ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਵਿੱਚ ਪੰਜਾਬ ਵੱਲੋਂ ਜੇਤੂ ਸ਼ੁਰੂਆਤ
ਰਮਨ ਮੀਲੂ ਅਤੇ ਰਾਹੁਣ ਸੈਣੀ ਦੀ ਬੈਟਿੰਗ ਕਰਕੇ ਕੇਵਲ 11 ਓਵਰ ਵਿੱਚ ਦਰਜ ਕੀਤੀ ਜਿੱਤ
ਚੰਡੀਗੜ੍ਹ 10 ਮਾਰਚ, 2022 ( ) ਭਾਰਤ ਸਰਕਾਰ ਦੇ ਕੇਂਦਰੀ ਸਿਵਲ ਸਰਵਿਸਜ਼ ਕਲਚਰਲ ਅਤੇ ਸਪੋਰਟਸ ਬੋਰਡ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆਂ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਮੁਕਾਬਲਿਆਂ ਦੇ ਪੁਲੇਠੇ ਮੈਚ ਵਿੱਚ ਪੰਜਾਬ ਦੀ ਟੀਮ ਨੇ ਜੇਤੂ ਸ਼ੁਰੂਆਤ ਕਰਦਿਆਂ ਅੱਜ ਹੋਏ ਇੱਕ ਮੈਚ ਵਿੱਚ ਬਿਹਾਰ ਦੀ ਟੀਮ ਨੂੰ ਕਰਾਰੀ ਸ਼ਿਕਸਤ ਦਿੱਤੀ। ਅੱਜ ਟਾਸ ਜਿੱਤਦਿਆਂ ਪੰਜਾਬ ਵੱਲੋਂ ਪਹਿਲਾਂ ਬਾਲਿੰਗ ਕਰਾਉਂਣ ਦਾ ਫੈਸਲਾ ਕੀਤਾ। ਪਹਿਲਾਂ ਬੈਟਿੰਗ ਕਰਦਿਆਂ ਬਿਹਾਰ ਵੱਲੋਂ 20 ਓਵਰਾਂ ਵਿੱਚ 128 ਰਨ ਬਣਾਏ ਅਤੇ ਪੰਜਾਬ ਲਈ ਜਿੱਤ ਲਈ 129 ਰਨਾਂ ਦਾ ਟੀਚਾ ਦਿੱਤਾ। ਪੰਜਾਬ ਵੱਲੋਂ ਪਹਿਲਾਂ ਖੇਡਦਿਆਂ ਚੰਚਲ 11 ਰਨਾਂ ਤੇ ਨਿੱਜੀ ਸਕੋਰ ਤੇ ਆਊਟ ਹੋ ਗਏ। ਇਸ ਤੋਂ ਬਾਅਦ ਬੈਟਿੰਗ ਲਈ ਰਮਨ ਮੀਲੂ ਆਏ। ਰਾਹੁਲ ਸੈਣੀ ਅਤੇ ਰਮਨ ਮੀਲੂ ਵੱਲੋਂ ਚੰਗੀ ਸਾਂਝੇਦਾਰੀ ਬਣਾਉਂਦਿਆਂ ਟੀਮ ਨੂੰ ਜਿੱਤ ਦੇ ਨੇੜੇ ਲੈ ਆਏ। ਰਮਨ ਮੀਲੂ ਨੇ 27 ਗੇਂਦਾਂ ਤੇ ਸ਼ਾਨਦਾਰ 71 ਰਨ ਬਣਾਏ। ਇਸੇ ਤਰ੍ਹਾਂ ਰਾਹੁਲ ਸੈਣੀ ਨੇ 31 ਗੇਂਦਾਂ ਤੇ 39 ਰਨ ਬਣਾਏ। ਇਸ ਤਰ੍ਹਾਂ ਪੰਜਾਬ ਦੀ ਟੀਮ ਵੱਲੋਂ ਬਿਹਾਰ ਦੀ ਟੀਮ ਨੂੰ ਕੇਵਲ 11 ਓਵਰਾਂ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ। ਕਲੱਬ ਦੇ ਪ੍ਰਧਾਨ ਅਤੇ ਟੀਮ ਦੇ ਕੈਪਟਨ ਭੁਪਿੰਦਰ ਨੇ ਮੀਡੀਆਂ ਨੂੰ ਦੱਸਿਆ ਕਿ ਪੰਜਾਬ ਦੇ ਸਪੋਰਟਸ ਵਿਭਾਗ ਵੱਲੋਂ ਬਹੁਤ ਹੀ ਵਧੀਆ ਟੀਮ ਚੁਣਕੇ ਪੰਜਾਬ ਦੀ ਪ੍ਰਤੀਨਿਧਤਾ ਦਿੱਤੀ ਜਿਸ ਤੇ ਪੂਰੀ ਨਿਸ਼ਠਾ ਨਾਲ ਖੇਡਦਿਆਂ ਬਿਹਾਰ ਦੀ ਟੀਮ ਨੂੰ ਕੇਵਲ 128 ਰਨਾਂ ਤੇ ਸਮੇਟ ਦਿੱਤਾ। ਬੈਟਿੰਗ ਕਰਦਿਆਂ ਪੰਜਾਬ ਦੀ ਟੀਮ ਤੋਂ ਸਭ ਤੋਂ ਵੱਧ 71 ਰਨ ਰਮਨ ਮੀਲੂ ਨੇ ਬਣਾਏ ਜਿਸ ਵਿੱਚ 4 ਛੱਕੇ ਅਤੇ 9 ਚੌਕੇ ਸ਼ਾਮਿਲ ਹਨ। ਇਸੇ ਤਰ੍ਹਾਂ ਰਾਹੁਲ ਸੈਣੀ ਵੱਲੋਂ 7 ਚੌਕਿਆਂ ਦੀ ਮਦਦ ਨਾਲ 39 ਰਨ ਬਣਾਏ ਅਤੇ ਨਾਬਾਦ ਰਹੇ। ਕਲੱਬ ਦੇ ਮੁੱਖ ਸਰਪਰਸਤ ਅਤੇ ਉੱਪ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਗੁਰਿੰਦਰ ਸਿੰਘ ਸੋਢੀ ਵੱਲੋਂ ਇਸ ਮੌਕੇ ਸਮੂਚੀ ਟੀਮ ਅਤੇ ਕਲੱਬ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਆਉਣ ਵਾਲੇ ਮੈਚਾਂ ਵਿੱਚ ਵੀ ਉਹ ਜੇਤੂ ਸਫਰ ਇਸੇ ਤਰ੍ਹਾਂ ਜਾਰੀ ਰੱਖਣਗੇ।
ਇਸ ਮੌਕੇ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ ਸਤੀਸ਼ ਕੁਮਾਰ, ਜਨਰਲ ਸਕੱਤਰ ਨੀਰਜ ਪ੍ਰਭਾਕਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਜੁਆਇੰਟ ਸਕੱਤਰ ਗੁਰਬੀਰ ਸਿੰਘ ਮੌਜੂਦ ਸਨ।