Punjab

ਪੰਜਾਬ ਸਿਵਲ ਸਕੱਤਰੇਤ ਸਪੋਰਟਸ ਕਲੱਬ ਵੱਲੋਂ ਇੱਕ ਹੋਰ ਪ੍ਰਾਪਤੀ

ਪੰਜਾਬ ਸਿਵਲ ਸਕੱਤਰੇਤ ਸਪੋਰਟਸ ਕਲੱਬ ਵੱਲੋਂ ਇੱਕ ਹੋਰ ਪ੍ਰਾਪਤੀ

ਆਲ ਇੰਡੀਆਂ ਸਰਵਿਸਜ਼ ਵਾਲੀਬਾਲ ਮੁਕਾਬਲਿਆਂ ਦੇ ਟ੍ਰਾਇਲ ਵਿੱਚ ਪੰਜਾਬ ਸਿਵਲ ਸਕੱਤਰੇਤ ਤੋਂ 6 ਲੜਕਿਆਂ ਦੀ ਹੋਈ ਚੋਣ

ਚੰਡੀਗੜ੍ਹ 16 ਸਤੰਬਰ, 2021( ) ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਭਾਰਤ ਸਰਕਾਰ, ਕੇਂਦਰੀ ਸਿਵਲ ਸਰਵਿਸਜ਼ ਕਲਚਰਲ ਅਤੇ ਸਪੋਰਟਸ ਬੋਰਡ ਵੱਲੋਂ ਕਰਵਾਏ ਜਾ ਰਹੇ ਵਾਲੀਬਾਲ ਮੁਕਾਬਲਿਆਂ ਲਈ ਲੜਕਿਆਂ ਦੀਆਂ ਟੀਮਾਂ ਦੇ ਟ੍ਰਾਇਲ ਲਏ ਗਏ। ਇਹ ਟ੍ਰਾਇਲ ਸਪੋਰਟਸ ਸਟੇਡੀਅਮ, ਸੈਕਟ 78, ਮੁਹਾਲੀ ਵਿਖੇ ਲਏ ਗਏ।

ਇਸ ਮੌਕੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਲੜਕਿਆਂ ਦੀਆਂ ਟੀਮਾਂ ਵੱਲੋਂ ਟ੍ਰਾਇਲ ਦਿੱਤੇ ਗਏ। ਇਨ੍ਹਾਂ ਟ੍ਰਾਇਲਜ਼ ਵਿੱਚ ਪੰਜਾਬ ਸਿਵਲ ਸਕੱਤਰੇਤ ਦੀ ਲੜਕਿਆਂ ਦੀ ਟੀਮ ਨੇ ਵੀ ਭਾਗ ਲਿਆ। ਕਲੱਬ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਅਤੇ ਵਿੱਤ ਸਕੱਤਰ ਸ਼੍ਰੀ ਨਵੀਨ ਸ਼ਰਮਾਂ ਤੇ ਮੀਡੀਆਂ ਨੂੰ ਦੱਸਿਆ ਕਿ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਸਾਲ 2006 ਤੋਂ ਹੋਂਦ ਵਿੱਚ ਹੈ। ਹਾਲ ਹੀ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਦੀ ਕ੍ਰਿਕਟ, ਬੈਡਮਿੰਟਨ ਅਤੇ ਵਾਲੀਬਾਲ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਕਿ ਲਗਾਤਾਰ ਪ੍ਰੇਕਟਿਸ ਕਰ ਰਹੀਆਂ ਹਨ। ਅੱਜ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੀ ਵਾਲੀਬਾਲ ਟੀਮ ਦੇ 6 ਲੜਕੇ ਟ੍ਰਾਇਲਜ਼ ਵਿੱਚ ਸਫਲ ਹੋਏ ਹਨ ਜੋ ਕਿ ਭਵਿੱਖ ਵਿੱਚ ਆਲ ਇੰਡੀਆ ਸਰਵਿਸਜ਼ ਦੇ ਮੈਚ ਖੇਡਣਗੇ। ਇਸੇ ਤਰ੍ਹਾਂ ਪਿਛਲੇ ਹਫਤੇ ਭਾਰਤ ਸਰਕਾਰ, ਕੇਂਦਰੀ ਸਿਵਲ ਸਰਵਿਸਜ਼ ਕਲਚਰਲ ਅਤੇ ਸਪੋਰਟਸ ਬੋਰਡ ਵੱਲੋਂ ਬੈਡਮਿੰਟਨ ਲਈ ਲੜਕਿਆਂ ਅਤੇ ਲੜਕੀਆਂ ਦੇ ਟ੍ਰਾਇਲ ਲਏ ਗਏ ਸਨ ਜਿਸ ਵਿੱਚ ਪੰਜਾਬ ਸਿਵਲ ਸਕੱਤਰੇਤ ਤੋਂ ਤਿੰਨ ਲੜਕੀਆਂ ਦੀ ਚੋਣ ਹੋਈ ਸੀ। ਕਲੱਬ ਦੇ ਮੁੱਖ ਸਰਪਰਸਤ ਅਤੇ ਉੱਪ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ. ਗੁਰਿੰਦਰ ਸਿੰਘ ਸੋਢੀ ਵੱਲੋਂ ਇਸ ਮੌਕੇ ਸਮੂਚੀ ਟੀਮ ਅਤੇ ਕਲੱਬ ਨੂੰ ਮੁਬਾਰਕਬਾਦ ਦਿੱਤੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਖੇਡਾਂ ਨੂੰ ਉਤਸਹਿਤ ਕਰਨ ਲਈ ਪੰਜਾਬ ਸਿਵਲ ਸਕੱਤਰੇਤ ਕ੍ਰਿਕਟ ਅਤੇ ਸਪੋਰਟ ਕਲੱਬ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਦਫਤਰੀ ਕੰਮ ਦੇ ਨਾਲ ਨਾਲ ਖੇਡਾਂ ਵਿੱਚ ਆਪਣਾ ਯੋਗਦਾਨ ਪਾ ਸਕਣ। ਕਲੱਬ ਦੇ ਸਰਪ੍ਰਸਤ ਸ. ਜਨਕ ਸਿੰਘ ਨੇ ਕਿਹਾ ਕਿ ਇਹ ਸਕੱਤਰੇਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਸਕੱਤਰੇਤ ਵਿਚੋਂ ਬੈਡਮਿੰਟਨ ਲਈ 3 ਲੜਕੀਆਂ ਅਤੇ ਵਾਲੀਬਾਲ ਲਈ 6 ਲੜਕਿਆਂ ਦੀ ਚੋਣ ਹੋਈ ਹੈ। ਇਸ ਮੌਕੇ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਦੀ ਮੀਤ ਪ੍ਰਧਾਨ ਸਤੀਸ਼ ਕੁਮਾਰ, ਜਨਰਲ ਸਕੱਤਰ ਨੀਰਜ ਪ੍ਰਭਾਕਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਜੁਆਇੰਟ ਸਕੱਤਰ ਗੁਰਵੀਰ ਸਿੰਘ ਮੌਜੂਦ ਸਨ।

 

Another Milestone laid by Punjab Civil Secretariat Sports Club

6 boys from Punjab Civil Secretariat got selected in the Volley Ball trials for All Indian Civil Services Championship

Chandigarh, September 16, 2021: Punjab Government conducted trials of boys team for volleyball for the upcoming volley ball championship organized by Government of India, Central Civil Services Cultural and Sports Board. The trials were held at Sports Stadium, Sector 78, Mohali today. On this occasion trials were given by various teams working in Punjab Government departments. The boys team of Punjab Civil Secretariat also participated in these trials and 6 player of Secretariat have been selected for this championship. Club President S. Mr. Bhupinder Singh and Finance Secretary Mr. Naveen Sharma told the media that Punjab Secretariat Cricket and Sports Club has been in existence since 2006. Recently, cricket, badminton and volleyball teams of Secretariat employees have also been formed which are practicing continuously. Today it is a matter of pride that 6 boys of the volleyball team of Punjab Civil Secretariat have succeeded in trials who will play All India Services matches in future. Similarly last week the Government of India, Central Civil Services Cultural and Sports Board conducted trials for boys and girls for badminton in which three girls were selected from the Punjab Civil Secretariat. Chief Patron of the Club and Deputy Principal Secretary / Chief Minister. Gurinder Singh Sodhi congratulated the entire team and the club on the occasion. He said that under the able leadership of Punjab Chief Minister Capt. Amarinder Singh the Punjab Civil Secretariat Cricket and Sports Club was being encouraged and financial grants were given to promote sports so that the employees of Punjab Government could contribute in sports besides their official duties. The patron of the club, S. Janak Singh said that it was for the first time in the history of the Secretariat that 3 girls for badminton and 6 boys for volleyball have been selected from the Secretariat. Punjab Secretariat Cricket and Sports Club Vice President Satish Kumar, General Secretary Neeraj Prabhakar, Press Secretary Gurpreet Singh and Joint Secretary Gurveer Singh were present on the occasion.

 

 

 

 

 

 

 

 

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!