Punjab

ALL ARRANGEMENTS IN PLACE FOR KHARIF MARKETING SEASON: LAL CHAND KATARUCHAK

ALL ARRANGEMENTS IN PLACE FOR KHARIF MARKETING SEASON: LAL CHAND KATARUCHAK

 

FOR-SALE OF WHEAT BANNED; VIOLATORS TO FACE EXEMPLARY ACTION

 

APPEALS TO PEOPLE FOR COOPERATION IN NABBING WRONGDOERS

 

Chandigarh, March 25:

 

The Punjab Government has decided to go in for strict action against the unscrupulous elements trying to sell the wheat again in Punjab on the Minimum Support Price (MSP) after purchasing the same on lesser rates from the other states.

 

Disclosing this here today, the Food, Civil Supplies and Consumer Affairs Minister Mr. Lal Chand Kataruchak said that the MSP is only for the farmers and not for those traders who purchase the produce of the farmers at exorbitant rates and then sell the same in the Mandis to earn handsome profits which is nothing but sheer organized loot of the precious Government funds and taxpayers money.

 

The minister further pointed out that the DGP has been asked to put up Nakas or check posts at the borders of the State besides going in for thorough checking of all the trucks laden with wheat, entering Punjab. “Any unscrupulous element would not be spared”, said the Minister also appealing to the farmers, NGOs, and the general public to assist the State Government in identifying any such element who tried to sell wheat in the mandis in an illegal manner.

 

Apprising about the preparations concerning the approaching Kharif Marketing Season, the Minister said that all the necessary arrangements have been made with more than 2300 mandis fully geared up to receive farmers from April 1. The State has also received ‘Bardana’ in ample measure with robust arrangements being put in place regarding transportation and labour.

 

The minister exhorted the farmers to bring dry produce in the grain market so as to make sure that the precious time is not wasted in drying it before purchase. The Government would buy every single bale of farmers’ produce and won’t let them encounter any difficulty, added the Minister.

 

 

ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ : ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ

ਕਣਕ ਦੀ ਮੁੜ ਵਿਕਰੀ ‘ਤੇ ਪਾਬੰਦੀ

ਉਲੰਘਣਾ ਕਰਨ ਵਾਲਿਆਂ ਵਿਰੁੱਧ ਮਿਸਾਲੀ ਕਾਰਵਾਈ

ਉਲੰਘਣਾ ਕਰਨ ਵਾਲਿਆਂ ਨੂੰ ਫੜਨ ਵਿੱਚ ਸਹਾਇਤਾ ਲਈ ਜਨਤਾ ਨੂੰ ਅਪੀਲ

ਚੰਡੀਗੜ, 25 ਮਾਰਚ:

ਪੰਜਾਬ ਸਰਕਾਰ ਨੇ ਦੂਜੇ ਰਾਜਾਂ ਤੋਂ ਸਸਤੇ ਭਾਅ ‘ਤੇ ਕਣਕ ਖਰੀਦਣ ਅਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਪੰਜਾਬ ਵਿੱਚ ਦੁਬਾਰਾ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ‘ਤੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਲਈ ਹੈ ਨਾ ਕਿ ਉਨਾਂ ਵਪਾਰੀਆਂ ਲਈ ਜੋ ਕਿਸਾਨਾਂ ਦਾ ਅਨਾਜ ਪਹਿਲਾਂ ਮਹਿੰਗੇ ਭਾਅ ‘ਤੇ ਖਰੀਦ ਕੇ ਫਿਰ ਮੰਡੀ ‘ਚ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਹਨ। ਉਨਾਂ ਕਿਹਾ ਕਿ ਇਹ ਕੀਮਤੀ ਸਰਕਾਰੀ ਫੰਡਾਂ ਅਤੇ ਟੈਕਸਦਾਤਾਵਾਂ ਦੇ ਪੈਸੇ ਦੀ ਸੰਗਠਿਤ ਲੁੱਟ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਪੰਜਾਬ ਦੀ ਸਰਹੱਦ ‘ਤੇ ਨਾਕੇ ਲਗਾਉਣ ਅਤੇ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਕਣਕ ਨਾਲ ਭਰੇ ਟਰੱਕਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨਾਂ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਬੇਈਮਾਨ ਤੱਤ ਪਾਇਆ ਜਾਂਦਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਸਮੂਹ ਕਿਸਾਨਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕਣਕ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਕਰਨ ਵਿੱਚ ਸੂਬਾ ਸਰਕਾਰ ਦਾ ਸਹਿਯੋਗ ਕਰਨ।

ਆਗਾਮੀ ਕਣਕ ਦੇ ਸੀਜਨ ਦੀਆਂ ਤਿਆਰੀਆਂ ਬਾਰੇ ਕਟਾਰੂਚੱਕ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ 2300 ਤੋਂ ਵੱਧ ਮੰਡੀਆਂ ਪਹਿਲੀ ਅਪਰੈਲ ਤੋਂ ਕਿਸਾਨਾਂ ਦੀ ਆਮਦ ਲਈ ਤਿਆਰ ਹਨ। ਉਨਾਂ ਕਿਹਾ ਕਿ ਸੂਬੇ ਨੂੰ ਬਾਰਦਾਨੇ ਦੀ ਕਾਫੀ ਮਾਤਰਾ ਪ੍ਰਾਪਤ ਹੋਈ ਹੈ ਅਤੇ ਟਰਾਂਸਪੋਰਟੇਸ਼ਨ ਅਤੇ ਲੇਬਰ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।

ਕਟਾਰੂਚੱਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਪੱਕਾ ਅਨਾਜ ਮੰਡੀ ਵਿੱਚ ਪਹੁੰਚਾਉਣ ਤਾਂ ਜੋ ਖਰੀਦ ਤੋਂ ਪਹਿਲਾਂ ਇਸ ਨੂੰ ਸੁਕਾਉਣ ਵਿੱਚ ਸਮਾਂ ਬਰਬਾਦ ਨਾ ਹੋਵੇ। ਉਨਾਂ ਕਿਹਾ ਕਿ ਕਿਸਾਨ ਦੀ ਫਸਲ ਦਾ ਦਾਣਾ-ਦਾਣਾ ਸਰਕਾਰ ਖਰੀਦੇਗੀ ਅਤੇ ਉਹਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

———–

 

गेहूं की खरीद के लिए सभी प्रबंध मुकम्मल : खाद्य एवं सिविल सप्लाई मंत्री लाल चंद कटारूचक्क
गेहूं की पुनः बिक्री पर पाबन्धी
उल्लंघना करने वालों के विरुद्ध मिसाली कार्यवाही
उल्लंघना करने वालों को पकड़ने में सहायता के लिए जनता से अपील
चंडीगढ़, 25 मार्च
पंजाब सरकार ने अन्य राज्यों से सस्ते भाव पर गेहूं खरीदने और न्यूनतम समर्थन मूल्य पर पंजाब में दोबारा बेचने की कोशिश करने वाले शरारती तत्वों पर सख़्त कार्यवाही करने का फ़ैसला किया है। यह प्रगटावा करते हुये ख़ाद्य एवं सिविल सप्लाई मंत्री लाल चंद कटारूचक्क ने कहा कि न्यूनतम समर्थन मूल्य किसानों के लिए है न कि उन व्यापारियों के लिए जो किसानों का अनाज पहले महंगे भाव पर खरीद कर फिर मंडी में बेच कर मोटा लाभ कमाते हैं। उन्होंने कहा कि यह कीमती सरकारी फंडों और करदाताओंं के पैसो की संगठित लूट के इलावा और कुछ नहीं है।
मंत्री ने आगे कहा कि पुलिस के डायरैक्टर जनरल को पंजाब की सीमा पर नाके लगाने और राज्य में दाखि़ल होने वाले सभी गेहूँ से भरे ट्रकों की जांच करने के लिए कहा गया है। उन्होंने कहा कि जहाँ कहीं भी कोई बेईमान तत्व पाया जाता है, उसे बख्शा नहीं जायेगा। उन्होंने समूह किसानों, ग़ैर-सरकारी संस्थाओं और आम लोगों को भी अपील की कि वह मंडियों में ग़ैर-कानूनी ढंग से गेहूँ बेचने की कोशिश करने वाले किसी भी व्यक्ति की पहचान करने में राज्य सरकार का सहयोग करें।
आगामी गेहूँ सीजन की तैयारियों संबंधी कटारूचक्क ने कहा कि सभी प्रबंध मुकम्मल हैं और 2300 से अधिक मंडियां पहली अप्रैल से किसानों की आमद के लिए तैयार हैं। उन्होंने कहा कि राज्य को बारदाने की काफ़ी मात्रा प्राप्त हुई है और ट्रांसपोर्टेशन और लेबर के प्रबंध भी किये जा रहे हैं।
कटारूचक्क ने किसानों से अपील की कि वह सुखा पक्का अनाज मंडी में पहुँचाएं जिससे खरीद से पहले इसको सुकाने में समय बर्बाद न हो। उन्होंने कहा कि किसान की फ़सल का दाना-दाना सरकार ख़रीदेगी और उनको मंडियों में किसी किस्म की दिक्कत नहीं आने दी जायेगी।
—–

Related Articles

Leave a Reply

Your email address will not be published. Required fields are marked *

Back to top button
error: Sorry Content is protected !!