Punjab
24 ਘੰਟੇ ਵਿਚ AAP EFFECT : ਸਰਕਾਰ ਦੇ ਬਦਲਣ ਨਾਲ ਅਧਿਕਾਰੀਆਂ ਦੇ ਤੇਵਰ ਬਦਲਣੇ ਸ਼ੁਰੂ , ਅਨੁਸ਼ਾਸਨ ਲਾਗੂ ਲਾਗੂ ਕਰਵਾਉਣ ਵਿਚ ਜੁਟੇ
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲ ਚੁਕਿਆ ਹੈ ਹਾਲਾਂਕਿ ਸਰਕਾਰ ਦਾ ਗਠਨ ਹੋਣਾ ਅਜੇ ਬਾਕੀ ਹੈ । ਸਰਕਾਰ ਬਦਲਣ ਦੇ ਨਾਲ ਹੀ ਅਧਿਕਾਰੀਆਂ ਦੇ ਤੇਵਰ ਬਦਲਣੇ ਸ਼ੁਰ ਹੋ ਗਏ ਹਨ ਅਤੇ ਪੰਜਾਬ ਦੇ ਅਧਿਕਾਰੀ ਵਿਭਾਗਾਂ ਵਿਚ ਅਨੁਸ਼ਾਸਨ ਲਾਗੂ ਕਰਾਉਣ ਵਿਚ ਹੁਣ ਤੋਂ ਹੀ ਜੁਟ ਗਏ ਹਨ ।ਕਰਮਚਾਰੀਆਂ ਨੂੰ ਆਦੇਸ਼ ਦਿਤੇ ਹਨ ਕਿ ਅਗਰ ਉਹ ਸਮੇ ਤੇ ਨਹੀਂ ਆਉਣਗੇ ਤਾ ਓਹਨਾ ਖਿਲਾਫ ਕਾਰਵਾਈ ਕੀਤੀ ਜਾਵੇਗੀ
ਭਗਵੰਤ ਮਾਨ 16 ਮਾਰਚ ਨੂੰ ਸੌਂਹ ਚੁੱਕਣ ਜਾ ਰਹੇ ਹਨ ਪਰ ਅਧਿਕਾਰੀਆਂ ਨੂੰ ਇਕ ਗੱਲ ਸਮਝ ਆ ਗਈ ਹੈ ਕਿ ਹੁਣ ਸਮਾਂ ਬਦਲ ਗਿਆ ਹੈ ਹੁਣ ਅਕਾਲੀ ਦਲ ਜਾ ਕਾਂਗਰਸ ਦਾ ਰਾਜ ਨਹੀਂ ਰਿਹਾ ਹੁਣ ਆਮ ਆਦਮੀ ਦਾ ਰਾਜ ਆ ਗਿਆ ਹੈ ਜਿਸ ਦੇ ਚਲਦੇ ਸਰਕਾਰ ਬਨਣ ਤੋਂ ਪਹਿਲਾ ਹੀ ਅਧਿਕਾਰੀ ਅਨੁਸ਼ਾਸਨ ਵਿਚ ਆ ਗਏ ਹਨ
ਜਿਸ ਤੋਂ ਲੱਗ ਰਿਹਾ ਹੈ ਕਿ ਅਧਿਕਾਰੀ ਤੇ ਕਰਮਚਾਰੀ ਸਮਝ ਗਏ ਹੈ ਕਿ ਹੁਣ ਸਮਾਂ ਬਦਲ ਗਿਆ ਹੈ ਭਗਵੰਤ ਮਾਨ ਨੇ ਬੀਤੇ ਦਿਨ ਐਲਾਨ ਕੀਤਾ ਸੀ ਹੁਣ ਆਮ ਲੋਕਾਂ ਨੂੰ ਅਧਿਕਾਰੀਆ ਕੋਲ ਨਹੀਂ ਜਾਣਾ ਪਵੇਗਾ ਬਲਕਿ ਅਧਿਕਾਰੀ ਉਨ੍ਹਾਂ ਕੋਲ ਪਿੰਡਾਂ ਵਿਚ ਆਉਣਗੇ