ਬਾਜਵਾ ਅਤੇ ਰੰਧਾਵਾ ਨੇ ਮੁੱਖ ਮੰਤਰੀ ਕੋਲੋਂ ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਕਰਕੇ ਲੱਖਾਂ ਲੋਕਾਂ ਦਾ ਦਿਲ ਜਿਤਿਆ — ਮਹਾਜ਼ਨ,ਟੋਨੀ,ਰਾਏਚੱਕ
ਬਾਜਵਾ ਅਤੇ ਰੰਧਾਵਾ ਨੇ ਮੁੱਖ ਮੰਤਰੀ ਕੋਲੋਂ ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਕਰਕੇ ਲੱਖਾਂ ਲੋਕਾਂ ਦਾ ਦਿਲ ਜਿਤਿਆ — ਮਹਾਜ਼ਨ,ਟੋਨੀ,ਰਾਏਚੱਕ
ਅੱਜ ਮਾਝੇ ਨਾਲ ਸਬੰਧਿਤ ਕੈਬਨਿਟ ਮੰਤਰੀਆਂ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਟਾਲਾ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਉਂਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲੋਂ ਬਟਾਲਾ ਨੂੰ ਇਸ ਦੇ ਧਾਰਮਿਕ ਪਿਛੋਕੜ ਵੱਜੋਂ ਸਤਿਕਾਰ ਦਿੰਦੇ ਹੋਏ ਬਟਾਲਾ ਨੂੰ ਪੰਜਾਬ ਦਾ 24 ਵਾਂ ਜਿਲਾ ਬਣਾਉਣ ਦੀ ਮੰਗ ਕਰਕੇ ਲੱਖਾਂ ਲੋਕਾਂ ਦਾ ਮਨ ਮੋਹ ਲਿਆ ਹੈ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸ਼ਨ ਚੰਦਰ ਮਹਾਜ਼ਨ ਕਮਲਜੀਤ ਸਿੰਘ ਟੋਨੀ ਕੁਲਵੰਤ ਸਿੰਘ ਰਾਏਚੱਕ ਨੇ ਕਿਹਾ ਕਿ ਬਟਾਲਾ ਨਾਲ ਸਬੰਧਤ ਕਸ਼ਬੇ ਸ੍ਰੀ ਹਰਗੋਬਿੰਦ ਪੁਰ ਘਮਾਨ ਅੱਚਲ ਸਾਹਿਬ ਅਤੇ ਫਤਿਹਗੜ ਚੂੜੀਆਂ ਕਸਬਿਆਂ ਦੀ ਧਾਰਮਿਕ ਮਹੱਤਤਾ ਹੈ ਇਸ ਲਈ ਲੰਬੇ ਸਮੇਂ ਤੋਂ ਬਟਾਲਾ ਨੂੰ ਜਿਲਾ ਐਲਾਣ ਕੇ ਲੋਕਾਂ ਨੂੰ ਫੌਰੀ ਰਾਹਤ ਪਹੁਚਾਈ ਜਾਵੇ ਇਸ ਮੰਗ ਕਰਨ ਵਾਲੇ ਕੈਬਨਿਟ ਮੰਤਰੀਆਂ ਦਾ ਇਸ ਸੰਬੰਧ ਵਿਚ ਪੂਰਾ ਸਾਥ ਦਿਤਾ ਜਾਵੇਗਾ ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਜੋਰਦਾਰ ਮੰਗ ਕੀਤੀ ਕਿ ਆਪਣੇ ਕੈਬਨਿਟ ਮੰਤਰੀਆਂ ਵੱਲੋਂ ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਇਹਨਾਂ ਸਰਹੱਦੀ ਕਸਬਿਆਂ ਦਾ ਪੂਰਨ ਵਿਕਾਸ ਹੋ ਸਕੇ