ਕਿਸਾਨਾਂ ਤੇ ਕੁਦਰਤ ਦੀ ਮਾਰ : ਓਧਰ ਪੰਜਾਬ ਦੀਆਂ ਏਜੇਂਸੀਆਂ ਨੇ ਰੋਕੀ ਖਰੀਦ , ਕੇਂਦਰੀ ਟੀਮ ਅੱਜ ਕਰੇਗੀ ਦੌਰਾ
ਪੰਜਾਬ ਅੰਦਰ ਕਣਕ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਲਈ ਵੱਡਾ ਸੰਕਟ ਪੈਦਾ ਹੋ ਗਿਆ ਹੈ ਪਿਛਲੇ ਸਮੇ ਵਿਚ ਗਰਮੀ ਕਾਰਨ ਕਣਕ ਦਾ ਝਾੜ ਘੱਟ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਂਗਰੂਰ ਸ਼ਹਿਰ ਵਿਚ ਵੀ ਕਣਕ ਦੀ ਖਰੀਦ ਨਹੀਂ ਹੋ ਰਹੀ ਹੈ । ਪੰਜਾਬ ‘ਚ ਕਿਸਾਨਾਂ ‘ਤੇ ਨਵੀਂ ਮੁਸੀਬਤ ਆ ਖੜੀ ਹੋਈ ਹੈ ਇੱਕ ਤਾਂ ਗਰਮੀ ਕਰਕੇ ਕਣਕ ਦਾ ਝਾੜ ਘਟਿਆ ਤੇ ਉਧਰ ਪੰਜਾਬ ‘ਚ ਕਈ ਜਗ੍ਹਾ ਕਣਕ ਦੀ ਖਰੀਦ ਠੱਪ ਹੋ ਰਹੀ ਹੈ। ਪੰਜਾਬ ਦੀਆਂ ਏਜੰਸੀਆਂ ਪਨਸਪ, ਮਾਰਕਫੈੱਡ, ਪਨਗ੍ਰੇਨ, ਸਟੇਟ ਵੇਅਰ ਹਾਊਸ ਨੇ ਖਰੀਦ ਰੋਕੀ ਹੋਈ ਹੈ । ਇਸ ਦਾ ਕਾਰਨ ਹੈ ਕਿ 6 ਫ਼ੀਸਦ ਤੋਂ ਵੱਧ ਖ਼ਰਾਬੇ ਵਾਲੀ ਕਣਕ FCI ਨਹੀਂ ਲੈਂਦੀ। ਇਸ ਵਾਰ 20 ਤੋਂ ਵੱਧ ਫੀਸਦ ਖਰਾਬੇ ਵਾਲੇ ਦਾਣੇ ਹਨ । FCI ਦੀ ਖਰੀਦ ਪਾਲਿਸੀ ‘ਚ ਸੋਧ ਕਰਵਾਉਣ ਦੀ ਮੰਗ ,ਨਿਰਧਾਰਿਤ ਖਰੀਦ ਮਾਪਦੰਡਾਂ ‘ਚ ਰਿਆਇਤ ਦੀ ਮੰਗ। ਅੱਜ 5 ਕੇਂਦਰੀ ਟੀਮਾਂ ਪੰਜਾਬ ਦੀਆਂ ਮੰਡੀਆਂ ਦੇ ਦੌਰੇ ‘ਤੇ ਨੇ ਤੇ ਕਣਕ ਦੇ ਨੁਕਸਾਨੇ ਦਾਣਿਆਂ ਦਾ ਟੀਮਾਂ ਜਾਇਜ਼ਾ ਲੈਣਗੀਆਂ। ਕੇਂਦਰ ਦੀਆਂ 5 ਟੀਮਾਂ15 ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ। ਜਿਸ ਤੋਂ ਬਾਅਦ ਉਹ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੇ ।