Punjab

ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਇੱਕ ਲੜਕੀ ਦਾ ਵਿਆਹ ਕਰਵਾਇਆ ਗਿਆ 

ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਇੱਕ ਲੜਕੀ ਦਾ ਵਿਆਹ ਕਰਵਾਇਆ ਗਿਆ

 

ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਦੇ ਮੈਂਬਰ ਸਮਾਜ ਸੇਵੀ ਕਾਰਜਾਂ ਵਿੱਚ ਦਿਲੋਂ ਸਹਿਯੋਗ ਕਰਦੇ ਹਨ –   ਨੀਨਾ ਮਿੱਤਲ ਵਿਧਾਇਕ ਰਾਜਪੁਰਾ

 

ਰਾਜਪੁਰਾ 15 ਮਈ (   )

 

ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਮਪਿੰਡ ਸੈਦਖੇੜੀ ਦੀ ਲੜਕੀ ਕਿਰਨ ਦੇ ਵਿਆਹ ਲਈ ਪੂਰਾ ਪ੍ਰਬੰਧ ਕਰਕੇ ਲੋੜਵੰਦ ਮਾਪਿਆਂ ਦੇ ਦੀ ਲਾਡਲੀ ਦਾ ਵਿਆਹ ਕੀਤਾ। ਇਸ ਮੌਕੇ ਬਰਾਤ ਦੀ ਆਓ ਭਗਤ, ਬਰੇਕ ਫਾਸਟ ਅਤੇ ਦੁਪਹਿਰ ਦੇ ਖਾਣੇ ਦੀ ਪੂਰੀ ਜਿੰਮੇਵਾਰੀ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਨਿਭਾਈ ਗਈ। ਲੜਕੀ ਨੂੰ ਲੋੜੀਂਦਾ ਘਰੇਲੂ ਸਮਾਨ ਵੀ ਕਲੱਬ ਵੱਲੋਂ ਭੇਂਟ ਵੱਜੋਂ ਦਿੱਤਾ ਗਿਆ।

ਮੁੱਖ ਮਹਿਮਾਨ ਲਲਿਤ ਜੈਨ ਐੱਮ.ਡੀ. ਬਾਇਓ ਸਾਇੰਸਜ ਚੰਡੀਗੜ੍ਹ ਅਤੇ ਆਸ਼ਮਾ ਜੈਨ, ਵਿਸ਼ੇਸ਼ ਮਹਿਮਾਨ ਮੈਡਮ ਨੀਨਾ ਮਿੱਤਲ ਵਿਧਾਇਕ ਹਲਕਾ ਰਾਜਪੁਰਾ ਅਤੇ ਸਰਪ੍ਰਸਤ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਨੇ ਨਵੀ ਵਿਆਹੀ ਜੋੜੀ  ਸਾਹਿਲ ਕੁਮਾਰ ਬਸੰਤਪੁਰਾ ਅਤੇ ਕਿਰਨ ਸੈਦਖੇੜੀ ਨੂੰ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਵਿਸ਼ੇਸ਼ ਮਹਿਮਾਨ ਮੈਡਮ ਨੀਨਾ ਮਿੱਤਲ ਵਿਧਾਇਕ ਹਲਕਾ ਰਾਜਪੁਰਾ ਅਤੇ ਸਰਪ੍ਰਸਤ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨੇਕ ਕਾਰਜਾਂ ਵਿੱਚ ਉਹਨਾਂ ਦਾ ਕਲੱਬ ਆਪਣਾ ਯੋਗਦਾਨ ਪਾ ਰਿਹਾ ਹੈ। ਸਮੂਹ ਮੈਂਬਰਾਂ ਕਲੱਬ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੇ ਜੀ ਆਇਆ ਆਖਿਆ।

ਇਸ ਸਮਾਗਮ ਵਿੱਚ ਪਰ ਐੱਸ ਪੀ ਨੰਦਰਾਜੋਗ, ਸੈਕਟਰੀ ਮਨੋਜ ਮੋਦੀ, ਮਾਨ ਸਿੰਘ ਪ੍ਰੋਗਰਾਮ ਚੇਅਰਮੈਨ, ਰਤਨ ਸ਼ਰਮਾ, ਰਾਜਿੰਦਰ ਸਿੰਘ ਚਾਨੀ, ਅਮਰਿੰਦਰ ਮੀਰੀ, ਡਾਕਟਰ ਸੁਰਿੰਦਰ ਕੁਮਾਰ, ਅਮਨ ਸੈਣੀ, ਜਯੋਤੀ ਪੁਰੀ, ਪਵਨ ਚੁੱਗ, ਐਡਵੋਕੇਟ ਈਸ਼ਵਰ ਲਾਲ, ਸੋਹਨ  ਸਿੰਘ,  ਓ. ਪੀ. ਆਰਿਆ, ਸਾਹਿਲ ਭਟੇਜਾ, ਕਰਮਜੀਤ ਸਿੰਘ, ਅਨਿਲ ਵਰਮਾ, ਵਿਜੇ ਪ੍ਰਤਾਪ ਸਿੰਘ, ਸੀਤਾ ਦੇਵੀ ਨੰਦਰਾਜੋਗ, ਗੀਤਾਂਜਲੀ ਮੋਦੀ,  ਅਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਨੇਕ ਕਾਰਜ ਵਿੱਚ ਸਹਿਯੋਗ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!