Punjab
ਡਾ ਨਰੇਸ਼ ਕੋਛਰ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ
ਅੱਜ ਲਾਈਵ ਸਟਾਕ ਕੰਮਲੈਕਸ ਸੈਕਟਰ 68 ਮੋਹਾਲੀ ਨਵ ਵਿਆਹੀ ਦੁਲਹਣ ਦੀ ਤਰਾਂ ਸੱਜਿਆ ਹੋਇਆ ਸੀ ਕਿਉਂਕਿ ਪਸੂ਼ ਪਾਲਣ ਵਿਭਾਗ ਪੰਜਾਬ ਦੇ ਹੋਣਹਾਰ ਰਜਿਸਟਰਾਰ ਵੈਟਨਰੀ ਕੌਂਸਿਲ ਅਤੇ ਜੁਆਇੰਟ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾਕਟਰ ਨਰੇਸ਼ ਕੋਛਰ ਨੂੰ ਸੇਵਾ ਮੁੱਕਤੀ ਤੇ ਹੰਝੂਆਂ ਭਰੀ ਵਿਦਾਇਗੀ ਪਾਰਟੀ ਪਸੂ਼ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਐਚ ਐਸ ਕਾਹਲੋਂ ਦੀ ਯੋਗ ਅਗਵਾਈ ਹੇਠ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਦੇ ਰਹੇ ਸਨ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਨੇ ਡਾਕਟਰ ਨਰੇਸ਼ ਕੋਛਰ ਬਾਰੇ ਦੱਸਿਆ ਕਿ ਉਹਨਾਂ ਦਾ ਜਨਮ 7 ਅਗਸਤ 1963 ਨੂੰ ਮਾਤਾ ਨਿਰਮਲਾ ਦੇਵੀ ਦੀ ਕੁੱਖੋਂ ਪਿਤਾ ਸ੍ਰੀ ਰਾਜਿੰਦਰ ਪਾਲ ਕੋਛਰ ਦੇ ਘਰ ਹੋਇਆ ਉਹਨਾਂ ਮੁੱਢਲੀ ਵਿਦਿਆ ਸਰਕਾਰੀ ਹਾਈ ਸਕੂਲ ਭਿੰਡਰ ਕਲਾਂ ਜਿਲਾ ਫਿਰੋਜਪੁਰ ਤੋਂ ਹਾਸਲ ਕੀਤੀ ਪ੍ਰੀ ਮੈਡੀਕਲ ਦੀ ਪੜਾਈ ਜਗਰਾਵਾਂ ਤੋਂ ਪ੍ਰਾਪਤ ਕੀਤੀ ਉਹਨਾ ਬੀ ਵੀ ਐਸ ਸੀ ਪੀ ਏ ਯੂ ਲੁਧਿਆਣਾ ਤੋਂ ਕਰਕੇ ਚੰਗੀ ਪੁਜੀਸ਼ਨ ਵਿਚ ਡਿਗਰੀ ਪ੍ਰਾਪਤ ਕੀਤੀ ਤੇ ਫਿਰ ਐਮ ਵੀ ਐਸ ਕਰਕੇ ਪਸੂ਼ ਪਾਪਣ ਵਿਭਾਗ ਵਿਚ ਨੌਕਰੀ ਪ੍ਰਾਪਤ ਕੀਤੀ ਉਹਨਾਂ ਨੂੰ ਆਪਣੀ ਸਰਵਿਸ ਦੌਰਾਣ ਬੈਸਟ ਵੈਟਨੇਰੀਅਨ ਐਵਾਰਡ ,ਬੈਸਟ ਫੀਲਡ ਵੈਟ ਐਵਾਰਡ, ਅਤੇ 2019 ਵਿਚ ਉਘੇ ਅਲੁਮਨਸ ਦਾ ਖਿਤਾਬ ਵੱਖ ਵੱਖ ਸਮੇਂ ਤੇ ਵਿਭਾਗ ਵੱਲੋਂ ਦਿਤੇ ਗਏ ਉਹਨਾਂ ਨੇ ਗੁਰੂ ਦੇਵ ਵੈਟਨਰੀ ਯੂਨੀਵਰਸਿਟੀ ਵਿਚ ਰਹਿ ਕੇ ਵਿਭਾਗ ਨੂੰ ਬੁਲੰਦੀਆਂ ਤੱਕ ਲਿਜਾਣ ਲ ਈ ਬੇ ਮਿਸਾਲ ਕੰਮ ਕੀਤੇ ਤੇ ਆਨਾਫ ਸਕੀਮ ਵਿਚ ਦਿਨ ਰਾਤ ਕੰਮ ਕਰਕੇ ਇਸ ਨੂੰ ਪਸੂ਼ ਪਾਲਕਾਂ ਦੇ ਘਰ ਘਰ ਪਹੁੰਚਾਉਣ ਤੱਕ ਕੋਈ ਕੋਰ ਕਸਰ ਨਹੀਂ ਛੱਡੀ ਅੱਜ ਵਿਦਾਇਗੀ ਪਾਰਟੀ ਵਿਚ ਭਾਵਿਕ ਹੋਏ ਡਇਰੈਕਟਰ ਪਸੂ਼ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਐਚ ਐਸ ਕਾਹਲੋਂ ਨੇ ਬੋਲਦੇ ਹੋਏ ਕਿਹਾ ਕਿ ਡਾਕਟਰ ਕੋਛਰ ਨੇ ਜੋ ਵਿਭਾਗ ਵਿਚ ਇਤਿਹਾਸਿਕ ਕੰਮ ਕਰਕੇ ਵਿਭਾਗ ਦਾ ਨਾਂ ਰੌਸ਼ਨ ਕੀਤਾ ਹੈ ਉਹ ਸਾਡੇ ਸਭ ਲਈ ਆਉਣ ਵਾਲੇ ਸਮੇਂ ਵਿਚ ਪ੍ਰੇਰਣਾ ਸਰੋਤ ਰਹਿਣਗੇ ਵਿਭਾਗੀ ਪਾਰਟੀ ਵਿਚ ਡਾਕਟਰ ਮਹਿੰਦਰ ਪਾਲ ਡਾਕਟਰ ਸੁਭਾਸ ਗੋਇਲ ਡਾਕਟਰ ਨਰਿੰਦਰ ਸਿੰਘ ਡਾਕਟਰ ਪਵਨ ਕੁਮਾਰ ਸਿੰਗਲਾ ਸਾਰੇ ਜੁਆਇੰਟ ਡਾਇਰੈਕਟਰ ਡਾਕਟਰ ਐਮ ਪੀ ਸਿੰਘ ਡਾਕਟਰ ਪਰਮਪਾਲ ਸਿੰਘ ਪੀ ਏ ਹਰਵਿੰਦਰ ਕੌਰ ਸੰਗੀਤਾ ਸਰਮਾਂ ਸੁਪਰਡੈਂਟ ਅਵਤਾਰ ਸਿੰਘ ਭੰਗੂ ਮੈਡਮ ਸਰਬਜੀਤ ਕੌਰ ਕੁਲਬੀਰ ਕੌਰ ਬਲਜੀਤ ਸਿੰਘ ਸ਼ਮਸੇਰ ਸਿੰਘ ਬਾਠ ਸਿਕੰਦਰ ਸਿੰਘ ਬਾਦਸਾਹ ਗੁਰਸ਼ਰਨ ਸਿੰਘ ਨਿਰਮਲ ਸਿੰਘ ਕੁਲਵੰਤ ਸਿੰਘ ਭਾਈ ਨਰਿੰਦਰ ਸਿੰਘ ਮਿਸਟਰ ਪੁਰੀ ਬੰਬ ਬਹਾਦਰ ਮਿਸਟਰ ਦੂਬੇ ਸਮੇਤ ਸਮੂੱਚਾ ਦਫ਼ਤਰੀ ਸਟਾਫ਼ ਹਾਜ਼ਰ ਸੰਨ