Punjab

ਸ਼੍ਰੋਮਣੀ  ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਸੀ ਸਹਿਮਤੀ ਨਾਲ ਦੋ ਸੀਟਾਂ ਦੀ ਅਦਲਾ-ਬਦਲੀ

ਚੰਡੀਗੜ੍ਹ 23 ਨਵੰਬਰ–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ  ਜਸਵੀਰ ਸਿੰਘ ਗੜੀ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਹਲਕਾ ਮੋਹਾਲੀ ਅਤੇ ਲੁਧਿਆਣਾ ਨਾਰਥ ਜੋ ਕਿ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਵਿੱਚ ਸਨ ਹੁਣ ਇਹਨਾ ਸੀਟਾਂ ਉਪਰ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ ਅਤੇ ਇਸਦੀ ਜਗਾ ਤੇ ਵਿਧਾਨ ਸਭਾ ਹਲਕਾ ਰਾਏਕੋਟ (ਐਸ.ਸੀ) ਅਤੇ ਦੀਨਾਨਗਰ (ਐਸ.ਸੀ) ਜੋ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਸਨ ਇਹਨਾਂ ਉਪਰ ਹੁਣ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਚੋਣ ਲੜਨਗੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੁੱਲ ਸੀਟਾਂ ਦੀ ਵੰਡ ਪਹਿਲਾਂ ਦੀ ਤਰਾਂ ਹੀ ਰਹੇਗੀ ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ ਉਪਰ ਅਤੇ ਬਹੁਜਨ ਸਮਾਜ ਪਾਰਟੀ 20 ਸੀਟਾਂ ਉਪਰ ਚੋਣ ਲੜੇਗੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!