ਤਿੰਨ ਸਾਲਾਂ ਤੋਂ ਹਾਈ ਕੋਰਟ ਵਿੱਚ ਪਈ ਸੀਲਡ ਰਿਪੋਰਟ
ਪੰਜਾਬ ਦੇ 6000 ਹਜ਼ਾਰ ਕਰੋੜ ਦੇ ਡਰੱਗ ਕਾਰੋਬਾਰ ਦੇ ਮਾਮਲੇ ਵਿੱਚ ਮਈ 2018 ਵਿੱਚ ਹਾਈ ਕੋਰਟ ਵਿੱਚ ਸੀਲਬੰਦ ਰਿਪੋਰਟ ਪੇਸ਼ ਕੀਤੀ ਗਈ ਸੀ , ਉਹ ਰਿਪੋਰਟ ਉਦੋਂ ਤੋਂ ਖੋਲ੍ਹੀ ਨਹੀਂ ਗਈ ਹੈ। ਹੁਣ ਹਾਈ ਕੋਰਟ ਤੋਂ ਇਸ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਐਸ.ਟੀ.ਐਫ. ਨੇ ਆਪਣੀ ਜਾਂਚ ਰਿਪੋਰਟ ਬਿਕਰਮ ਸਿੰਘ ਮਜੀਠੀਆ ਉਤੇ ਟਿੱਪਣੀ ਕੀਤੀ ਸੀ। ਇਸ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਮਈ 2018 ਵਿਚ ਉਸ ਸਮੇ ਦੇ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਡੀ ਜੀ ਪੀ ਨੇ ਇਸ ਤੇ ਆਪਣੀ ਰਾਏ ਦਿੰਦੇ ਹੋਏ ਐਡਵੋਕੇਟ ਜਰਨਲ ਦੇ ਰਾਹੀਂ ਸੀਲ ਬੰਦ ਰਿਪੋਰਟ ਹਾਈ ਕੋਰਟ ਨੂੰ ਸੋਪ ਦਿੱਤੀ ਸੀ ਉਦੋਂ ਤੋਂ ਹੀ ਇਹ ਰਿਪੋਰਟ ਸੀਲ ਬੰਦ ਹੈ । ਹੁਣ ਇਸ ਰਿਪੋਰਟ ਨੂੰ ਓਪਨ ਕਰਨ ਦੀ ਹਾਈਕੋਰਟ ਤੋਂ ਮੰਗ ਕੀਤੀ ਗਈ ਹੈ । ਇਸ ਅਰਜ਼ੀ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਨਹੀਂ ਹੋ ਸਕੀ ਅਤੇ ਸੁਣਵਾਈ 6 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
Back to top button
error: Sorry Content is protected !!