*ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈਣ ਵਾਲਿਆਂ ਤੇ ਹੋਵੇਗੀ ਕਾਰਵਾਈ : CM ਭਗਵੰਤ ਮਾਨ*
*ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ -ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੇਰੇ ਧਿਆਨ ਚ ਬਹੁਤ ਕੇਸ ਆਏ ਨੇ ਕਿ ਬਹੁਤ ਹੀ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਨੇ..ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ -ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ…ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ । ਮੁੱਖ ਮੰਤਰੀ ਨੂੰ ਸ਼ਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਲੋਕਾਂ ਨੇ ਫ਼ਰਜ਼ੀ ਡਿਗਰੀਆਂ ਦੇ ਅਧਾਰ ਤੇ ਨੌਕਰੀ ਹਾਸਲ ਕੀਤੀ ਹੋਈ ਹੈ ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਿਚ ਕਈ ਅਧਿਕਾਰੀ ਅਜਿਹੇ ਹਨ ਜੋ ਜਾਅਲੀ ਡਿਗਰੀਆਂ ਦੇ ਅਧਾਰ ਤੇ ਨੌਕਰੀ ਕਰ ਰਹੇ ਹਨ ਅਤੇ ਕੁਝ ਸੇਵਾ ਮੁਕਤ ਹੋ ਗਏ ਹਨ ਕਈ ਅਧਿਕਾਰੀ ਰਸੂਖਦਾਰਾਂ ਨਾਲ ਇਸ ਸਮੇ ਕੰਮ ਕੰਮ ਕਰ ਰਹੇ ਹਨ ।
ਇਸ ਤੋਂ ਇਲਾਵਾ ਮੰਤਰੀ ਹਰਜੋਤ ਬੈਂਸ ਵਲੋਂ ਚੋਣਾਂ ਤੋਂ ਪਹਿਲਾ ਚੁਕਿਆ ਗਿਆ ਸੀ ਕਿ ਵਿਧਾਨ ਸਭਾ ਵਿਚ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲਈਆਂ ਹਨ । ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸੰਪਰਕ ਵਿਭਾਗ ਵਿਚ ਵੀ ਕੁਝ ਅਜਿਹੇ ਲੋਕ ਹਨ , ਜਿਨ੍ਹਾਂ ਨੇ ਫ਼ਰਜ਼ੀ ਡਿਗਰੀ ਦੇ ਜਰੀਏ ਨੌਕਰੀ ਹਾਸਲ ਕੀਤੀ ਹੈ । ਕੁਝ ਅਧਿਕਾਰੀ ਜਾਅਲੀ ਡਿਗਰੀਆਂ ਦੇ ਅਧਾਰ ਤੇ ਨੌਕਰੀ ਕਰ ਚੁਕੇ ਹਨ । ਮੁੱਖ ਮੰਤਰੀ ਨੇ ਸਾਫ ਕਰ ਦਿਤਾ ਹੈ ਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਹੋਵੇਗੀ ।