ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਜੰਡੋਲੀ, ਬਲਾਕ ਰਾਜਪੁਰਾ-2 ਵਿਖੇ ਦਾਖ਼ਲਾ ਮੁਹਿੰਮ ਅਤੇ ਸਕੂਲ ਨੂੰ ਬੇਹਤਰੀਨ ਸਮਾਰਟ ਬਣਾਉਣ ਤਹਿਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਜੰਡੋਲੀ, ਬਲਾਕ ਰਾਜਪੁਰਾ-2 ਵਿਖੇ ਦਾਖ਼ਲਾ ਮੁਹਿੰਮ ਅਤੇ ਸਕੂਲ ਨੂੰ ਬੇਹਤਰੀਨ ਸਮਾਰਟ ਬਣਾਉਣ ਤਹਿਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
ਰਾਜਪੁਰਾ 7 ਮਾਰਚ ( ) ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਜੰਡੋਲੀ ਬਲਾਕ ਰਾਜਪੁਰਾ-2 ਜ਼ਿਲ੍ਹਾ ਪਟਿਆਲਾ ਵਿਖੇ ਦਾਖਲਾ ਮੁਹਿੰਮ ਅਤੇ ਸਮਾਰਟ ਸਕੂਲ ਮੁਹਿੰਮ ਨੂੰ ਸਮਰਪਿਤ ਦਾਖ਼ਲਾ ਵਧਾਉਣ ਲਈ ਸਾਰੇ ਪਿੰਡ ਦੀ ਪੰਚਾਇਤ ਅਤੇ ਮਾਪਿਆਂ ਦੇ ਸਾਥ ਨਾਲ਼ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਮੌਕੇ ‘ਤੇ ਪਹੁੰਚ ਕੇ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਅਤੇ ਮਨਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ-2 ਵੱਲੋਂ ਸਮੂਹ ਸਕੂਲ ਸਟਾਫ਼, ਪੂਰੇ ਪਿੰਡ ਦੀ ਪੰਚਾਇਤ ਅਤੇ ਮਾਪਿਆਂ ਨੂੰ ਓਹਨਾਂ ਦੁਆਰਾ ਸਕੂਲ ਬੇਹਤਰੀਨ ਬਨਾਉਣ ਲਈ ਮੁਬਾਰਕਾਂ ਵੀ ਦਿੱਤੀਆਂ ਅਤੇ ਧੰਨਵਾਦ ਵੀ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬੜੇ ਹੀ ਮਾਣ ਨਾਲ਼ ਕਿਹਾ ਕਿ ਜਿਸ ਤਰ੍ਹਾਂ ਹੈੱਡ ਟੀਚਰ ਸੋਨੀਆਂ ਨੇ ਪੂਰੇ ਸਟਾਫ਼ ਅਤੇ ਪੰਚਾਇਤ ਦੇ ਸਹਿਯੋਗ ਨਾਲ਼ ਸਕੂਲ ਨੂੰ ਆਮ ਸਕੂਲ ਤੋਂ ਇੱਕ ਸਮਾਰਟ ਸਕੂਲ ਬਣਾ ਦਿੱਤਾ ਹੈ, ਅਸਲ ਵਿੱਚ ਬਹੁਤ ਕਾਬਲੇ ਤਾਰੀਫ਼ ਹੈ। ਇਸ ਤਰ੍ਹਾਂ ਹੀ ਸਾਡੇ ਪਟਿਆਲੇ ਦੇ 16 ਬਲਾਕਾਂ
ਦੇ ਅਧਿਆਪਕਾਂ ਵੱਲੋਂ ਵੀ ਨਿਸ਼ਚੇ ਕਰ ਲਿਆ ਜਾਵੇ ਕਿ ਸਕੂਲ ਨੂੰ ਸਮਾਰਟ ਬਨਾਉਣਾ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਟਿਆਲੇ ਦੇ ਸਕੂਲ ਪੂਰੇ ਦੇਸ਼ ਦੇ ਨਾਮੀ ਸਕੂਲਾਂ ਵਿੱਚ ਗਿਣੇ ਜਾਣਗੇ। ਬੀ.ਪੀ.ਈ.ਓ ਮੈਡਮ ਨੇ ਵੀ ਸਕੂਲ ਸਟਾਫ਼ ਦੁਆਰਾ ਕੀਤੀ ਮਿਹਨਤ ਦੀ ਤਾਰੀਫ਼ ਕੀਤੀ, ਜਿਸ ਸਦਕਾ ਜੋ ਸਕੂਲ ਕਦੇ ਬੰਦ ਹੋਣ ਕਿਨਾਰੇ ਸੀ ਅੱਜ ਉਸ ਵਿੱਚ ਲਗਭਗ 150 ਵਿਦਿਆਰਥੀ ਪੜ੍ਹ ਰਹੇ ਹਨ।
ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਲਗਾਉਣ ਲਈ ਸੀ.ਐੱਚ.ਟੀਜ ਸੰਦੀਪ ਕੁਮਾਰ, ਪਿਆਰਾ ਸਿੰਘ, ਜੋਤੀ ਪੂਰੀ, ਦਲਜੀਤ ਸਿੰਘ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਬੀ.ਐਮ.ਟੀਜ ਅਵਤਾਰ ਸਿੰਘ, ਮਨਪ੍ਰੀਤ ਕੌਰ, ਪਰਵੀਨ ਕੁਮਾਰ, ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਲਖਵਿੰਦਰ ਸਿੰਘ, ਬਲਾਕ ਸਪੋਰਟਸ ਇੰਚਾਰਜ ਸਵਰਨ ਸਿੰਘ, ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਅਧਿਆਪਕ ਭੋਲੀ ਰਾਣੀ, ਜਸਬੀਰ ਕੌਰ, ਨੀਰਜ ਜੈਨ, ਜਸਮੀਤ ਕੌਰ, ਰਜਨੀ ਗੋਇਲ, ਕਪਤਾਨ ਸਿੰਘ, ਅਨੂਲਾ, ਸੁਰਿੰਦਰ ਕੌਰ, ਸ਼ਾਲੂ, ਬਲਜੀਤ ਕੌਰ, ਸੁਨੀਲ ਜੋਸ਼ੀ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਪ੍ਰੇਮ ਕੁਮਾਰ, ਦਿਲਪ੍ਰੀਤ, ਹਰਪ੍ਰੀਤ ਕੌਰ, ਨੀਨੂ, ਰੇਨੂੰ ਅਨੇਜਾ, ਮੋਹਿਤਾ, ਲਖਬੀਰ ਕੌਰ, ਜਸਮੀਤ ਕੌਰ, ਮਾਪੇ ਅਤੇ ਐਸ.ਐਮ.ਸੀ ਦੇ ਚੇਅਰਮੈਨ ਸੁਖਵੀਰ ਸਿੰਘ, ਸਰਪੰਚ ਗੁਰਮੇਲ ਸਿੰਘ ਦਾ ਸਕੂਲ ਪਹੁੰਚਣ ‘ਤੇ ਸਕੂਲ ਸਟਾਫ਼ ਸੋਨੀਆਂ ਹੈੱਡ ਟੀਚਰ, ਪੂਨਮ ਪਹੂਜਾ, ਲਖਬੀਰ ਕੌਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।