Punjab
ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਵਿਵਾਦ , ਕੇਜਰੀਵਾਲ ਦੀ ਸੁਰੱਖਿਆ ‘ਚ ਪੰਜਾਬ ਪੁਲਿਸ ਦੇ 82 ਕਮਾਂਡੋ ਤੈਨਾਤ ਕੀਤੇ : ਪਰਵੇਸ਼ ਸਾਹਿਬ ਸਿੰਘ
ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਵਿਵਾਦ ਛਿੜਿਆ ਹੈ। ਦਿੱਲੀ ਤੋਂ ਭਾਜਪਾ ਸਾਂਸਦ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਇਲਜ਼ਾਮ ਲਾਇਆ ਕਿ ਹੁਣ ਕੇਜਰੀਵਾਲ ਦੀ ਸੁਰੱਖਿਆ ਲਈ ਕੁੱਲ 190 ਪੁਲੀਸ ਮੁਲਾਜ਼ਮ ਹਨ। ਜਿਹੜਾ ਕਹਿੰਦਾ ਸੀ “ਸਿਕਿਉਰਿਟੀ ਕਦੇ ਨਹੀਂ ਲਓਗਾ, ਮੈਂ ਵੀਆਈਪੀ ਕਲਚਰ ਖਤਮ ਕਰ ਦਿਆਂਗਾ”। ਪਹਿਲਾਂ 80 ਦਿੱਲੀ ਪੁਲਿਸ ਦੇ ਸਨ ਜੋ ਉਹਨਾਂ ਨੂੰ ਘੱਟ ਲੱਗਦੇ ਸਨ , ਹੁਣ ਪੰਜਾਬ ਪੁਲਿਸ ਦੇ 82 ਕਮਾਂਡੋ ਆਏ ਹਨ, 18 ਆਪਣੇ ਘਰ ਲਈ, 10 ਪਰਿਵਾਰਕ ਸੁਰੱਖਿਆ ਲਈ।
ਆਪ ਦੇ ਹਰਪਾਲ ਚੀਮਾ ਨੇ ਭਾਜਪਾ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਕਿ ਬੌਖਲਾਹਟ ‘ਚ ਭਾਜਪਾ ਇਲਜ਼ਾਮ ਲਾ ਰਹੀ ਹੈ। ਕਾਂਗਰਸ ਨੇ ਇਸ ਤੇ ਸਵਾਲ ਖੜਾ ਕਰਦਿਆਂ ਕਿਹਾ ਹੈ ਕਿ ਇਹ ਚੰਗਾ ਬਦਲਾਅ ਹੈ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਆਪ ਵਲੋਂ ਵੀ ਆਈ ਪੀ ਕਲਚਰ ਨੂੰ ਖਤਮ ਕਰਨ ਦੀ ਸਹੁੰ ਦਾ ਪਰਦਾਫਾਸ਼ ਹੈ