Punjab

ਆਮ ਆਦਮੀ ਪਾਰਟੀ 7 ਅਪ੍ਰੈਲ ਤੋਂ ਵੱਧ ਰਹੀਆਂ ਬਿਜਲੀ ਕੀਮਤਾਂ ਨੂੰ ਲੈ ਕੇ ਵਿੱਢੇਗੀ ਜਨ ਅੰਦੋਲਨ

..ਬਿਜਲੀ ਕੀਮਤਾਂ ਨੂੰ ਘੱਟ ਕਰੇ ਕੈਪਟਨ, ਨਹੀਂ ਤਾਂ ਆਮ ਆਮੀ ਪਾਰਟੀ ਸ਼ੁਰੂ ਕਰੇਗੀ ਜਨ ਅੰਦੋਲਨ : ਭਗਵੰਤ ਮਾਨ
…ਪੰਜਾਬ ਦੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਸਾੜੇਗੀ ਬਿੱਜਲੀ ਦੇ ਬਿੱਲ : ਜਰਨੈਲ ਸਿੰਘ
…ਕੈਪਟਨ ਅਮਰਿੰਦਰ ਨੂੰ ਦਿੱਤੀ ਚਿਤਾਵਨੀ, ਦਿੱਲੀ ਦੀ ਤਰਾਂ ਪੰਜਾਬ ਵਿੱਚ ਕਰੇ ਮੁਫਤ ਬਿਜਲੀ : ਰਾਘਵ ਚੱਢਾ
…ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ਉਤੇ ਚੁੱਕੇ : ਹਰਪਾਲ ਸਿੰਘ ਚੀਮਾ
…ਪੰਜਾਬ ਵਿੱਚ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਯੂਨਿਟ ਉਤੇ ਟੈਕਸ ਲਗਾਇਆ ਜਾਂਦਾ : ਅਮਨ ਅਰੋੜਾ
…ਦਿੱਲੀ ਤੇ ਪੰਜਾਬ ਸਰਕਾਰ ਦੇ ਬਿਜਲੀ ਬਿੱਲ ਦਿਖਾਕੇ ਕੀਤਾ ਕੈਪਟਨ ਸਰਕਾਰ ਦਾ ਪਰਦਾਫਾਸ

ਜਲੰਧਰ/ਚੰਡੀਗੜ, 31 ਮਾਰਚ 2021
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਵਿਰੁੱਧ 7 ਅਪ੍ਰੈਲ ਤੋਂ ਵੱਡਾ ਜਨ ਅੰਦੋਲਨ ਸ਼ੁਰੂ ਕਰਕੇ ਕੈਪਟਨ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਦਿੱਲੀ ਦੀ ਤਰਜ ਉਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫਤ ਬਿਜਲੀ ਦੇਵੇ। ਇਹ ਐਲਾਨ ਅੱਜ ਜਲੰਧਰ ਵਿੱਖੇ ਇਕ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ। ਇਸ ਮੌਕੇ ਵਿਧਾਇਕ ਅਮਨ ਅਰੋੜਾ, ਬਲਜਿੰਦਰ ਕੌਰ, ਮੀਤ ਹੇਅਰ ਤੋਂ ਇਲਾਵਾ ਸੂਬਾ ਆਗੂ ਹਾਜ਼ਰ ਸਨ।
ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਦਿਨੋਂ ਦਿਨ ਵਧਦੇ ਬਿਜਲੀ ਕੀਮਤਾਂ ਨੇ ਲੋਕਾਂ ਦਾ ਜਿਉਣਾ ਹੋਰ ਦੁਭਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਦਿਨੋਂ ਦਿਨ ਵਧਾ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਇਕ ਜਨ ਅੰਦੋਲਨ ਸ਼ੁਰੂ ਕਰੇਗੀ, ਜਿਸ ਰਾਹੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਿਜਲੀ ਕੀਮਤਾਂ ਘਟਾਉਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਗਲੇ ਹਫਤੇ ਤੋਂ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਅੰਦੋਲਨ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ। ਉਨਾਂ ਕਿਹਾ ਕਿ ਸਾਡੇ ਵਾਲੰਟੀਅਰ, ਵਰਕਰ ਘਰ-ਘਰ ਜਾ ਕੇ ਬਿਜਲੀ ਬਿੱਲਾਂ ਸਬੰਧੀ ਜਾਣਕਾਰੀ ਲੈਣ। ਉਨਾਂ ਕਿਹਾ ਕਿ ਅੰਦੋਲਨ ਤਹਿਤ ਬਿਜਲੀ ਦੇ ਬਿੱਲਾਂ ਨੂੰ ਸਾੜਿਆ ਜਾਵੇਗਾ। ਉਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਅਤੇ ਹੁਣ ਕਾਂਗਰਸ ਨੇ ਆਪਣੇ ਨਿੱਜੀ ਹਿੱਤਾਂ ਨੂੰ ਰੱਖਦੇ ਹੋਏ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਮਹਿੰਗੇ ਸਮਝੌਤੇ ਕੀਤੇ ਗਏ ਹਨ।


ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਤਿੰਨ ਨਿੱਜੀ ਥਰਮਲਾਂ ਤੋਂ ਜੇਕਰ ਪੰਜਾਬ ਸਰਕਾਰ ਬਿਜਲੀ ਨਹੀਂ ਖਰੀਦੇਗੀ ਤਾਂ ਵੀ ਸਰਕਾਰ ਨੂੰ ਕੋਰੋੜਾਂ ਰੁਪਏ ਉਨਾਂ ਥਰਮਲਾਂ ਨੂੰ ਦੇਣਾ ਪਵੇਗਾ। ਉਨਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਫਿਰ ਵੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿੱਚ ਆਪਣਾ ਕੋਈ ਥਰਮਲ ਨਹੀਂ ਬਾਹਰੋ ਬਿਜਲੀ ਖਰੀਦਕੇ ਵੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਦੇ ਵਾਂਗ ਮੁਫਤ ਬਿਜਲੀ ਦੀ ਮੰਗ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਰਾਘਵ ਚੱਢਾ ਨੇ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਬਿਜਲੀ ਦਿਖਾਉਂਦੇ ਹੋਏ ਕਿਹਾ ਕਿ ਕਿਵੇਂ ਪੰਜਾਬ ਸਰਕਾਰ ਲੋਕਾਂ ਨੂੰ ਲੁੱਟਕੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀ ਹੈ। ਉਨਾਂ ਪੰਜਾਬ ਦੇ ਮੁੱਖ ਮੰਤਰੀ ਚੁਣੌਤੀ ਦਿੱਤੀ ਕਿ ਦਿੱਲੀ ਵਾਂਗ ਬਿਜਲੀ ਬਿੱਲ ਘੱਟ ਕਰਨ। ਉਨਾਂ ਕਿਹਾ ਕਿ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ 7 ਅਪ੍ਰੈਲ ਤੋਂ ਹਰ ਜ਼ਿਲੇ, ਹਰ ਪਿੰਡ, ਹਰ ਬਲਾਕ, ਹਰ ਸ਼ਹਿਰ, ਹਰ ਗਲੀ ਵਿੱਚ ਬਿੱਲ ਸਾੜੇਗੀ ਅਤੇ ਕੈਪਟਨ ਦੇ ਕੰਨਾਂ ਤੱਕ ਇਸ ਆਵਾਜ਼ ਪਹੁੰਚਾਏਗੀ, ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਲ ਮੁਫਤ ਬਿਜਲੀ ਦੇ ਰਹੇ ਹੈ, ਉਸੇ ਤਰਾਂ ਬਿਜਲੀ ਮੁਫਤ ਮਿਲਣੀ ਚਾਹੀਦੀ ਹੈ। ਅਸੀਂ ਇਸ ਮੰਚ ਤੋਂ ਉਮੀਦ ਕਰਦੇ ਹਾਂ ਕਿ ਕੈਪਟਨ ਸਾਹਿਬ ਜਿਨਾਂ ਲੋਕਾਂ ਨੂੰ ਤੁਸੀਂ ਗਲਤ ਬਿੱਲ ਭੇਜੇ ਹਨ, ਫਰਜ਼ੀ ਬਿੱਲ ਭੇਜੇ ਹਨ, ਝੂਠੇ ਬਿੱਲ ਭੇਜੇ ਹਨ, ਉਹ ਸਾਰੇ ਬਿੱਲ ਮੁਆਫ ਕੀਤੇ ਜਾਣ। ਉਨਾਂ ਕਿਹਾ ਕਿ ਅਸੀਂ ਸਾਫ ਤੌਰ ਉਤੇ ਉਨਾਂ ਨੂੰ ਚੁਣੌਤੀ ਦੇ ਰਹੇ ਹਾਂ ਕਿ ਦਿੱਲੀ ਵਾਂਗ ਬਿਜਲੀ ਦੇ ਬਿੱਲ ਮੁਆਫ ਕਰਨ। ਉਨਾਂ ਦਿੱਲੀ ਦੇ ਲੋਕਾਂ ਦੇ ਬਿੱਲਾਂ ਅਤੇ ਪੰਜਾਬ ਦੇ ਬਿਜਲੀ ਦੇ ਬਿੱਲਾਂ ਨੂੰ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਕੀ ਹਾਲਾਤ ਹਨ।
ਦਿੱਲੀ ਦੇ ਕੁਝ ਬਿੱਲ ਹਨ ਜਿਨਾਂ ਵਿੱਚ ਦਿੱਲੀ ਦਾ ਇਕ ਬਿੱਲ ਦਿਖਾਉਂਦੇ ਹੋਏ ਕਿਹਾ ਕਿ ਬਿਜਲੀ ਖਪਤ 174 ਯੂਨਿਟ ਹੈ, ਪਰ ਬਿਜਲੀ ਬਿੱਲ ਜੀਰੋ, ਦੂਜਾ ਬਿੱਲ ਯੂਨਿਟ ਖਪਤ 220 ਹੈ ਤੇ ਬਿੱਲ ਲਗਭਗ ਜੀਰੋ ਜੋ ਚਾਰ ਰੁਪਏ ਹੈ। ਇਕ ਹੋਰ ਘਰ ਦਾ ਬਿੱਲ ਦਿਖਾਉਂਦੇ ਹੋਏ ਕਿਹਾ ਕਿ ਬਿਜਲੀ ਯੂਨਿਟ ਖਪਤ 236 ਅਤੇ ਬਿੱਲ ਜੀਰੋ। ਇਕ ਹੋਰ ਬਿੱਲ ਜਿਸਦੀ ਯੂਨਿਟ ਖਪਤ 200 ਤੇ ਬਿੱਲ ਜੀਰੋ ਇਹ ਹੈ ਕੇਜਰੀਵਾਲ ਦੇ ਵਿਕਾਸ ਦਾ ਮਾਡਲ ਹੈ। ਉਨਾਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਲੋਕਾਂ ਭੇਜੇ ਗਏ ਬਿੱਲਾਂ ਉਤੇ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਯੂਨਿਟ ਖਪਤ 480 ਹੈ, ਜਿਸਦਾ ਬਿੱਲ 3570 ਰੁਪਏ ਹੈ, ਉਨਾਂ ਕਿਹਾ ਕਿ ਇਕ ਪਾਸੇ ਕੇਜਰੀਵਾਲ ਦਾ ਬਿੱਲ ਹੈ ਜੋ ਜੀਰ ਹੈ, ਦੂਜੇ ਪਾਸੇ ਕੈਪਟਨ ਦਾ ਬਿਜਲੀ ਬਿੱਲ ਹੈ ਜੋ ਸਾਢੇ ਤਿੰਨ ਹਾਜ਼ਰ ਰੁਪਏ ਹੈ। ਕੈਪਟਨ ਸਾਹਿਬ ਦਾ ਦੂਜਾ ਬਿੱਲ ਦਿਖਾਇਆ ਜੋ 1156 ਯੂਨਿਟ ਹੈ ਤੇ ਬਿਜਲੀ ਦਾ ਬਿੱਲ ਹੈ 9570 ਰੁਪਏ, ਇਕ ਹੋਰ ਬਿੱਲ ਜਿਸਦੀ ਯੂਨਿਟ ਖਪਤ 380 ਜਿਸਦਾ ਬਿੱਲ 3690 ਰੁਪਏ, ਇਕ ਹੋਰ ਬਿੱਲ ਦਿਖਾਉਂਦੇ ਹੋਏ ਕਿ ਇਸ ਖਪਤ ਯੂਨਿਟ ਲਗਭਗ 260 ਹੈ ਜਿਸਦਾ ਬਿੱਲ 3590 ਰੁਪਏ ਹੈ।  ਯੂਨਿਟ ਖਪਤ 217 ਤੇ ਬਿਜਲੀ ਦਾ ਬਿੱਲ 2190। ਇਕ ਹੋਰ ਬਿੱਲ ਦਿਖਾਉਂਦੇ ਹੋਏ ਉਨਾਂ ਹੈਰਾਨੀ ਪ੍ਰਗਟਾਉਂਦਿਆ ਕਿਹਾ ਕਿ ਇਹ ਕਮਾਲ ਦਾ ਬਿੱਲ ਹੈ ਜਿਸਦੀ ਬਿਜਲੀ ਖਪਤ 0 ਹੈ ਤੇ ਬਿਜਲੀ ਦਾ ਬਿੱਲ 1040 ਰੁਪਏ ਹੈ। ਉਨਾਂ ਕਿਹਾ ਕਿ ਅਜਿਹੇ ਸੈਂਕੜੇ ਬਿੱਲ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਕ ਹੋਰ ਬਿੱਲ ਦਿਖਾਉਦੇ ਹੋਏ ਕਿਹਾ ਕਿ 256 ਯੂਨਿਟ ਖਪਤ ਦਾ ਬਿੱਲ 21240 (21 ਹਜ਼ਾਰ 240 ਰੁਪਏ) ਹੈ ਜੋ ਕਿ ਹੈਰਾਨੀਜਨਕ ਹੈ। ਉਨਾਂ ਕਿਹਾ ਕਿ ਇਹ ਹੈ ਕੈਪਟਨ ਸਾਹਿਬ ਦੇ ਵਿਕਾਸ ਦਾ ਮਾਡਲ ਹੈ। ਉਨਾਂ ਕਿਹਾ ਕਿ ਇਕ ਪਾਸੇ ਕੇਜਰੀਵਾਲ ਮੁਫਤ ਬਿਜਲੀ ਦੇ ਰਹੇ ਹਨ, ਦੂਜੇ ਪਾਸੇ ਕੈਪਟਨ ਸਾਹਿਬ ਹਾਜ਼ਰਾਂ ਤੇ ਲੱਖਾਂ ਰੁਪਏ ਦੇ ਬਿੱਲ ਲੋਕਾਂ ਨੂੰ ਭੇਜ ਰਹੇ ਹਨ। ਉਨਾਂ ਕਿਹਾ ਕਿ ਇਹ ਕੇਵਲ ਘਰੇਲੂ ਖਪਤ ਨਹੀਂ, ਪੰਜਾਬ ਦੇ ਵਪਾਰੀ, ਟੈਂਡਰ ਵੀ ਬਿਜਲੀ ਦੇ ਬਿੱਲਾਂ ਤੋਂ ਪ੍ਰੇਸ਼ਾਨ ਹੈ। ਹਰ ਪਾਸੇ ਲੁੱਟ ਮਚੀ ਹੋਈ ਹੈ, ਇਸ ਲਈ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਇਕ ਬਹੁਤ ਵੱਡਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਅਤੇ ਕੈਪਟਨ ਸਰਕਾਰ ਨੂੰ ਝੁਕਾਅ ਕੇ ਛੱਡਾਗੇ ਜਦੋਂ ਤੱਕ ਉਹ ਬਿਜਲੀ ਮੁਫਤ ਨਹੀਂ ਕਰਦੇ, ਜਿਵੇਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੀਤੀ ਹੈ।  ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਪੰਜਾਬ ਵਿੱਚ ਦਿੱਲੀ ਦਾ ਅਰਵਿੰਦ ਕੇਜਰੀਵਾਲ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚ ਕਈ ਘਰਾਂ ਨੂੰ ਖਪਤ ਯੂਨਿਟ ਤੋਂ ਬਹੁਤ ਜ਼ਿਆਦਾ ਬਿੱਲ ਭੇਜੇ ਜਾ ਰਹੇ ਹਨ, ਜਿਨਾਂ ਨੂੰ ਕੈਪਟਨ ਸਰਕਾਰ ਤੁਰੰਤ ਵਾਪਸ ਲੈ ਕੇ ਉਨਾਂ ਲੋਕਾਂ ਦਾ ਬਿੱਲ ਮੁਆਫ ਕਰੇ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦੇ ਆਏ ਵੱਧ ਬਿੱਲਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਦੇ ਮੁੱਦਿਆਂ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਵਿਧਾਨ ਸਭਾ ਵਿੱਚ ਪੂਰੇ ਜ਼ੋਰ ਸੋਰ ਨਾਲ ਚੁੱਕਦੀ ਆ ਰਹੀ ਹੈ। ਉਨਾਂ ਕਿਹਾ ਕਿ ਲੋਕਾਂ ਦੇ ਮਾਮਲੇ ਹੱਲ ਕਰਾਉਣ ਲਈ ਹੁਣ ਆਮ ਆਦਮੀ ਪਾਰਟੀ ਜਨ ਅੰਦੋਲਨ ਕਰੇਗੀ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਵੱਲੋਂ ਨਿੱਜੀ ਕੰਪਨੀਆਂ ਨਾਲ ਕੀਤੇ ਗਏ ਸਮਝੌਤਿਆਂ ਕਰਕੇ ਪੰਜਾਬ ਦੇ ਲੋਕਾਂ ਉਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਨਿੱਜੀ ਕੰਪਨੀਆਂ ਨੂੰ ਦੇਣਾ ਪੈ ਰਿਹਾ ਹੈ, ਕਿਉਂਕਿ ਜਿਹੜਾ ਕਮਿਸ਼ਨ ਪਹਿਲਾਂ ਅਕਾਲੀਆਂ ਨੂੰ ਜਾਂਦਾ ਸੀ, ਉਹ ਹੀ ਕਮਿਸ਼ਨ ਹੁਣ ਸੱਤਾਧਾਰੀ ਪਾਰਟੀ ਕੋਲ ਜਾਂਦਾ ਹੈ। ਉਨਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਸਭ ਤੋਂ ਜ਼ਿਆਦਾ ਯੂਨਿਟ ਦੇ ਉਪਰ ਟੈਕਸ ਲਗਾਇਆ ਜਾਂਦਾ ਹੈ, ਜੋ ਕਿ ਚੰਡੀਗੜ ਵਿੱਚ 9 ਪੈਸੇ, ਯੂਪੀ ਵਿੱਚ 5 ਪੈਸੇ ਅਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ 1 ਰੁਪਏ 33 ਪੈਸੇ ਟੈਕਸ ਯੂਨਿਟ ਉਪਰ ਲਗਾਇਆ ਜਾਂਦਾ ਹੈ। ਉਨਾਂ ਕਿਹਾ ਕਿ ਇਕ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਹੈ ਕਿ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਜੇਕਰ ਕਾਂਗਰਸੀਆਂ ਅਤੇ ਅਕਾਲੀਆਂ ਦੀ ਆਪਣੀਆਂ ਜੇਬਾਂ ਭਰਨ ਦੀਆਂ ਨੀਤੀਆਂ ਨਾ ਹੁੰਦੀਆਂ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਵਾਂਗ ਮੁਫਤ ਬਿਜਲੀ ਮਿਲਦੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀਆਂ ਕੀਮਤਾਂ ਘਟਾਉਣ ਲਈ ਜਨ ਅੰਦੋਲਨ ਵਿੱਢੇਗੀ ਜਿਸ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਲੋਕਾਂ ਨੂੰ ਬਿਜਲੀ ਮੁਫਤ ਮਿਲਣੀ ਸ਼ੁਰੂ ਨਹੀਂ ਹੁੰਦੀ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!