ਐਸ ਸੀ ਬੱਚਿਆਂ ਦਾ ਨਾ ਰੋਲ ਨੰਬਰ ਰੋਕਿਆ ਤੇ ਨਾ ਹੀ ਰੋਕਿਆ ਜਾਵੇਗਾ : ਅਸ਼ਵਨੀ ਸ਼ੇਖੜੀ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਉਤੇ ਅਧਾਰਿਤ ਮੰਤਰੀ ਸਮੂਹ, ਕਨਫੈਡਰੇਸ਼ਨ ਆਫ਼ ਕਾਲਜਿਜ਼ ਐਂਡ ਸਕੂਲਜ਼ ਆਫ ਪੰਜਾਬ ਦੇ ਵਫ਼ਦ ਨਾਲ ਵਿਚਾਰ-ਚਰਚਾ ਕੀਤੀ ।ਇਹ ਚਰਚਾ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਸੁਚਾਰੂ ਢੰਗ ਨਾਲ ਅਮਲ ਵਿਚ ਲਿਆਉਣ ਲਈ ਸਬੰਧਤ ਧਿਰਾਂ ਨਾਲ ਸ਼ੁਰੂ ਕੀਤੀ ਗਈ ਸੋਚ-ਵਿਚਾਰ ਦੀ ਪ੍ਰਕਿਰਿਆ ਦੇ ਤਹਿਤ ਹੋਈ ।
ਇਸ ਦੌਰਾਨ ਕਨਫੈਡਰੇਸ਼ਨ ਦੇ ਪ੍ਰਧਾਨ ਅਸ਼ਵਨੀ ਸ਼ੇਖੜੀ ਨੇ ਕੁਝ ਪੁਰਾਣੇ ਮਸਲਿਆਂ ਨੂੰ ਉਠਾਇਆ ਅਤੇ ਮੰਤਰੀ ਸਮੂਹ ਨੇ ਇਸ ਨੂੰ ਸੁਖਾਵੇਂ ਰੂਪ ਵਿਚ ਘੋਖਣ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਅਸ਼ਵਨੀ ਸ਼ੇਖੜੀ ਨੇ ਕਿਹਾ ਕਿ ਐਸ ਸੀ ਬੱਚਿਆਂ ਦਾ ਨਾ ਰੋਲ ਨੰਬਰ ਰੋਕਿਆ ਤੇ ਨਾ ਹੀ ਰੋਕਿਆ ਜਾਵੇਗਾ । ਅਸੀਂ ਬੱਚਿਆਂ ਦੇ ਨਾਲ ਹਾਂ । ਅਸ਼ਵਨੀ ਸੇਖੜੀ ਨੇ ਕਿਹਾ ਕਿ ਐਸ ਬੱਚਿਆਂ ਦੇ ਰੋਲ ਨੰਬਰ ਕੋਈ ਨਹੀਂ ਰੋਕ ਸਕਦਾ ਹੈ ।
ਕਨਫੈਡਰੇਸ਼ਨ ਨੇ ਕਿਹਾ ਕਿ ਕਿਸੇ ਕਾਰਨ ਕਰਕੇ ਕਿਸੇ ਵੀ ਅਨੁਸੂਚਿਤ ਜਾਤੀ ਵਿਦਿਆਰਥੀ ਦਾ ਰੋਲ ਨੰਬਰ ਰੋਕਣ ਦੇ ਉਹ ਸਿਧਾਂਤਕ ਤੌਰ ਉਤੇ ਖਿਲਾਫ਼ ਹਨ ਕਿਉਂ ਜੋ ਇਹ ਵਿਦਿਆਰਥੀ ਦੇ ਹਿੱਤਾਂ ਦੇ ਵਿਰੁੱਧ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਅਕਾਦਮਿਕ ਵਰ੍ਹੇ 2020-21 ਲਈ ਵਿਦਿਆਰਥੀਆਂ ਨੂੰ ਐਸ.ਸੀ. ਸਕਾਲਰਸ਼ਿਪ ਜਾਰੀ ਕਰਨ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਹੈ।