June 24, 2021

ਕਿਸਾਨਾ ਦੇ ਅੰਦੋਲਨ ਦੀ ਹਿਮਾਇਤ ਚ ਸਾਰੇ ਪੰਜਾਬ ਦੇ ਏਡਿਡ ਸਕੂਲ ਕੱਲ੍ਹ ਪੂਰਨ ਰੂਪ *ਚ ਬੰਦ ਰਹਿਣਗੇ — ਫਰੰਟ

ਕਿਸਾਨਾ ਦੇ ਅੰਦੋਲਨ ਦੀ ਹਿਮਾਇਤ ਚ ਸਾਰੇ ਪੰਜਾਬ ਦੇ ਏਡਿਡ ਸਕੂਲ ਕੱਲ੍ਹ ਪੂਰਨ ਰੂਪ *ਚ ਬੰਦ ਰਹਿਣਗੇ — ਫਰੰਟ
ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਕਿਸਾਨਾ ਵੱਲੋਂ ਦਿੱਤੀ ਕੱਲ ਭਾਰਤ ਬੰਦ ਦੀ ਕਾਲ ਤਹਿਤ, ਕਿਸਾਨਾਂ ਦੇ ਅੰਦੋਲਨ ਨੂੰ ਪੂਰੀ ਹਿਮਾਇਤ ਦਿੰਦਿਆ, ਕੱਲ੍ਹ ਨੂੰ ਸਾਰੇ ਪੰਜਾਬ ਦੇ ਏਡਿਡ ਸਕੂਲ  ਪੂਰਨ ਰੂਪ *ਚ ਬੰਦ ਰਹਿਣਗੇ।
ਇਸ ਗੱਲ ਦੀ ਜਾਣਕਾਰੀ ਦਿੰਦਿਆ ਫਰੰਟ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈਸ ਸਕੱਤਰ ਗੁਰਦੀਸ਼ ਸਿੰਘ, ਸੰਗਠਨ ਸਕੱਤਰ ਨੇਤ ਸਿੰਘ ਧਾਲੀਵਾਲ, ਮਲਕੀਤ ਸਿੰਘ ਗੁਰਾਇਆ, ਪ੍ਰਿੰਸੀਪਲ ਕੇ.ਕੇ. ਸ਼ਰਮਾ, ਜਸਵਿੰਦਰ ਸਿੰਘ ਰੰਧਾਵਾ, ਹਰਦੇਵ ਸਿੰਘ, ਬਲਿੰਦਰ ਸਿੰਘ ਰੋਪੜ, ਪ੍ਰੇਮ ਸ਼ਰਮਾ ਅੰਮ੍ਰਿਤਸਰ ਅਤੇ ਆਸਾ ਸਿੰਘ ਨੇ ਸਾਂਝੇ ਬਿਆਨ *ਚ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਬਣਾ ਕੇ ਪੰਜਾਬ ਦੀ ਕਿਸਾਨੀ ਹੀ ਨਹੀਂ ਸਮੁੱਚੇ ਭਾਰਤ ਦੀ ਕਿਸਾਨੀ ਨੂੰ ਹੀ ਖਤਮ ਕਰਨ ਦੀ ਨੀਂਹ ਰੱਖੀ ਹੋਈ ਹੈ, ਜਿਸ ਨਾਲ ਇਕੱਲਾ ਕਿਸਾਨ ਹੀ ਨਹੀਂ ਹਰ ਵਰਗ ਪ੍ਰਭਾਵਿਤ ਹੋਵੇਗਾ। ਆਗੂਆਂ ਅੱਗੇ ਕਿਹਾ ਕਿ ਜਥੇਬੰਦੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ। ਭਾਰਤ ਬੰਦ ਦੇ ਸੱਦੇ ਤਹਿਤ ਪੰਜਾਬ ਭਰ ਦੇ ਸਮੁੱਚੇ ਏਡਿਡ ਸਕੂਲ ਕੱਲ੍ਹ ਨੂੰ ਪੂਰਨ ਤੌਰ ਤੇ ਬੰਦ ਰਹਿਣਗੇ।
ਫਰੰਟ ਆਗੂਆਂ ਨੇ ਸਾਰੀਆਂ ਰਾਜਸੀ ਪਾਰਟੀਆਂ, ਸਮਾਜ ਸੇਵੀ ਅਤੇ ਵਪਾਰਕ ਸੰਸਥਾਵਾਂ ਨੂੰ ਕਿਸਾਨਾਂ ਦੇ ਇਸ ਸੰਘਰਸ਼ *ਚ ਇਕਮਤ ਹੋ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।