Punjab

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ‘ਮਾਨ-ਸਰਕਾਰ’ ਬਣਨੀ ਤਹਿ : ਗੁਰਮੇਲ ਸਿੱਧੂ

ਚੰਡੀਗਡ਼੍ਹ, 24 ਫ਼ਰਵਰੀ (                  ):
ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ‘ਝਾਡ਼ੂ’ ਚੋਣ ਨਿਸ਼ਾਨ ਦੀ ਝੁੱਲੀ ਹਨ੍ਹੇਰੀ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੀ ‘‘ਮਾਨ-ਸਰਕਾਰ’’ ਬਣਨੀ ਤਹਿ ਹੈ। ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਦੇ ਨਾਲ ਆਫ਼ੀਸਰਜ਼ ਐਸੋਸੀਏਸ਼ਨ ਦੇ ਆਗੂ ਅਮਰਜੀਤ ਸਿੰਘ ਵਾਲੀਆ, ਗੁਰਬਖਸ਼ ਸਿੰਘ , ਪੈਨਸ਼ਨਰ ਆਗੂ ਹਰਪਾਲ ਸਿੰਘ ਖਾਲਸਾ, ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਅਤੇ ਆਫੀਸਰਜ਼ ਐਸੋਸੀਏਸ਼ਨ ਦੇ ਆਗੂ ਰਣਜੀਤ ਸਿੰਘ ਮਾਨ ਵੀ ਮੌਜੂਦ ਸਨ।
 ਸਿੱਧੂ ਨੇ ਦੱਸਿਆ ਕਿ ਸਮੁੱਚੇ ਵਰਕਰਾਂ, ਅਹੁਦੇਦਾਰਾਂ ਨੇ ਜ਼ਮੀਨੀ ਪੱਧਰ ’ਤੇ ਆਮ ਆਦਮੀ ਪਾਰਟੀ ਲਈ ਗੰਭੀਰਤਾ ਨਾਲ ਕੰਮ ਕੀਤਾ। ਲੋਕਾਂ ਵਿੱਚ ਵਿਚਰਦਿਆਂ ਰਵਾਇਤੀ ਪਾਰਟੀਆਂ ਤੋਂ ਅੱਕੇ ਪੰਜਾਬੀਆਂ ਨੇ ‘‘ਆਪ’’ ਨੂੰ ਖੁੱਲ੍ਹੇ ਦਿਲ ਨਾਲ ਵੋਟਾਂ ਪਾਈਆਂ।
ਵੋਟਾਂ ਮਸ਼ੀਨਾਂ ਵਿੱਚ ਬੰਦ ਹੋ ਜਾਣ ਉਪਰੰਤ ਵੀ ਸਾਰਾ ਦਿਨ ਵੋਟਰਾਂ, ਸਪੋਟਰਾਂ ਦੇ ਸੁਨੇਹੇ, ਫੋਨ ਅਤੇ ਉਤਸ਼ਾਹੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਭੰਡਾਰੇ ਭਰਪੂਰ ਹੋਣਗੇ। ਲੋਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਵੇਖਣ ਲਈ ਉਤਾਵਲੇ ਹਨ।
ਮੁਲਾਜ਼ਮ ਆਗੂ ਸ੍ਰ. ਸਿੱਧੂ ਨੇ ਅੱਗੇ ਦੱਸਿਆ ਵੋਟਰ, ਵੋਟ ਪਾ ਕੇ ਬੇਅੰਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਜਿਵੇਂ ਸਿਰ ਤੋਂ ਭਾਰੀ ਜ਼ਿੰਮੇਵਾਰੀ ਲੱਥ ਗਈ ਹੋਵੇ ਅਤੇ ਬਹੁਤੇ ਵਰਕਰ, ਵਾਲੰਟੀਅਰ ਤਾਂ ਆਪ ਦੀ ਸਰਕਾਰ ਆਉਣ ’ਤੇ ਚੰਗੇ ਕੰਮ ਕਰਵਾਉਣ ਲਈ ਵੀ ਕਾਹਲ਼ ਵਿੱਚ ਹਨ। ਇਹ ਵੀ ਚੁੰਝ ਚਰਚਾ ਚੱਲ ਰਹੀ ਹੈ ਕਿ ਜਿਵੇਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਲੰਮਾ ਅਰਸਾ ਬਾਦਲ ਸਰਕਾਰ, ਬਰਾਡ਼ ਸਰਕਾਰ, ਬਰਨਾਲਾ ਸਰਕਾਰ, ਭੱਠਲ ਸਰਕਾਰ, ਕੈਪਟਨ ਸਰਕਾਰ  ਆਦਿ ਸਰਕਾਰਾਂ ਚਰਚਾ ਵਿੱਚ ਰਹੀ ਅਤੇ ਚੰਨੀ ਸਰਕਾਰ ਦੀ ਘਰ-ਘਰ ਗੱਲ ਚਲਦੀ ਸੀ, ਹੁਣ ਉਵੇਂ ਹੀ ਆਮ ਆਦਮੀ ਪਾਰਟੀ ਦੀ ‘‘ਮਾਨ ਸਰਕਾਰ’’ ਕਹਿ ਕੇ ਲਿਖਕੇ ਚਰਚਾਵਾਂ ਹੋਇਆ ਕਰਨਗੀਆਂ।
    ਪੰਜਾਬ ਦੇ ਚੰਗੇ ਭਵਿੱਖ ਦੀ ਆਸ ਪ੍ਰਗਟਾਉਂਦਿਆਂ . ਸਿੱਧੂ ਨੇ ਮੁਲਾਜ਼ਮ ਵਿੰਗ ਵੱਲੋਂ ਸਮੁੱਚੇ ਵੋਟਰਾਂ, ਸਪੋਟਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!