Punjab
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੋਨੇ ਮਾਜਰਾ ਬਲਾਕ ਘਨੌਰ ਜ਼ਿਲ੍ਹਾ ਪਟਿਆਲਾ ਵਿੱਚ ਕਰਵਾਇਆ ਗਿਆ ਸਾਲਾਨਾ ਸਮਾਗਮ
ਘਨੌਰ ਹਲਕੇ ਦੇ ਸਰਕਾਰੀ ਸਕੂਲਾਂ ਦੀਆਂ ਜ਼ਰੂਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ- ਗੁਰਲਾਲ ਘਨੌਰ ਵਿਧਾਇਕ ਹਲਕਾ ਘਨੌਰ
ਘਨੌਰ 6 ਅਪ੍ਰੈਲ ( ) ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਨੀਰੂ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘਨੌਰ ਦੀ ਦੇਖ-ਰੇਖ ਅੰਦਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੋਨੇ ਮਾਜਰਾ ਵਿੱਚ ਸਕੂਲ ਮੈਨੇਜਮੈਂਟ ਕਮੇਟੀ, ਮਾਪਿਆਂ ਅਤੇ ਸਕੂਲ ਅਧਿਆਪਕਾਂ ਵੱਲੋਂ ਮਿਲ ਕੇ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਬੱਚਿਆਂ ਨੇ ਸੱਭਿਆਚਾਰਕ ਆਈਟਮ ਗਿੱਧਾ, ਭੰਗੜਾ, ਬੋਲੀਆਂ, ਗਰੁਪ ਡਾਂਸ, ਸੋਲੋ ਡਾਂਸ ਆਦਿ ਪੇਸ਼ ਕੀਤਾ। ਮਾਪਿਆਂ ਦੇ ਸਾਥ ਨੇ ਇਸ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਗੁਰਲਾਲ ਘਨੌਰ ਐੱਮ.ਐੱਲ.ਏ ਹਲਕਾ ਘਨੌਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ , ਡਾਹਰੀਆਂ ਸੁਰਜੀਤ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਮੁੱਖ ਮਹਿਮਾਨਾਂ ਵੱਲੋਂ ਸਾਲਾਨਾ ਨਤੀਜਾ ਵੀ ਐਲਾਨਿਆ ਗਿਆ, ਮੌਕੇ ਤੇ ਹੀ ਬੱਚਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ ਅਤੇ ਮਾਪਿਆਂ ਨੂੰ ਸਕੂਲ ਵਿੱਚ ਵੱਧ ਤੋਂ ਵੱਧ ਦਾਖਲੇ ਕਰਵਉਣ ਲਈ ਵੀ ਪ੍ਰੇਰਿਤ ਕੀਤਾ ।
ਗੁਰਲਾਲ ਘਨੌਰ ਐੱਮ.ਐੱਲ.ਏ ਹਲਕਾ ਘਨੌਰ ਵੱਲੋਂ ਸਲਾਨਾ ਨਤੀਜਿਆਂ ਵਿੱਚ ਪਹਿਲੀ ਜਮਾਤ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਦੁਆਰਾ ਪਹਿਲੀ, ਦੂਜੀ ਅਤੇ ਤੀਜੀ ਪੁਜੀਸਨਾਂ ਪ੍ਰਾਪਤ ਕਰਨ ਵਾਲਿਆਂ ਅਤੇ ਸਾਰੇ ਪਾਸ ਹੋ ਕੇ ਅਗਲੀ ਜਮਾਤ ਵਿੱਚ ਹੋਣ ਵਾਲਿਆਂ ਨੂੰ ਮੁਬਾਰਕਾਂ ਦਿੱਤੀਆਂ। ਸਕੂਲ ਦੀ ਬਿਹਤਰੀ ਲਈ ਸਕੂਲ ਦੀਆਂ ਜਰੂਰਤਾਂ ਸੰਬੰਧੀ ਸਕੂਲ ਦੇ ਸਟਾਫ਼ ਵੱਲੋਂ ਐੱਮ.ਐੱਲ.ਏ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਨੂੰ ਐੱਮ.ਐੱਲ.ਏ ਸਾਹਿਬ ਨੇ ਜਲਦੀ ਹੀ ਹੱਲ ਕਰਨ ਦਾ ਆਸਵਾਸਨ ਦਿੱਤਾ। ਅਮਨ ਸਿੰਘ ਬੀ. ਐੱਮ.ਟੀ ਘਨੌਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੀਆਂ ਸਮਾਗਮ ਨੂੰ ਚਾਰ ਚੰਨ ਲਗਾਏ। ਜਸਪਾਲ ਕੁਮਾਰ ਹੈੱਡ ਟੀਚਰ ਦਾ ਫੰਕਸ਼ਨ ਦੀ ਕਾਮਯਾਬੀ ਲਈ ਵਿਸ਼ੇਸ ਯੋਗਦਾਨ ਰਿਹਾ। ਇਸ ਮੌਕੇ ‘ਤੇ ਪੂਜਾ ਧੀਰ ਸਟਾਫ਼ ਅਧਿਆਪਕ, ਜਸਪ੍ਰੀਤ ਕੌਰ ਸੈਂਟਰ ਹੈੱਡ ਟੀਚਰ, ਅਧਿਆਪਕ ਮਨਪ੍ਰੀਤ ਸਿੰਘ, ਅਧਿਆਪਕ ਰੁਪਿੰਦਰ ਕੁਲਦੀਪ ਸਿੰਘ, ਅਧਿਆਪਕ ਦਿਲਪ੍ਰੀਤ ਸਿੰਘ, ਹਰਮੋਹਿੰਦਰ ਸਿੰਘ ਬੀ.ਐਸ.ਓ, ਰਣਜੀਤ ਸਿੰਘ, ਇਕਬਾਲ ਖਾਨ, ਗੌਰਵ ਸ਼ਰਮਾ, ਸੋਹਨ ਲਾਲ ਪ੍ਰਧਾਨ, ਸੋਨੂ ਧੀਮਾਨ, ਜਸਵਿੰਦਰ ਕੁਮਾਰ ਧੀਮਾਨ, ਸੁਸ਼ੀਲ ਕੁਮਾਰ, ਹਰੀ ਚੰਦ, ਹਰਪ੍ਰੀਤ ਹੈਪੀ, ਮੰਗੂ ਸ਼ਰਮਾ ਆਦਿ ਸ਼ਾਮਿਲ ਹੋਏ।