾਰੀ ਕੀਤੇ ਟੀਚੀਆਂ ਨੂੰ ਪੂਰਾ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ ਇਸ ਲ‌ਈ ਵੈਟਨਰੀ ਇੰਸਪੈਕਟਰਾਂ ਦੇ ਮੁਸਕਲ ਭਰੇ ਕੰਮਾਂ ਨੂੰ ਮੁੱਖ  ਰੱਖਦੇ ਹੋਏ ਉਹਨਾਂ ਦੀ ਪੇਅ ਪੈਰਟੀ ਹੈਲਥ ਵਿਭਾਗ ਦੇ ਫਾਰਮੇਸੀ ਅਫਸਰਾਂ ਦੇ ਬਰਾਬਰ ਕੀਤੀ ਜਾਵੇ ਤਾਂ ਕਿ ਵੈਟਨਰੀ ਇੰਸਪੈਕਟਰ ਹੋਰ ਵੀ ਤਨਦੇਹੀ ਨਾਲ ਪਸੂ ਪਾਲਕਾਂ ਦੀ ਸੇਵਾ ਕਰ ਸੱਕਣ ਇਥੇ ਇਹ ਗੱਲ ਦੱਸਣਯੋਗ ਹੈ ਕਿ ਜੱਦ ਦਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਨੇ ਪਸੂ ਪਾਲਣ ਵਿਭਾਗ ਦੇ ਕੈਬਨਿਟ ਵੱਜੋ ਅਤੇ  ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਜੋਂ ਕਮਾਂਡ ਸੰਭਾਲੀ ਹੋਈ ਹੈ ਬਾਜਵਾ ਸਾਹਿਬ ਅਤੇ ਜੰਜੂਆ ਸਾਹਿਬ ਨੇ ਵੈਟਨਰੀ ਇੰਸਪੈਕਟਰਾਂ ਦੀਆਂ ਕ‌ਈ ਅਹਿਮ ਮੰਗਾਂ ਦੀਆਂ ਨੋਟੀਫਿਕੇਸ਼ਨਾ ਕਰਾ ਕੇ ਵੈਟਨਰੀ ਇੰਸਪੈਕਟਰਜ ਵਰਗ ਦਾ ਦਿਲ ਜਿਤਿਆ ਹੈ ਸੱਚਰ ਅਤੇ ਮਹਾਜ਼ਨ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਮੰਤਰੀ ਸਮੂੱਹ ਅਤੇ ਉਚ ਅਫਸਰਾਂ ਦੀ ਕਮੇਟੀ  ਜੋ ਪੇਅ ਕਮਿਸ਼ਨ ਨਾਲ ਸੰਬੰਧਤ ਮੁਦਿਆਂ ਦਾ ਹੱਲ ਕਰਨ ਲ‌ਈ ਬਨਾਈ ਹੈ ਉਸ ਨੂੰ ਜਲਦੀ ਮਿਲ ਕੇ ਜਥੇਬੰਦੀ ਤੱਥਾ ਸਮੇਤ ਆਪਣੀ  ਪੇਅ ਪੈਰਟੀ ਹੈਲਥ ਵਿਭਾਗ ਦੇ ਫਾਰਮੇਸੀ ਅਫਸਰਾਂ  ਦੇ ਬਰਾਬਰ ਕਰਨ ਲ‌ਈ ਆਪਣਾ ਪੱਖ ਜੋਰਦਾਰ ਤਰੀਕੇ ਨਾਲ ਕਮੇਟੀ ਅੱਗੇ ਰੱਖੇਗੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!