18 जनवरी को अरविंद केजरीवाल करेंगे पंजाब के लिए मुख्यमंत्री चेहरे की घोषणा – राघव चड्ढा
18 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਕਰਨਗੇ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ – ਰਾਘਵ ਚੱਢਾ
ਪਾਰਟੀ ਵੱਲੋਂ ਜਾਰੀ ਕੀਤੇ ਗਏ ਨੰਬਰ ‘ਤੇ ਮਿਲੀ ਰਾਇ ਅਨੁਸਾਰ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਐਲਾਨ -ਰਾਘਵ ਚੱਢਾ
ਚੰਡੀਗੜ੍ਹ, 17 ਜਨਵਰੀ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। ਸੋਮਵਾਰ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਾਰੇ ਸ਼ੰਕੇ ਦੂਰ ਹੋ ਜਾਣਗੇ। ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ ਅਤੇ ਲੋਕਾਂ ਤੋਂ ਮਿਲੀ ਰਾਇ ਅਨੁਸਾਰ ਮੁੱਖ ਮੰਤਰੀ ਦੇ ਨਾਂ ਦਾ ਅਧਿਕਾਰਤ ਐਲਾਨ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰਾਂ ‘ਤੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਐਲਾਨਿਆ ਮੁੱਖ ਮੰਤਰੀ ਚਿਹਰਾ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਲੋਕ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ।
18 जनवरी को अरविंद केजरीवाल करेंगे पंजाब के लिए मुख्यमंत्री चेहरे की घोषणा – राघव चड्ढा
… पार्टी द्वारा जारी नंबर पर मिली राय के अनुसार होगी मुख्यमंत्री के नाम की घोषणा – राघव चड्ढा
चंडीगढ़,17 जनवरी
आम आदमी पार्टी(आप) के राष्ट्रीय संयोजक अरविंद केजरीवाल मंगलवार को पंजाब के लिए मुख्यमंत्री चेहरे की घोषणा करेंगे। सोमवार को मीडिया को संबोधित करते हुए पार्टी के पंजाब मामलों के सह-प्रभारी राघव चड्ढा ने यह जानकारी दी और कहा कि सीएम फेस को लेकर कल सभी संशय खत्म हो जाएंगे। मंगलवार को अरविंद केजरीवाल पंजाब आ रहे हैं और लोगों से मिली राय के अनुसार मुख्यमंत्री के नाम की आधिकारिक घोषणा करेंगे।
उन्होंने दावा किया कि मुख्यमंत्री चेहरा चुनने के लिए पार्टी द्वारा जारी नंबर पर लोगों की मिली जबर्दस्त प्रतिक्रिया से यह साबित हो गया है कि आम आदमी पार्टी का घोषित मुख्यमंत्री चेहरा ही पंजाब का अगला मुख्यमंत्री होगा। उन्होंने कहा कि पंजाब के लोग अब बदलाव चाहते हैं और बदलाव करने के लिए लोगों ने आम आदमी पार्टी को मौका देने की पूरी तरह ठान ली है।