
ਇੰਗਲੈਂਡ ਵਿੱਚ ਰਾਜੇਸ਼ ਬਾਘਾ (BRHF) ਅਤੇ ਕਾਂਸ਼ੀ ਟੀਵੀ (UK) ਦੀ ਟੀਮ ਨਾਲ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ 'ਤੇ ਹੋਈ
ਲੰਡਨ, ਅਗਸਤ 2025 : ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ (2027) ਦੀਆਂ ਸ਼ਾਨਦਾਰ ਤੇ ਆਤਮਿਕ ਤਿਆਰੀਆਂ ਨੂੰ ਲੈ ਕੇ ਪੰਜਾਬ ਸਟੇਟ ਕਮਿਸ਼ਨ ਫ਼ਾਰ ਸ਼ੈਡਿਊਲਡ ਕਾਸਟਸ (ਐਸ.ਸੀ ਕਮਿਸ਼ਨ) ਦੇ ਸਾਬਕਾ ਚੇਅਰਮੈਨ ਭਾਜਪਾ ਪੰਜਾਬ ਦੇ ਉਪ ਪ੍ਰਧਾਨ, ਆਲ ਇੰਡੀਆ ਪ੍ਰਧਾਨ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਅਤੇ ਪਾਥਵੇ ਗਲੋਬਲ ਅਲਾਇੰਸ ਦੇ ਮੁੱਖ ਪੈਟਰਾਨ ਰਾਜੇਸ਼ ਬਾਘਾ ਇਨ੍ਹੀਂ ਦਿਨੀਂ ਯੂਨਾਈਟੇਡ ਕਿੰਗਡਮ ਦਾ ਵਿਸ਼ੇਸ਼ ਦੌਰਾ ਕਰ ਰਹੇ ਹਨ।
ਇਸ ਦੌਰੇ ਦੌਰਾਨ ਸ਼੍ਰੀਮਤੀ ਭੋਲੀ ਰੰਧਾਵਾ ਅਤੇ ਰਾਜ ਰੰਧਾਵਾ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਬ੍ਰਿਟਿਸ਼ ਰਵਿਦਾਸੀਆ ਹੈਰੀਟੇਅਰ ਫਾਊਂਡੇਸ਼ਨ ਅਤੇ ਕਾਂਸ਼ੀ ਟੀਵੀ (UK) ਦੀ ਟੀਮ ਕਾਂਸ਼ੀ ਟੀਵੀ (UK) ਤੋਂ ਹੰਸ ਰਾਜ ਬੰਗਾ ਅਤੇ ਬਲਵੀਰ ਕਲੇਰ ਨਾਲ ਇੱਕ ਵਿਸ਼ੇਸ਼ ਮੀਟਿੰਗ ਜਿਸ ਵਿੱਚ ਸਮਾਜੀਕ ਮੁੱਦਿਆਂ ਤੇ ਚਰਚਾ ਹੋਈ ਇਸ ਮੌਕੇ ‘ਤੇ 2027 ਵਿੱਚ ਭਾਰਤ ਅਤੇ ਯੂਨਾਈਟੇਡ ਕਿੰਗਡਮ ਦੋਵੇਂ ਸਥਾਨਾਂ ‘ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਲਈ ਰੂਪ-ਰੇਖਾ ਤਿਆਰ ਕਰਨ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਹੋਇਆ।
ਜ਼ਿਕਰਯੋਗ ਹੈ ਕਿ ਰਾਜੇਸ਼ ਬਾਘਾ ਜੋ ਕਿ ਲੰਬੇ ਸਮੇਂ ਤੋਂ ਸਮਾਜਕ, ਸੱਭਿਆਚਾਰਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਸਰਗਰਮ ਹਨ, ਰਵਿਦਾਸੀਆ ਕਮਿਊਨਿਟੀ ਦੇ ਅਧਿਕਾਰਾਂ ਅਤੇ ਵਿਰਾਸਤ ਦੀ ਸੰਭਾਲ ਲਈ ਆਪਣੇ ਯਤਨਾਂ ਲਈ ਜਾਣੇ ਜਾਂਦੇ ਹਨ। ਪੰਜਾਬ ਸਟੇਟ ਕਮਿਸ਼ਨ ਫ਼ੋਰ ਸ਼ੈਡਿਊਲਡ ਕਾਸਟਸ ਭਾਵ ਐਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਜੋਂ ਉਨ੍ਹਾਂ ਨੇ ਸਮਾਜਕ ਨਿਆਂ ਅਤੇ ਹੱਕਾਂ ਦੀ ਰੱਖਿਆ ਲਈ ਮਹੱਤਵਪੂਰਨ ਕਦਮ ਚੁੱਕੇ।
ਯੂਕੇ ਦੇ ਕਈ ਸ਼ਹਿਰਾਂ ਜਿਵੇਂ ਕਿ ਲੰਡਨ, ਬਰਮਿੰਘਮ, ਲੈਸਟਰ ਅਤੇ ਮੈਨਚੈਸਟਰ ਵਿੱਚ ਰਵਿਦਾਸੀਆ ਕਮਿਊਨਿਟੀ ਦੇ ਕੇਂਦਰਾਂ, ਗੁਰਦੁਆਰਿਆਂ ਅਤੇ ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕੀਤਾ।
650ਵੇਂ ਪ੍ਰਕਾਸ਼ ਪੁਰਬ ਸਮਾਰੋਹ ਲਈ ਪ੍ਰਾਰੰਭਿਕ ਯੋਜਨਾ ਦਾ ਮਸੌਦਾ ਤਿਆਰ ਕੀਤਾ, ਜਿਸ ਵਿੱਚ ਸੰਸਾਰ ਪੱਧਰੀ ਸਿਖਰ ਸੰਮੇਲਨ, ਧਾਰਮਿਕ ਕੀਰਤਨ, ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਨੌਜਵਾਨਾਂ ਲਈ ਵਿਸ਼ੇਸ਼ ਸ਼ਿਕਸ਼ਣ ਪ੍ਰੋਗਰਾਮ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕੀਤੀ ਗਈ।
ਰਾਜੇਸ਼ ਬਾਘਾ ਨੇ ਕਿਹਾ ਕਿ, “ਸ਼੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਸਿਰਫ਼ ਰਵਿਦਾਸੀਆ ਭਗਤਾਂ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਹੈ। ਸਮਾਨਤਾ, ਪ੍ਰੇਮ ਅਤੇ ਸੇਵਾ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆ ਕੇ ਹੀ ਅਸੀਂ ਉਨਾਂ ਦੇ ਦਰਸਾਏ ਰਸਤੇ ‘ਤੇ ਚੱਲ ਸਕਦੇ ਹਾਂ।
ਯੂਕੇ ਅਤੇ ਭਾਰਤ ਦੋਵੇਂ ਵਿੱਚ ਸਮਾਗਮਾਂ ਦੀ ਤਿਆਰੀ ਲਈ ਇੱਕ ਸੰਯੁਕਤ ਸਟੀਅਰਿੰਗ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਮੁੱਖ ਧਾਰਮਿਕ, ਸਮਾਜਕ ਅਤੇ ਰਾਜਨੀਤਿਕ ਆਗੂ ਸ਼ਾਮਲ ਹੋਣਗੇ।
ਇਸ ਮੌਕੇ ਬਾਘਾ ਦੇ ਨਾਲ ਹੋਰਨਾਂ ਤੋਂ ਇਲਾਵਾ ਸਤਪਾਲ ਜਨਰਲ ਸਕੱਤਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK), ਤਰਸੇਮ ਕਲਿਆਣ ਸੰਸਥਾਪਕ ਮੈਂਬਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK) , ਅਮਰੀਕ ਪਲਾਹੀ ਸੰਸਥਾਪਕ ਮੈਂਬਰ ਬ੍ਰਿਿਟਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ(UK) ,ਕਾਂਸ਼ੀ ਟੀਵੀ (UK) ਤੋਂ ਹੰਸ ਰਾਜ ਬੰਗਾ ਅਤੇ ਬਲਵੀਰ ਕਲੇਰ ਉਚੇਚੇ ਤੌਰ ‘ਤੇ ਮੌਜੂਦ ਰਹੇ।