
ਭਾਰਤੀ ਰੱਖਿਆ ਮਹਿਕਮੇ 'ਚ ਦੇਸ਼ ਦੇ ਪੱਤਰਕਾਰਾਂ ਨੂੰ ਹਰ ਸਾਲ ਵਿਸ਼ੇਸ਼ ਸਿਖਲਾਈ ਲਈ ਕੋਰਸ ਕਰਵਾਇਆ ਜਾਂਦਾ ਹੈ ।
ਚੰਡੀਗੜ੍ਹ ,21 ਅਗਸਤ,ਨਿਊਜ਼ ਡੈਸਕ : ਭਾਰਤੀ ਰੱਖਿਆ ਮਹਿਕਮੇ ‘ਚ ਦੇਸ਼ ਦੇ ਪੱਤਰਕਾਰਾਂ ਨੂੰ ਹਰ ਸਾਲ ਵਿਸ਼ੇਸ਼ ਸਿਖਲਾਈ ਲਈ ਕੋਰਸ ਕਰਵਾਇਆ ਜਾਂਦਾ ਹੈ । ਦੇਸ਼ ਦੀ ਅੰਦਰੂਨੀ ਤੇ ਬਾਹਰੀ ਰੱਖਿਆ ਲਈ ਨੇਵੀ,ਆਰਮੀ ਤੇ ਏਅਰ ਫੋਰਸ ਦਾ ਮੀਡੀਆ ਨਾਲ ਢੁਕਵਾਂ ਤਾਲਮੇਲ ਬਣਾਉਣ ਦੇ ਮਕਸਦ ਨਾਲ Defence Correspondence Course (ਡੀਸੀਸੀ )ਦਾ ਉਚੇਚਾ ਪ੍ਰਬੰਧ ਕੀਤਾ ਜਾਂਦਾ ਹੈ । ਸਾਲ 2025 ‘ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਵੱਖ-ਵੱਖ ਸੂਬਿਆਂ ਦੇ ਸੈਂਕੜੇ ਪੱਤਰਕਾਰਾਂ ‘ਚੋਂ 34 ਪੱਤਰਕਾਰਾਂ ਦੀ ਸਿਲੈਕਸ਼ਨ ਹੋਈ ਹੈ । ਜਿਸ ਵਿੱਚ ਭਾਰਤ ਦੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਨਾਲ ਡਿਜੀਟਲ ਮੀਡੀਆ ਵੀ ਸ਼ਾਮਲ ਹੈ ।
ਪੰਜਾਬ ਸੂਬੇ ਤੋਂ ਇਕਲੌਤੇ ਪੱਤਰਕਾਰ ਸੰਦੀਪ ਲਾਧੂਕਾ ਦੀ ਸਲੈਕਸ਼ਨ ਹੋਈ । ਚੁਣੇ ਗਏ ਸਭ ਪੱਤਰਕਾਰਾਂ ਨੂੰ 21 ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ । ਜਿਸ ਤਹਿਤ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਬਾਰੇ ਬਰੀਕੀ ਜਾਣਕਾਰੀ ਦਿੱਤੀ ਜਾਵੇਗੀ । ਇਹਨਾਂ ਪੱਤਰਕਾਰਾਂ ਨੂੰ ਡਿਫੈਂਸ ਨੂੰ ਲੈਕੇ ਫੀਲਡ ਪੱਤਰਕਾਰੀ ਦੇ ਗੁਰ ਦੱਸੇ ਜਾਣਗੇ। ਕੇਰਲਾ ਦੇ ਕੋਚੀ ਸ਼ਹਿਰ ਵਿੱਚ ਕੋਰਸ ਸ਼ੁਰੂ ਹੋ ਚੁੱਕਾ ਹੈ । ਅਦਾਰਾ ਏਬੀਸੀ ਪੰਜਾਬ ਵਲੋਂ ਜਗਤਾਰ ਸਿੰਘ ਭੁੱਲਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਰੱਖਿਆ ਮੰਤਰਾਲੇ ਵਲੋਂ ਏਬੀਸੀ ਪੰਜਾਬ ਚੈਨਲ ਦੀ ਚੋਣ ਕੀਤੀ ਗਈ ਹੈ । ਏਬੀਸੀ ਪੰਜਾਬ ਨਿਊਜ਼ ਚੈਨਲ ਸੂਬੇ ਦੇ ਨਿਰਪੱਖ ਚੈਨਲਾਂ ਵਿਚੋਂ ਇੱਕ ਹੈ ।
ਏਬੀਸੀ ਪੰਜਾਬ ਦੇ ਪੱਤਰਕਾਰ ਸੰਦੀਪ ਸਿੰਘ ਲਾਧੂਕਾ ਤੋਂ ਇਲਾਵਾ ਤਾਮਿਲ ਜਨਮ ਟੀਵੀ ਤੋਂ ਪੀ ਆਨੰਦ,ਤੇ ਨਾਗਾਰਾਜਨ ਐਮ, ਐੱਨਡੀਟੀਵੀ ਤੋਂ ਦਿਵਮ ਸ਼ਰਮਾ, ਦੈਨਿਕ ਭਾਸਕਰ ਤੋਂ ਨੇਹਾ ਕੇਸ਼ਰਵਾਨੀ ਤੇ ਲੋਕੇਸ਼ ਸ਼ਰਮਾ,ਮਲਯਾਮ ਮਨਰੋਮਾ ਤੋਂ ਐਸ ਮੈਥਿਊ, ਨਿਊਜ਼ 18 ਦਿੱਲੀ ਤੋ ਮੋਹਿਤ ਚੌਹਾਨ ਆਦਿ ਤੋ ਇਲਾਵਾ ਕਈ ਰਾਸ਼ਟਰੀ ਚੈਨਲਾਂ ਦੇ ਪੱਤਰਕਾਰ ਸ਼ਾਮਲ ਹਨ ।